Tue, 17 October 2017
Your Visitor Number :-   1096560
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਫਾਸੀਵਾਦੀ ਤਾਕਤਾਂ ਖਿਲਾਫ ਪ੍ਰਤੀਰੋਧ ਦੀ ਸਾਂਝੀ ਅਵਾਜ਼ ਪੈਦਾ ਕਰਨ ਲਈ ਸੈਮੀਨਾਰ ਦਾ ਕੀਤਾ ਆਯੋਜਨ

Posted on:- 13-08-2017

suhisaver

ਮਾਨਸਾ : ਭਾਰਤ ਵਿੱਚ ਫਾਸੀਵਾਦੀ ਤਾਕਤਾ ਦੁਆਰਾ ਘੱਟ ਗਿਣਤੀਆਂ, ਦਲਿਤਾਂ, ਆਦੀਵਾਸੀਆਂ, ਜਮਹੂਰੀ ਅਧਿਕਾਰਵਾਦੀਆਂ ਅਤੇ ਅਸਹਿਮਤੀ ਦੀ ਅਵਾਜ਼ ਰੱਖਣ ਵਾਲਿਆਂ ਦੇ ਦਮਨ ਖਿਲਾਫ ਭਾਰਤ ਪੱਧਰ ਤੇ ਇੱਕ ਮੰਚ ਦਾ ਨਿਰਮਾਣ ਕੀਤਾ ਗਿਆ ਹੈ। ਇਸ ਮੰਚ ਦਾ ਨਾਮ ਜੁਟਾਨ ਹੈ। ਜੁਟਾਨ ਵੱਲੋਂ 25 ਅਪ੍ਰੈਲ 2017 ਨੂੰ ਦਿੱਲੀ ਵਿਖੇ ਇੱਕ ਸੈਮੀਨਾਰ ਦਾ ਅਯੋਜਿਨ ਕੀਤਾ ਗਿਆ ਸੀ ਅਤੇ 25 ਜੂਨ ਨੂੰ ਗਯਾ (ਬਿਹਾਰ) ਵਿਖੇ ਇੱਕ ਪ੍ਰਤੀਰੋਧ ਮਾਰਚ ਵੀ ਕੱਢਿਆ ਗਿਆ ਸੀ। ਫਾਸੀਵਾਦੀ ਤਾਕਤਾਂ ਖਿਲਾਫ ਪ੍ਰਤੀਰੋਧ ਦੀ ਸਾਂਝੀ ਅਵਾਜ਼ ਪੈਦਾ ਕਰਨ ਲਈ ਸੈਮੀਨਰਾਂ ਦੀ ਲੜੀ ਵਿੱਚ ਇਕ ਸੈਮੀਨਾਰ ਪੰਜਾਬ ਵਿੱਚ ਵੀ ਕੀਤਾ ਗਿਆ। ਮਾਨਸਾ ਵਿੱਚ ਕੀਤਾ ਗਿਆ ਇਹ ਸੈਮੀਨਾਰ ਕਾਮਯਾਬੀ ਨਾਲ ਸਿਰੇ ਚੜ੍ਹ ਗਿਆ। ਹਾਲਾਕਿ ਤਿੰਨ ਦਿਨ ਪਹਿਲਾਂ ਆਈ.ਬੀ. ਵੱਲੋਂ ਲਗਾਤਾਰ ਪੁੱਛ ਪੜਤਾਲ ਦੌਰਾਨ ਦਬਾਅ ਬਣਾਉਣ ਦੀ ਕੋਸ਼ਿਸ ਕੀਤੀ ਗਈ ਪਰ ਪੂਰੇ ਪੰਜਾਬ ਤੋਂ 200 ਤੋਂ ਜ਼ਿਆਦਾ ਪਹੁੰਚੇ ਲੋਕਾਂ ਨੇ ਪ੍ਰੋਗਰਾਮ ਨੂੰ ਕਾਮਯਾਬ ਬਣਾਇਆ। ਕਲਾ ਦੇ ਵੱਖ ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਸਮੂਲੀਅਤ ਨੇ ਪ੍ਰੋਗਰਾਮ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੱਤਾ।

ਪ੍ਰੋਗਰਾਮ ਤਿੰਨ ਸੈਸ਼ਨਾ ਦੌਰਾਨ ਸਿਰੇ ਚੜ੍ਹਿਆ ਪਹਿਲੇ ਸੈਸ਼ਨ ਦੇ ਸ਼ੁਰੂ ਵਿੱਚ ਰਣਜੀਤ ਵਰਮਾ ਵੱਲੋਂ ਭੇਜੇ ਗਏ ਬੁਨਿਆਦ ਪੱਤਰ ਨੂੰ ਸ਼ਿਵਇੰਦਰ ਸਿੰਘ ਨੇ ਪੜ੍ਹ ਕੇ ਸੁਣਾਇਆ। ਇਸ ਤੋਂ ਬਾਅਦ ਰਾਜਸਥਾਨ ਪੱਤਰਕਾਰ ਦੀ ਕੈਚ ਨਿਊਜ਼ ਦੇ ਸਹਿਸੰਦਾਪਕ ਰਾਜੀਵ ਖੰਨਾ ਨੇ ਗੁਜਰਾਤ ਦੀ ਮਿਸ਼ਾਲ ਦਿੰਦੇ ਹੋਏ ਬਹੁਤ ਬਰੀਕੀ ਨਾਲ ਸਮਝਾਇਆ ਕਿ ਲੋਕਾਂ ਦੀ ਫਿਰਕੂ ਮਾਨਸਿਕਤਾ ਨੂੰ ਕਿਵੇ ਘੜਿਆ ਜਾਂਦਾ ਹੈ। ਉਹ 2002 ਦੇ ਵਿੱਚ ਗੁਜਰਾਤ ਤੋਂ ਬੀ.ਬੀ.ਸੀ. ਦੇ ਤ੍ਰੈਭਾਸ਼ੀ ਪੱਤਰਕਾਰ ਰਹਿ ਚੁੱਕੇ ਹਨ।

ਦੂਜੇ ਬੁਲਾਰੇ ਪੀਪਲਜ਼ ਵਾਇਸ ਪੰਜਾਬ ਦੇ ਕੁਲਵਿੰਦਰ ਆਦਮਪੁਰ ਨੇ ਭਾਰਤੀ ਫਿਲਮਾਂ ਦੀ ਪੜਤਾਲ ਕਰਦਿਆਂ ਦੱਸਿਆ ਕਿ ਕਿਵੇਂ ਆਪਣੇ ਮੁਢਲੇ ਦਿਨਾਂ ਤੋਂ ਹੀ ਭਾਰਤੀ ਸਿਨੇਮਾ ਅੰਨ੍ਹਾ ਕੌਮ ਬਾਅਦ ਫੈਲਾਉਣ ਦਾ ਕੰਮ ਕਰਦਾ ਰਿਹਾ ਹੈ। ਮੁੰਬਈ ਤੋਂ ਆਈ ਸਮਤਾ ਵਿਦਿਆਰਥੀ ਸੰਗਠਨ ਦੀ ਕਾਰਕੁਨ ਹਰਸ਼ਾਲੀ ਪੋਤਦਾਰ ਨੇ ਪਛਾਣ ਦੀ ਰਾਜਨੀਤੀ ਤਹਿਤ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਵਿਦਿਆਰਥੀ ਜਥੇਬੰਦੀਆਂ ਦੀਆਂ ਸਮੱਸਿਆਵਾਂ ਦੀ ਗੱਲ ਕੀਤੀ। ਪਹਿਲੇ ਸੈਸ਼ਨ ਦੇ ਅੰਤਮ ਬੁਲਾਰੇ ਵਜੋਂ ਬੋਲਦਿਆਂ ਜੁਝਾਰਵਾਦੀ ਪੰਜਾਬੀ ਕਾਵਿਧਾਰਾ ਤੇ ਮੋਢੀ ਕਵੀ ਦਰਸ਼ਨ ਖਟਕੜ ਨੇ ਫਾਸ਼ੀਵਾਦ ਦੇ ਵੱਖ ਵੱਖ ਰੂਪਾਂ ਦੀ ਗੱਲ ਕੀਤੀ। ਇਸ ਸੈਸ਼ਨ ਦੇ ਬੁਲਾਰਿਆਂ ਦੀ ਫਿਕਰਮੰਦੀ ਦਾ ਮੁੱਖ ਵਿਸ਼ਾ ਇਹ ਰਿਹਾ ਕਿ ਵੱਖ ਵੱਖ ਧਿਰਾਂ ਅਤੇ ਵਿਅਕਤੀ ਆਪਣੀਆਂ ਅਸਹਿਮਤੀਆਂ ਦੇ ਬਾਵਜੂਦ ਕਿਵੇ ਫਿਰਕੂ ਫਾਸ਼ੀਵਾਦ ਦੇ ਵਿਰੋਧ ਵਿੱਚ ਇੱਕ ਸਾਂਝੀ ਅਵਾਜ ਪੈਦਾ ਕਰ ਸਕਣ।

ਦੂਜੇ ਸੈਸ਼ਨ ਦੇ ਪਹਿਲੇ ਬੁਲਾਰੇ ਵਜੋਂ ਬੋਲਦਿਆਂ ਲਖਨਊ ਤੋਂ ਆਈ ਹਿੰਦੀ ਦੀ ਪ੍ਰਸਿੱਧ ਕਵਿੱਤਰੀ ਅਤੇ ਰਾਜਨੀਤਿਕ ਕਾਰਕੁਨ ਕਾਤਿਆਇਨੀ ਨੇ ਕਿਹਾ ਕਿ ਫਾਸ਼ੀਵਾਦ ਪੂੰਜੀਵਾਦ ਦੇ ਸੰਕਟ ਸਮੇਂ ਨਿਮਨਮੱਧ ਵਰਗ ਵਿੱਚ ਪੈਦਾ ਹੋਣ ਵਾਲਾ ਅੰਦੋਲਨ ਹੈ। ਇਸ ਦਾ ਸਾਹਮਣਾ ਇਤਿਹਾਸ ਵਿੱਚ ਵੱਖ ਵੱਖ ਦੇਸ਼ਾ ਦੇ ਕਲਾਕਾਰਾਂ, ਲੇਖਕਾਂ ਅਤੇ ਕਵੀਆਂ ਨੇ ਵੱਖ ਵੱਖ ਢੰਗ ਨਾਲ ਕੀਤਾ ਹੈ। ਮੁੰਬਈ ਤੋਂ ਆਏ ਵਿਦਰੋਹੀ ਪੱਤਰਿਕਾ ਦੇ ਸੰਪਾਦਕ ਅਤੇ ਦਲਿਤ ਲੇਖਕ ਸੁਧੀਰ ਡਾਬਲੇ ਨੇ ਕਿਹਾ ਕਿ ਫਾਸ਼ੀਵਾਦ ਨਾਲ ਨਿਬੜਨ ਲਈ ਸਭ ਤੋਂ ਕਾਮਯਾਬ ਹਥਿਆਰ ਸਿਰਫ ਮਾਰਕਵਾਦ ਕੋਲ ਹੈ। ਉਹਨਾਂ ਕਿਹਾ ਕਿ ਅਤੀਤ ਵਿੱਚ ਜਾਤ ਦੀ ਸਮੱਸਿਆ ਨੂੰ ਸਮਝਣ ਲਈ ਜੋ ਗਲਤੀਆਂ ਮਾਰਕਸਵਾਦੀਆਂ ਤੋਂ ਹੋਈਆਂ ਹਨ ਉਹਨਾਂ ਨੂੰ ਦਰੁਸਤ ਕੀਤਾ ਜਾਵੇ। ਅੰਤਿਮ ਬੁਲਾਰੇ ਵਜੋਂ ਬੋਲਦਿਆਂ ਪੰਜਾਬੀ ਦੇ ਮੈਗਜ਼ੀਨ ਪ੍ਰਤੀਬੱਧ ਦੇ ਸੰਪਾਦਕ ਸੁਖਵਿੰਦਰ ਨੇ ਕਿਹਾ ਕਿ ਕਮਿਊਨਿਸਟਾਂ ਨੇ ਜਾਤ ਦੇ ਸਵਾਲ ਨੂੰ ਸਭ ਤੋਂ ਸਹੀ ਢੰਗ ਨਾਲ ਸਮਝਿਆ ਅਤੇ ਵਿਵਹਾਰ ਵਿੱਚ ਲਾਗੂ ਕੀਤਾ। ਉਹਨਾ ਨੇ ਤਿਲੰਗਨਾ ਦੇ ਅੰਦੋਲਨ ਅਤੇ ਬਿਹਾਰ ਦੀ ਉਦਾਹਰਨ ਦਿੰਦਿਆਂ ਦੱਸਿਆ ਕਿ  ਇਹਨਾਂ ਥਾਵਾਂ ਤੇ ਕਮਿਊਨਿਸਟਾਂ ਦਾ ਸਭ ਤੋਂ ਵੱਧ ਕੰਮ ਦਲਿਤਾਂ ਵਿੱਚ ਰਿਹਾ ਹੈ। ਦੋਵਾਂ ਦੇ ਸੈਸ਼ਨਾਂ ਦੇ ਅੰਤ ਵਿੱਚ ਸਵਾਲ ਜਵਾਬ ਦਾ ਦੌਰ ਚੱਲਿਆ ਜਿਸ ਵਿੱਚ ਸੁਖਦਰਸ਼ਨ ਨੱਤ, ਹਰਭਗਵਾਨ ਭੀਖੀ, ਸੰਦੀਪ ਲਹਿਰਾ, ਸੁਖਰਾਜ, ਡਾ. ਸੁਖਦੇਵ ਹੁੰਦਲ, ਕਸਮੀਰ ਸਿੰਘ, ਹਰਬੰਸ ਸੋਨੂੰ ਅਤੇ ਮਨਵੀਰ ਬੀਹਲਾ ਨੇ ਹਿੱਸਾ ਲਿਆ। ਪ੍ਰੋਗਰਾਮ ਦੇ ਅੰਤ ਵਿੱਚ ਤੀਜਾ ਸੈਸ਼ਨ ਕਵਿਤਾ ਪਾਠ ਦਾ ਸੀ ਜਿਸ ਵਿੱਚ ਕਾਤਿਆਇਨੀ, ਰਾਜਵਿੰਦਰ ਮੀਰ, ਬਲਵੰਤ ਭਾਟੀਆ, ਸੁਖਵਿੰਦਰ ਸੁੱਖੀ, ਪਰਮਿੰਦਰ ਗਿੱਲ, ਸੁਖਰਾਜ, ਹਰਬੰਸ ਸੋਨੂੰ, ਕੁਲਵਿੰਦਰ ਬੱਛੋਆਣਾ, ਸੰਦੀਪ ਅਤੇ ਕਸ਼ਮੀਰ ਸਿੰਘ ਨੇ ਆਪਣੀਆਂ ਕਵਿਤਾਵਾਂ ਪੜ੍ਹੀਆ। ਦਿਨ ਭਰ ਚੱਲੇ ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਸ਼ਾਇਰ ਰਾਜਵਿੰਦਰ ਮੀਰ ਨੇ ਕੀਤਾ।

-ਰਾਜਵਿੰਦਰ ਮੀਰ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ