Tue, 26 September 2017
Your Visitor Number :-   1089010
SuhisaverSuhisaver Suhisaver
ਹਨੀਪ੍ਰੀਤ ਨੂੰ ਲੱਭਣ ਵਾਲੇ ਨੂੰ 5 ਲੱਖ ਦਾ ਇਨਾਮ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਰਾਣਾ ਅਯੂਬ ਦਾ ‘ਰੈਡੀਕਲ ਦੇਸੀ’ ਵੱਲੋਂ ਸਨਮਾਨ

Posted on:- 16-08-2017

suhisaver

ਸਰੀ: ਭਾਰਤ ਵਿੱਚ ਮੁਸਲਮਾਨਾਂ ਦੇ ਯੋਜਨਾਬੱਧ ਕਤਲਾਂ ਵਿੱਚ ਅਧਿਕਾਰੀਆਂ ਦੀ ਸ਼ਮੂਲੀਅਤ ਜੱਗ ਜ਼ਾਹਰ ਕਰਨ ਵਾਲੀ ਦਲੇਰ ਲੇਖਕ ਤੇ ਪੱਤਰਕਾਰ ਰਾਣਾ ਅਯੂਬ ਦਾ ਇੱਥੇ ‘ਰੈਡੀਕਲ ਦੇਸੀ’ ਨੇ ਸਨਮਾਨ ਕੀਤਾ। ਸਰੀ ਸੈਂਟਰਲ ਲਾਇਬ੍ਰੇਰੀ ਦੇ ਡਾ. ਅੰਬੇਦਕਰ ਰੂਮ ਵਿੱਚ ਹੋਏ ਸਮਾਰੋਹ ਵਿੱਚ ਰਾਣਾ ਅਯੂਬ ਨੂੰ ‘ਸਾਹਸੀ ਪੱਤਰਕਾਰੀ ਲਈ ਐਵਾਰਡ’ ਦਿੱਤਾ ਗਿਆ। ਐਵਾਰਡ ਦੇਣ ਵਾਲਿਆਂ ਵਿੱਚ ਮਨੁੱਖੀ ਅਧਿਕਾਰ ਕਾਰਕੁਨ ਤੇ ਵਕੀਲ ਅਮਨਦੀਪ ਸਿੰਘ ਸ਼ਾਮਲ ਸੀ, ਜਿਨ੍ਹਾਂ ਨੂੰ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ.ਐਨ. ਸਾਈਬਾਬਾ ਦੇ ਹੱਕ ਵਿੱਚ ਪਟੀਸ਼ਨ ਤਿਆਰ ਕਰਨ ਬਦਲੇ ਹਾਲ ਹੀ ਵਿੱਚ ‘ਰੈਡੀਕਲ ਦੇਸੀ’ ਨੇ ਸਨਮਾਨਿਤ ਕੀਤਾ ਸੀ। ਐਵਾਰਡ ਦੇਣ ਵਾਲਿਆਂ ਵਿੱਚ ‘ਰੈਡੀਕਲ ਦੇਸੀ’ ਦੇ ਬਾਨੀ ਪੁਰਸ਼ੋਤਮ ਦੁਸਾਂਝ ਅਤੇ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਸਾਹਿਬ ਥਿੰਦ ਸ਼ਾਮਲ ਸਨ।

‘ਗੁਜਰਾਤ ਫਾਈਲਜ਼’ ਨਾਂ ਦੀ ਪੁਸਤਕ ਦੀ ਲੇਖਕ ਰਾਣਾ ਅਯੂਬ ਨੇ ‘ਤਹਿਲਕਾ’ ਰਸਾਲੇ ਲਈ ਸਟਿੰਗ ਕਰਦਿਆਂ ਭਾਰਤ ਵਿੱਚ ਮੁਸਲਮਾਨਾਂ ਦੇ ਕਤਲਾਂ ਵਿੱਚ ਪ੍ਰਸ਼ਾਸਕੀ ਤੇ ਪੁਲੀਸ ਅਧਿਕਾਰੀਆਂ ਦੀ ਭੂਮਿਕਾ ਨੂੰ ਜੱਗ ਜ਼ਾਹਰ ਕੀਤਾ ਸੀ। ਇਕੱਠ ਦੌਰਾਨ ਰਾਣਾ ਅਯੂਬ ਨੇ ਦੱਸਿਆ ਕਿ ਸਟਿੰਗ ਅਪਰੇਸ਼ਨ ਦੌਰਾਨ ਉਸ ਨੇ ਕਿਵੇਂ ਇਕ ਹਿੰਦੂ ਔਰਤ ਦਾ ਭੇਖ ਧਾਰ ਕੇ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਦੋਸਤੀ ਗੰਢੀ। ਉਨ੍ਹਾਂ ਬਾਅਦ ਵਿੱਚ ਮੁਸਲਮਾਨਾਂ ਖ਼ਿਲਾਫ਼ ਹਿੰਸਾ ਅਤੇ ਇਨ੍ਹਾਂ ਜੁਰਮਾਂ ਵਿੱਚ ਭਾਜਪਾ ਸਰਕਾਰ ਅਤੇ ਮੋਦੀ ਦੀ ਸ਼ਮੂਲੀਅਤ ਬਾਰੇ ਦੱਸਿਆ। ਸਮਾਗਮ ਬਾਰੇ ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਰੂਮ ਵਿੱਚ ਇਹ ਪ੍ਰੋਗਰਾਮ ਕਰਵਾਉਣਾ ਭਾਰਤੀ ਸੰਵਿਧਾਨ ਨਿਰਮਾਤਾ ਨੂੰ ਢੁਕਵੀਂ ਸ਼ਰਧਾਂਜਲੀ ਹੈ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ