Mon, 23 October 2017
Your Visitor Number :-   1097983
SuhisaverSuhisaver Suhisaver
ਏਸ਼ੀਆ ਹਾਕੀ ਕੱਪ; ਭਾਰਤ ਸ਼ਾਨਦਾਰ ਜਿੱਤ ਨਾਲ ਫਾਈਨਲ 'ਚ ਪਹੁੰਚਿਆ               ਕਸ਼ਮੀਰ ਵਾਦੀ 'ਚ ਸੁਰੱਖਿਆ ਹਾਲਾਤ ਪਹਿਲਾਂ ਨਾਲੋਂ ਬੇਹਤਰ : ਜਨਰਲ ਰਾਵਤ              

ਅਰੁੰਧਤੀ ਰਾਏ ਵੱਲੋਂ `ਸੂਹੀ ਸਵੇਰ ਮੀਡੀਆ ` ਨੂੰ ਇੱਕ ਲੱਖ ਰੁਪਏ ਦੀ ਸਹਾਇਤਾ ਦਾ ਐਲਾਨ

Posted on:- 14-09-2017

suhisaver

ਪ੍ਰਸਿੱਧ ਲੇਖਿਕਾ ਤੇ ਕਾਰਕੁੰਨ ਅਰੁੰਧਤੀ ਰਾਏ ਵੱਲੋਂ ਸੰਚਾਲਿਤ `ਜ਼ਿੰਦਾਬਾਦ` ਟਰੱਸਟ ਵੱਲੋਂ ਲੋਕ-ਪੱਖੀ ਪੱਤਰਕਾਰੀ ਲਈ `ਸੂਹੀ ਸਵੇਰ ਮੀਡੀਆ ਗਰੁੱਪ` ਨੂੰ ਇੱਕ ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ । `ਜ਼ਿੰਦਾਬਾਦ` ਟਰੱਸਟ ਹਰ ਸਾਲ ਦੋ ਲੋਕ ਪੱਖੀ ਤੇ ਅੱਗੇਵਧੂ ਸੋਚ ਵਾਲੇ ਮੀਡੀਆ ਗਰੁੱਪਾਂ ਨੂੰ ਇਹ ਸਹਾਇਤਾ ਦਿੰਦਾ ਹੈ । ਛੇ ਮਹੀਨੇ ਪਹਿਲਾਂ ਇਹ ਸਹਾਇਤਾ `ਮੀਡੀਆ ਵਿਜ਼ਲ` ਨੂੰ ਦਿੱਤੀ ਗਈ ਸੀ । ਹਫਤਾ ਪਹਿਲਾਂ ਹੋਈ `ਜ਼ਿੰਦਾਬਾਦ` ਟਰੱਸਟ ਦੀ ਮੀਟਿੰਗ `ਚ ਸੂਹੀ ਸਵੇਰ ਮੀਡੀਆ ਨੂੰ ਇਸ ਸਹਾਇਤਾ ਲਈ ਚੁਣਿਆ ਗਿਆ ਹੈ । `ਜ਼ਿੰਦਾਬਾਦ` ਅਦਾਰੇ ਵੱਲੋਂ ਪੰਜਾਬੀ ਦੇ ਕਿਸੇ ਪਹਿਲੇ ਲੋਕ -ਪੱਖੀ ਮੀਡੀਆ ਗਰੁੱਪ ਨੂੰ ਇਹ ਸਹਾਇਤਾ ਦਿੱਤੀ ਜਾ ਰਹੀ ਹੈ । ਦੋਸਤੋ `ਸੂਹੀ ਸਵੇਰ` ਅਦਾਰਾ ਨਿਰੋਲ ਲੋਕਾਂ ਦੇ ਚੰਦੇ ਨਾਲ ਚੱਲਣ ਵਾਲਾ ਅਦਾਰਾ ਹੈ । ਲਗਾਤਾਰ ਲੋਕ -ਪੱਖ ਦੀ ਖੁਰਦੀ ਜਾ ਰਹੀ ਸਪੇਸ ਨੂੰ ਬਣਾਈ ਰੱਖਣ ਲਈ ਯਤਨਸ਼ੀਲ ਹੈ । ਅਰੁੰਧਤੀ ਹੁਰਾਂ ਦੇ ਅਦਾਰੇ ਵੱਲੋਂ ਦਿੱਤੀ ਇਹ ਸਹਾਇਤਾ ਸਾਡੀ ਲੋਕ -ਪੱਖੀ ਪੱਤਰਕਾਰੀ `ਤੇ ਮੋਹਰ ਹੈ ।ਸਾਡੇ ਲਈ ਇਹ ਕਿਸੇ ਸਨਮਾਨ ਤੋਂ ਘੱਟ ਨਹੀਂ । ਇਹ ਸਾਨੂੰ ਸਾਡੇ ਨਿਸਚੇ `ਤੇ ਚਲਦੇ ਰਹਿਣ ਲਈ ਥਾਪੜੀ ਹੈ । ਧੰਨਵਾਦ ਅਰੁੰਧਤੀ ਜੀ ! ਧੰਨਵਾਦ `ਜ਼ਿੰਦਾਬਾਦ` !!

-ਸੂਹੀ ਸਵੇਰ ਮੀਡੀਆ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ