Mon, 23 October 2017
Your Visitor Number :-   1097986
SuhisaverSuhisaver Suhisaver
ਏਸ਼ੀਆ ਹਾਕੀ ਕੱਪ; ਭਾਰਤ ਸ਼ਾਨਦਾਰ ਜਿੱਤ ਨਾਲ ਫਾਈਨਲ 'ਚ ਪਹੁੰਚਿਆ               ਕਸ਼ਮੀਰ ਵਾਦੀ 'ਚ ਸੁਰੱਖਿਆ ਹਾਲਾਤ ਪਹਿਲਾਂ ਨਾਲੋਂ ਬੇਹਤਰ : ਜਨਰਲ ਰਾਵਤ              

27 ਸਤੰਬਰ ਰੰਗ ਮੰਚ ਦਿਹਾੜਾ ਦਾਣਾ ਮੰਡੀ ਬਰਨਾਲਾ ਦੀਆਂ ਤਿਆਰੀਆਂ ਸ਼ੁਰੂ

Posted on:- 17-09-2017

suhisaver

ਬਰਨਾਲਾ : ਪਲਸ ਮੰਚ ਅਤੇ ਅਵਾਮੀ ਜਥੇਬੰਦੀਆਂ ਵੱਲੋਂ ਲੋਕ ਨਾਇਕ ਭਾਅਜੀ ਗੁਰਸ਼ਰਨ ਸਿੰਘ ਅਤੇ ਰੰਗ ਮੰਚ ਦੇ ਬਾਬਾ ਬੋਹੜ ਪ੍ਰੋ.ਅਜਮੇਰ ਸਿੰਘ ਔਲਖ ਨੂੰ ਸਮਰਪਿਤ ਬਰਨਾਲਾ ਦੀ ਦਾਣਾ ਮੰਡੀ 'ਚ 27 ਸਤੰਬਰ ਦੀ ਰਾਤ ਭਰ ਨਾਟਕ ਅਤੇ ਗੀਤ ਸੰਗੀਤ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਸਮੁੱਚੇ ਪੰਜਾਬ ਵਿੱਚੋਂ ਕਾਫਲੇ ਸ਼ਾਮਲ ਹੋਣਗੇ। ਬਰਨਾਲਾ ਨੂੰ  ਸੰਗਰਾਮਾਂ ਦੀ ਧਰਤੀ ਕਰਕੇ ਜਾਣਿਆ ਜਾਂਦਾ ਹੈ। ਭਾਵੇਂ ਜੁਝਾਰੂ ਮਰਦਾਂ,ਅੋਰਤਾਂ,ਨੌਜਵਾਨਾਂ ਦੇ ਕਾਫਲੇ ਸਮੁੱਚੇ ਪੰਜਾਬ ਵਿੱਚੋਂ ਪੂਰੇ ਜੋਸ਼ ਖਰੋਸ ਨਾਲ ਸ਼ਾਮਲ ਹੁੰਦੇ ਹਨ ਪਰ ਫਿਰ ਵੀ ਸਮਾਗਮ ਦਾ ਮੁੱਖ ਧੁਰਾ ਬਰਨਾਲਾ ਹੀ ਹੁੰਦਾ ਹੈ।

ਬਰਨਾਲਾ ਸ਼ਹਿਰ ਨੂੰ ਵੱਖੋ-ਵੱਖ ਹਿੱਸਿਆਂ'ਚ ਵੰਡਕੇ ਨੁੱਕੜ ਨਾਟਕਾਂ ਰਾਹੀਂ ਸਾਥੀ ਸੁਨੇਹਾ ਦਿੰਦੇ ਹਨ। ਇਸ ਵਾਰ ਇਨਕਲਾਬੀ ਕੇਂਦਰ ਪੰਜਾਬ ਦੇ ਸਾਥੀਆਂ ਨੇ ਪਹਿਲ ਕਦਮੀ ਕਰਦਿਆਂ ਬੀਤੇ ਕੱਲ੍ਹ ਰੇਲਵੇ ਸਟੇਸ਼ਨ ਬਰਨਾਲਾ ਅਤੇ ਗੋਬਿੰਦ ਕਲੋਨੀ ਬਰਨਾਲਾ ਵਿਖੇ ਅਜਾਦ ਰੰਗ ਮੰਚ ਬਰਨਾਲਾ(ਨਿਰਦੇਸ਼ਕ ਰਣਜੀਤ ਭੋਤਨਾ) ਵੱਲੋਂ ਮੌਜੂਦਾ ਹਾਲਤਾਂ ਤੇ ਢੁੱਕਵਾਂ ਨੁੱਕੜ ਨਾਟਕ 'ਕਰ ਲੋ ਦੁਨੀਆਂ ਮੁੱਠੀ ਮੇਂ' ਖੇਡਿਆ ਗਿਆ ਜੋ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ।

ਬੁਲਾਰੇ ਸਾਥੀਆਂ ਡਾ ਰਜਿੰਦਰਪਾਲ,ਬਲਵੰਤ ਉੱਪਲੀ,ਪ੍ਰੇਮਪਾਲ ਕੌਰ ਅਤੇ ਗੁਰਮੀਤ ਸੁਖਪੁਰ ਨੇ ਭਾਅ ਜੀ ਗੁਰਸ਼ਰਨ ਸਿੰਘ ਅਤੇ ਪ੍ਰੋ.ਅਜਮੇਰ ਸਿੰਘ ਔਲਖ ਦੀ ਕਲਾ ਦੇ ਖੇਤਰ ਵਿੱਚ ਦੇਣ ਅਤੇ ਮੌਜੂਦਾ ਹਾਲਤਾਂ ਦੀ ਚਰਚਾ ਕਰਦਿਆਂ ਸ਼ਹੀਦ ਭਗਤ ਸਿੰਘ ਦੇ ਉਦੇਸ਼ਾਂ ਬਾਰੇ ਵੀ ਚਰਚਾ ਕੀਤੀ ਅਤੇ 27 ਸਤੰਬਰ ਪੂਰੀ ਰਾਤ ਚੱਲਣ ਵਾਲੇ ਨਾਟਕ ਅਤੇ ਗੀਤ ਸੰਗੀਤ ਸਮਾਗਮ ਵਿੱਚ ਕਾਫਲੇ ਬੰਨ੍ਹ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਸਮੇਂ ਮੈਡਮ ਅਮਰਜੀਤ ਕੌਰ,ਮਾ.ਪ੍ਰੇਮ ਕੁਮਾਰ,ਹਰਚਰਨ ਚਾਹਲ,ਸਾਥੀ ਨਰਾਇਣ ਦੱਤ ਅਤੇ ਬਿੰਦਰ ਠੀਕਰੀਵਾਲ ਵੀ ਹਾਜ਼ਰ ਸਨ।

-ਰਜਿੰਦਰਪਾਲ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ