Fri, 19 April 2024
Your Visitor Number :-   6984489
SuhisaverSuhisaver Suhisaver

ਬਜ਼ੁਰਗਾਂ ਨੇ ਆਪਣਾ ਜਨਮ ਦਿਨ ਮਨਾਇਆ

Posted on:- 07-08-2013

suhisaver

ਬੰਦਾ ਭਾਵੇਂ ਉਮਰ ਦੇ ਕਿਸੇ ਵੀ ਪੜਾਓ ਵਿੱਚ ਚਲਾ ਜਾਵੇ ਪਰ ਜੇ ਜਨਮ ਦਿਨ ਦਾ ਕੇਕ ਸਾਹਮਣੇ ਪਿਆ ਹੋਵੇ ਤਾਂ ਜੁਆਨੀ ਵੀ ਪਿੱਛੇ ਛੱਡ ਬਚਪਨ ਦੇ ਦਿਨਾਂ ਵਿੱਚ ਚਲਾ ਜਾਂਦਾ ਹੈ। ਅਜਿਹਾ ਹੀ ਦ੍ਰਿਸ਼ ਕੈਲਗਰੀ ਵਿਖੇ ਇੰਕਾ ਸੀਨੀਅਰ ਸੋਸਾਇਟੀ ਦੇ ਇਕੱਠ ਵਿੱਚ ਦੇਖਣ ਨੂੰ ਮਿਲਿਆ ਜਦੋਂ ਅੱਸੀ ਅੱਸੀ ਸਾਲ ਦੇ ਬਜ਼ੁਰਗ ਬੱਚਿਆਂ ਵਾਂਗ ਆਪਣੇ ਮੂੰਹ ਵਿੱਚ ਕੇਕ ਪਵਾ ਰਹੇ ਸਨ।

ਬੜੇ ਚਿਰਾਂ ਤੋਂ ਸਥਾਪਤ ਇਸ ਸੰਸਥਾ ਦੇ ਬਜੁਰਗ ਮੈਂਬਰ ਹਰ ਮਹੀਨੇ ਆਪਣੇ ਮੈਂਬਰਾ ਦਾ ਜਨਮ ਦਿਨ ਸਮੂਹਿਕ ਰੂਪ ਵਿੱਚ ਕੇਕ ਕੱਟ ਕੇ ਮਨਾਉਂਦੇ ਹਨ। ਅੱਜ ਦੇ ਇਸ ਸਮਾਗਮ ਮੌਕੇ ਵਾਈਸ ਪ੍ਰਦਾਨ ਸ: ਮੋਤਾ ਸਿੰਘ ਨੇ ਕੇਕ ਕੱਟਿਆ ਅਤੇ ਦੂਜੇ ਮੈਂਬਰਾਂ ਨੂੰ ਖੁਸੀ ਵੱਜੋਂ ਫੁੱਲ ਭੇਂਟ ਕੀਤੇ। ਜੀਰੇ ਵਾਲੇ ਕਵੀਸ਼ਰ ਬਚਿੱਤਰ ਸਿੰਘ ਗਿੱਲ ਨੇ ਖੁਸ਼ੀ ਨਾਲ ਸਬੰਧਤ ਕਵੀਸ਼ਰੀ ਅਤੇ ਜਰਨੈਲ ਸਿੰਘ ਨੇ ਕਵਿਤਾ ਸੁਣਾਕੇ ਰੰਗ ਬੰਨ ਦਿੱਤਾ। ਜਨ: ਸਕੱਤਰ ਅਜੈਬ ਸਿੰਘ ਬਰਾੜ ਜਿੱਥੇ ਸਾਰੇ ਮੈਂਬਰਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਉੱਤੇ ਨਾਲ ਹੀ ਸਭਾ ਦੇ ਕੰਮਾਂ ਅਤੇ ਵਿਧਾਨ ਵਾਰੇ ਜਾਣਕਾਰੀ ਦਿੱਤੀ।

- ਹਰਬੰਸ ਬੁੱਟਰ ,ਕੈਲਗਰੀ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ