Sat, 16 February 2019
Your Visitor Number :-   1601241
SuhisaverSuhisaver Suhisaver
2019 ਦਾ `ਸੂਹੀ ਸਵੇਰ ਮੀਡੀਆ ਐਵਾਰਡ` ਕਿਰਨਜੀਤ ਕੌਰ ਐਕਸ਼ਨ ਕਮੇਟੀ ਅਤੇ ਜਨ -ਸੰਘਰਸ਼ ਮੰਚ ਹਰਿਆਣਾ ਨੂੰ               17 ਫਰਵਰੀ ਨੂੰ ਸੂਹੀ ਸਵੇਰ ਦੇ ਸਲਾਨਾ ਸਮਾਗਮ ਵਿੱਚ ਦਿੱਤੇ ਜਾਣਗੇ ਐਵਾਰਡ              

ਮਾਹਿਲਪੁਰ ਅਤੇ ਅੱਡਾ ਚੱਗਰਾਂ ’ ਚ ਨਵਾਜ਼ ਸ਼ਰੀਫ ਨੂੰ ਕੈਪਰੀ ਤੇ ਕਮੀਜ਼ ਪਹਿਨਾਕੇ ਪੁੱਤਲੇ ਸਾੜੇ

Posted on:- 09-08-2013

suhisaver

ਮਾਹਿਲਪੁਰ: ਭਾਰਤੀ ਜਨਤਾ ਪਾਰਟੀ ਬਲਾਕ ਮਾਹਿਲਪੁਰ ਵੱਲੋਂ ਮਾਹਿਲਪੁਰ ਵਿਖੇ ਅਮਰਜੀਤ ਸਿੰਘ ਭਿੰਦਾ, ਡਾ ਦਿਲਬਾਗ ਰਾਏ ਅਤੇ ਭਾਰਤ ਜਗਾਓ ਅੰਦੋਲਨ ਦੇ ਆਗੂਆਂ ਵਲੋਂ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿੱਚ ਅੱਡਾ ਚੱਗਰਾਂ ਵਿਖੇ ਪਾਕਿਸਤਾਨੀ ਫੌਜ ਵਲੋਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸ਼ਹਿ ਤੇ ਭਾਰਤ ਦੀ ਸਰਹੱਦ ਪਾਰ ਕਰਕੇ ਦੇਸ਼ ਦੇ 5 ਜਵਾਨ ਸ਼ਹੀਦ ਕਰਨ ਦੇ ਵਿਰੋਧ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਪੁੱਤਲੇ ਸਾੜੇ ਗਏ ਅਤੇ ਪਾਕਿਸਤਾਨ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਭਾਜਪਾ ਐਸ ਸੀ ਮੋਰਚਾ ਪੰਜਾਬ ਦੇ ਪ੍ਰਧਾਨ ਡਾ ਦਿਲਬਾਗ ਰਾਏ ਨੇ ਕਿਹਾ ਕਿ ਪਾਕਿਸਤਾਨ ਅਤੇ ਚੀਨ ਦੀਆਂ ਗਤੀਵਿਧੀਆਂ ਭਾਰਤ ਲਈ ਖਤਰਨਾਕ ਹਨ, ਜਿਹਨਾਂ ਨੂੰ ਨੱਥ ਪਾਉਂਣਾ ਸਮੇਂ ਦੀ ਲੋੜ ਹੈ ਪ੍ਰੰਤੂ ਯੂ ਪੀ ਏ ਦੀ ਕਮਜ਼ੋਰ ਸਰਕਾਰ ਦੋਵਾਂ ਦੇਸ਼ਾਂ ਦੀਆਂ ਸਰਗਰਮ ਮਾਰੂ ਗਤੀਵਿਧੀਆਂ ਪ੍ਰਤੀ ਸਚੇਤ ਨਹੀਂ ਹੈ।
ਇਸ ਮੋਕੇ ਸਰਕਲ ਪ੍ਰਧਾਨ ਰਘਵੀਰ ਸਿੰਘ ਅਤੇ ਰਾਜ ਕੁਮਾਰ ਨੇ ਵੀ ਅਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਨੂੰ ਉਦੋਂ ਤੱਕ ਚੁੱਪ ਕਰਕੇ ਨਹੀਂ ਬੈਠਣਾ ਚਹੀਦਾ ਜਦੋਂ ਤਕ ਪਾਕਿਸਤਾਨ ਤੋਂ ਬਦਲਾ ਨਹੀਂ ਲਿਆ ਜਾਂਦਾ। ਅਜਿਹਾ ਇਕ ਵਾਰੀ ਨਹੀਂ ਹੋਇਆ ਵਾਰ 2 ਹੋ ਰਿਹਾ ਹੈ। ਇਸ ਮੌਕੇ ਬੁਲਾਰਿਆਂ ਵਲੋਂ ਮੰਗ ਕੀਤੀ ਗਈ ਕਿ ਸ਼ਹੀਦ ਹੋਣ ਵਾਲੇ ਨੌਜਵਾਨਾ ਦੇ ਪਰਿਵਾਰਾਂ ਨੂੰ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਇੱਕ –ਇੱਕ ਕਰੋੜ ਰੁਪਿਆ ਆਰਥਿਕ ਸਹਾਇਤਾ ਵਜੋਂ ਦਿੱਤਾ ਜਾਵੇ। ਇਸ ਮੋਕੇ ਇੰਦਰ ਸਿੰਘ, ਸਤਨਾਮ ਸਿੰਘ, ਦਵਿੰਦਰ ਸਿੰਘ, ਮਨਮੋਹਨ ਸਿੰਘ, ਗੁਰਮੇਲ ਸਿੰਘ, ਕਰਨੇਲ ਸਿੰਘ, ਪ੍ਰਵੀਨ ਕੁਮਾਰ, ਨਰਿੰਦਰ ਸਿੰਘ, ਪ੍ਰਮੋਦ ਕੁਮਾਰ, ਕੁਲਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।

-ਸ਼ਿਵ ਕੁਮਾਰ ਬਾਵਾ

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ