Thu, 22 August 2019
Your Visitor Number :-   1791755
SuhisaverSuhisaver Suhisaver
ਰਵੀ ਸ਼ਾਸਤਰੀ ਮੁੜ ਤੋਂ ਬਣੇ ਭਾਰਤੀ ਕ੍ਰਿਕਟ ਟੀਮ ਦੇ ਕੋਚ               ਜੰਮੂ-ਕਸ਼ਮੀਰ ਦੀ ਵੰਡ ਖਿਲਾਫ ਖੱਬੀਆਂ ਪਾਰਟੀਆਂ ਵੱਲੋਂ ਦਿੱਲੀ 'ਚ ਮਾਰਚ, ਪੰਜਾਬ 'ਚ ਪ੍ਰਦਰਸ਼ਨ              

ਚਾਰ ਕਿਲੋ 10 ਗਰਾਮ ਚਿੱਟੇ ਨਸ਼ੀਲੇ ਪਾਊਡਰ ਸਮੇਤ ਦੋ ਗ੍ਰਿਫ਼ਤਾਰ

Posted on:- 10-08-2013

ਮਾਹਿਲਪੁਰ: ਥਾਣਾ ਮਾਹਿਲਪੁਰ ਦੀ ਪੁਲੀਸ ਵਲੋਂ ਵਿਸ਼ੇਸ਼ ਨਾਕਾਬੰਦੀ ਦੌਰਾਨ ਇੱਕੋ ਪਿੰਡ ਦੇ ਦੋ ਵਿਆਕਤੀਆਂ ਨੂੰ ਵੱਖ ਵੱਖ ਦੋ ਨਾਕਿਆਂ ਦੌਰਾਨ 4 ਕਿਲੋ 10 ਗਰਾਮ ਚਿੱਟੇ ਨਸ਼ੀਲੇ ਪਾੳੂਡਰ ਸਮੇਤ ਕਾਬੂ ਕਰਕੇ ਧਾਰਾ 22, 61,85 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਮਾਹਿਲਪੁਰ ਪੁਲੀਸ ਨੇ ਥਾਣੇਦਾਰ ਬਲਵਿੰਦਰ ਸਿੰਘ ਘੋਤੜਾ ਅਤੇ ਮਹੇਸ਼ ਚੰਦਰ ਦੀ ਅਗਵਾਈ ਹੇਠ ਨਵਾਂ ਬੱਸ ਅੱਡੇ ਲਾਗੇ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ। ਉਨ੍ਹਾਂ ਦੱਸਿਆ ਕਿ ਇੱਕ ਕਾਰ ਨੰਬਰ ਪੀ ਬੀ 01 5442 ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਾਰ ਭਜਾ ਲਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਫ਼ੁਰਤੀ ਨਾਲ ਕਾਰ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਇੱਕ ਕਿਲੋ 20 ਗਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦੀ ਪਹਿਚਾਣ ਜਸਵਿੰਦਰ ਸਿੰਘ ਉਰਫ਼ ਬਿੰਦਾ ਪੁੱਤਰ ਬਲਵੀਰ ਸਿੰਘ ਵਾਸੀ ਮੋਰਾਂਵਾਲੀ ਵਜੋਂ ਹੋਈ ਹੈ। ਇਸੇ ਦੌਰਾਨ ਹੀ ਥਾਣੇਦਾਰ ਨਿਰਮਲ ਸਿੰਘ ਦੀ ਅਗਵਾਈ ਵਿੱਚ ਮਾਹਿਲਪੁਰ ਫਗਵਾੜਾ ਰੋਡ ਤੇ ਸ਼ਹੀਦ ਹਰਬੰਸ ਸਿੰਘ ਯਾਦਗਾਰੀ ਗੇਟ ਲਾਗੇ ਨਾਕੇ ਦੌਰਾਨ ਇੱਕ ਪੈਦਲ ਆ ਰਹੇ ਵਿਆਕਤੀ ਨੂੰ ਤਲਾਸ਼ੀ ਲਈ ਰੋਕਿਆ ਤਾਂ ਤਲਾਸ਼ੀ ਦੌਰਾਨ ਉਸ ਕੋਲੋਂ ਦੋ ਕਿਲੋ 90 ਗਰਾਮ ਚਿੱਟਾ ਨਸ਼ੀਲਾ ਪਾੳੂਡਰ ਬ੍ਰਾਮਦ ਹੋਇਆ। ਉਕਤ ਦੋਸ਼ੀ ਦੀ ਪਛਾਣ ਜਸਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਮੌਰਾਂਵਾਲੀ ਵਜੋਂ ਹੋਈ ਹੈ।

-ਸ਼ਿਵ ਕੁਮਾਰ ਬਾਵਾ

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ