Thu, 29 October 2020
Your Visitor Number :-   2807307
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਿੱਖਿਆ ਕੇਂਦਰ ਦੀ ਥਾਂ ਹੁਣ ਭ੍ਰਿਸ਼ਟਾਚਾਰ ਦਾ ਅੱਡਾ ਬਣੀ:ਡਾ ਸੁਰਜੀਤ ਸਿੰਘ ਰੰਧਾਵਾ

Posted on:- 16-08-2013

suhisaver

ਸਿੰਡੀਕੇਟ ਦੇ ਫੈਸਲੇ ਦਾ ਸੈਨੇਟ ਦੀ ਮੀਟਿੰਗ ਵਿੱਚ ਮੂੰਹ ਤੋੜ ਜਵਾਬ ਦੇਵਾਂਗਾ- ਡਾ ਰੰਧਾਵਾ

ਮਾਹਿਲਪੁਰ: ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਹਿਲਪੁਰ ਦੇ ਪ੍ਰਿੰਸੀਪਲ ਅਤੇ ਸੈਨੇਟ ਮੈਂਬਰ ਡਾ ਸੁਰਜੀਤ ਸਿੰਘ ਰੰਧਾਵਾ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉਪ ਕੁਲਪਤੀ ਅਤੇ ਸਿੰਡੀਕੇਟ ਤੇ ਦੋਸ਼ ਲਾਏ ਹਨ ਕਿ ਉਹ ਮਾਹਿਲਪੁਰ ਦੇ ਖਾਲਸਾ ਕਾਲਜ ਨੂੰ ਕੁਝ ਅਜਿਹੇ ਲੋਕਾਂ ਅਤੇ ਆਗੂਆਂ ਦੀ ਸ਼ਹਿ ਤੇ ਬੰਦ ਕਰਨ ਤੇ ਲੱਗੇ ਹੋਏ ਹਨ ਜਿਹਨਾਂ ਦੀ ਕਾਲਜ ਨੂੰ ਕੋਈ ਦੇਣ ਨਹੀਂ ਹੈ। ਉਹਨਾਂ ਦੋਸ਼ ਲਾਇਆ ਕਿ ਅਜਿਹੇ ਲੋਕ ਚੰਗੇ ਭਲੇ ਚੱਲਦੇ ਕਾਲਜ ਦੇ ਸਟਾਫ ਨੂੰ ਅਦਾਲਤੀ ਚੱਕਰਾਂ ਵਿੱਚ ਰਹੇ ਹਨ ਜਦ ਕਿ ਕਾਲਜ ਵਿੱਚ ਘਪਲੇਬਾਜ਼ੀ ਵਾਲੀ ਕੋਈ ਗੱਲ ਨਹੀਂ ਹੈ।

ਉਹਨਾਂ ਕਾਲਜ ਲਈ ਪਿੱਛਲੇ 15 ਸਾਲ ਵਿੱਚ ਸਖਤ ਮਿਹਨਤ ਕਰਕੇ ਇਸਨੂੰ ਖੁਦਮੁਖਤਿਆਰ ਹੋਣ ਦਾ ਮਾਣ ਪ੍ਰਾਪਤ ਕੀਤਾ ਪ੍ਰੰਤੂ ਯੂਨੀਵਰਸਿਟੀ ਵਿੱਚ ਬੈਠੇ ਇਕ ਦੋ ਅਧਿਕਾਰੀ ਗਿਣੀਮਿਥੀ ਸਾਜ਼ਿਸ਼ ਤਹਿਤ ਕਾਲਜ ਨੂੰ ਬੰਦ ਕਰਵਾਉਂਣ ਦਾ ਹਰ ਹੀਲਾ ਵਰਤ ਰਹੇ ਹਨ। ਉਹ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਅਜਿਹਾ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਕਾਲਜ ਚੱਲਦਾ ਰੱਖਣ ਲਈ ਲਗਭਗ 190 ਪ੍ਰੋਫੈਸਰ, ਲੈਕਚਰਾਰ, ਅਧਿਆਪਕ ਅਤੇ ਕਰਮਚਾਰੀਆਂ ਸਮੇਤ ਮਨੇਜਮੈਂਟ ਦੇ ਮੈਂਬਰ ਉਹਨਾਂ ਨਾਲ ਚਟਾਨ ਵਾਂਗ ਖੜ੍ਹੇ ਹਨ। ਸਿੰਡੀਕੇਟ ਸੀ ਬੀ ਆਈ ਜਾਂਚ ਤੋਂ ਇਲਾਵਾ ਹੋਰ ਜਿਹੜੀ ਮਰਜੀ ਜਾਂਚ ਕਰਵਾ ਲਵੇ ਉਹ ਹਰ ਜਾਂਚ ਵਿੱਚ ਸਹਿਯੋਗ ਦੇਣਗੇ ਪ੍ਰੰਤੂ ਜੇਕਰ ਜਾਂਚ ਦੌਰਾਨ ਇਕ ਵੀ ਬੇਨਿਯਮੀ ਸਾਹਮਣੇ ਨਾ ਆਈ ਤਾਂ ਉਹ ਜਾਂਚ ਕਰਵਾਉਂਣ ਵਾਲਿਆਂ ਨੂੰ ਅਦਾਲਤ ਰਾਹੀਂ ਹੀ ਮੁੜਵਾਂ ਜ਼ਵਾਬ ਦੇਣਗੇ।

ਸਿੱਖ ਵਿਦਿਅਕ ਕੌਂਸਲ ਮਾਹਿਲਪੁਰ ਅਧੀਨ ਚੱਲ ਰਹੇ ਖਾਲਸਾ ਕਾਲਜ ਅਤੇ ਸੰਤ ਬਾਬਾ ਹਰੀ ਸਿੰਘ ਮੈਮੋਰੀਅਲ ਖਾਲਸਾ ਬੀ ਐਡ ਕਾਲਜ ਦੇ ਪ੍ਰਿੰਸੀਪਲ ਡਾ ਸੁਰੀਜਤ ਸਿੰਘ ਰੰਧਾਵਾ ਅਤੇ ਪਿ੍ਰੰਸੀਪਲ ਡਾ ਸੁੱਚਾ ਸਿੰਘ ਧਾਲੀਵਾਲ, ਪ੍ਰੋ ਸਰਦੂਲ ਸਿੰਘ ਚੌਹਾਨ ਅਤੇ ਡਾ ਲਖਵਿੰਦਰ ਸਿੰਘ ਆਦਿ ਨੇ ਭਰਵੀਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਯੂਨੀਵਰਸਿਟੀ ਇਸ ਸਮੇਂ ਟਰੇਡ ਯੂਨੀਅਨ ਅਤੇ ਨਾਨ ਅਕੈਡਮਿਕ ਮੁੱਠੀ ਭਰ ਲੋਕਾਂ ਦੀ ਗੁਲਾਮ ਬਣਕੇ ਰਹਿ ਗਈ ਹੈ। ਉਹਨਾਂ ਯੂਨੀਵਰਸਿਟੀ ਦੇ ਉਪ ਕੁਲਪਤੀ ਤੇ ਦੋਸ਼ ਲਾਇਆ ਕਿ ਉਹ ਦੋਵੇਂ ਹੱਥ ਖੜ੍ਹੇ ਕਰਕੇ ਸਾਨੂੰ ਸ਼ਰੇਆਮ ਆਖ ਕੇ ਧਮਕਾ ਰਹੇ ਹਨ ਕਿ ਉਹ ਹੀ ਸਭ ਕੁਝ ਹਨ। ਉਹ ਜੋ ਚਾਹੁੰਣਗੇ ਉਹ ਹੀ ਹੋਵੇਗਾ। ਉਹਨਾਂ ਉਪ ਕੁਲਪਤੀ ਦੇ ਰਵੱਈਏ ਦੀ ਤਿੱਖੇ ਸ਼ਬਦਾਂ ਵਿੱਚ ਅਲੋਚਨਾਂ ਕਰਦਿਆਂ ਕਿਹਾ ਕਿ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਿੰਡੀਕੇਟ ਉਤੇ ਕਲਰਕਾਂ ਅਤੇ ਸਿੱਖਿਆ ਵਿਰੋਧੀ ਲੋਕਾਂ ਦੀ ਬਹੁਸੰਮਤੀ ਹੋ ਗਈ ਹੈ।

ਉਹਨਾਂ ਕਿਹਾ ਕਿ ਉਹ ਲਗਾਤਾਰ ਦੂਸਰੀ ਵਾਰ ਵੋਟਾਂ ਦੇ ਵੱਡੇ ਫਰਕ ਨਾਲ ਸੈਨੇਟ ਦੇ ਮੈਂਬਰ ਚੁਣੇ ਗਏ ਹਨ ਪ੍ਰੰਤੂ ਜਦ ਵੀ ਉਹ ਸਿੱਖਿਆ ਦੇ ਸੁਧਾਰ ਲਈ ਮੀਟਿੰਗਾਂ ਵਿੱਚ ਆਪਣੇ ਨਿਰਪੱਖ ਵਿਚਾਰ ਰੱਖਦੇ ਹਨ ਤਾਂ ਉਹਨਾਂ ਦੇ ਵਿਚਾਰਾਂ ਦੇ ਵਿਰੋਧ ਤੋਂ ਇਲਾਵਾ ਉਸਦੇ ਕਾਲਜ ਨੂੰ ਯੂਨੀਵਰਸਿਟੀ ਦੇ ਅਧਿਕਾਰੀ ਅਤੇ ਵਿਰੋਧੀ ਸੈਨੇਟ ਮੈਂਬਰ ਨਿਸ਼ਾਨਾ ਬਣਾਉਂਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਉਹਨਾਂ ਦੱਸਿਆ ਮਾਹਿਲਪੁਰ ਦੇ ਕਾਲਜ ਵਿਰੁੱਧ ਸਰਾ ਸਰ ਧੱਕਾ ਅਤੇ ਬਦਲਾ ਲਓ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ । ਉਹਨਾਂ ਕਿਹਾ ਕਿ ਜੇਕਰ ਉਸਦੇ ਕਾਲਜ ਨਾਲ ਯੂਨੀਵਰਸਿਟੀ ਅਜਿਹਾ ਕਰ ਰਹੀ ਹੈ ਤਾਂ ਫਿਰ ਆਮ 180 ਕਾਲਜਾਂ ਦਾ ਕੀ ਬਣੇਗਾ। ਉਹਨਾਂ ਖੁਲਾਸਾ ਕੀਤਾ ਕਿ ਪੰਜਾਬ ਯੂਨੀਵਰਸਿਟੀ ਦੇ ਪੱਖਪਾਤੀ ਰਵੱਈਏ ਕਰਕੇ ਹੀ ਅੱਜ ਬਹੁ ਗਿਣਤੀ ਕਾਲਜ ਪੱਖਪਾਤੀ,ਫਿਰਕਾਪ੍ਰਸਤ ਅਤੇ ਇਕਪਾਸੜ ਫੈਸਲਿਆਂ ਤੋਂ ਤੰਗ ਆਕੇ ਬਾਹਰਲੀਆਂ ਯੂਨੀਵਰਸਿਟੀਆਂ ਨਾਲ ਰਲੇਵਾਂ ਕਰਨ ਲਈ ਸੋਚ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਿੱਖਿਆ ਦਾ ਕੇਂਦਰ ਨਾ ਰਹਿਕੇ ਭਿ੍ਰਸ਼ਟਾਚਾਰ ਦਾ ਅੱਡਾ ਬਣ ਗਈ ਹੈ।ਉਹਨਾਂ ਸਿੰਡੀਕੇਟ ਵਲੋਂ ਬੀਤੇ ਦਿਨ ਲਏ ਫੈਸਲੇ ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਸਿੰਡੀਕੇਟ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਕਿਸੇਕਾਲਜ ਦੀ ਐਫੀਲੇਸ਼ਨ ਦੀਆਂ ਬੇਨਿਯਮੀਆਂ ਦੀ ਸੀ ਬੀ ਆਈ ਜਾਂ ਵਿਜੀਲੈਂਸ ਨੂੰ ਜਾਂਚ ਸੌਂਪੇ ਜਦ ਕਿ ਉਕਤ ਅਧਿਕਾਰ ਸਿਰਫ ਸੈਨੇਟ ਕੋਲ ਹੀ ਹਨ।

ਉਹਨਾਂ ਦੱਸਿਆ ਕਿ ਮਾਹਿਲਪੁਰ ਦਾ ਖਾਲਸਾ ਕਾਲਜ 1 ਅਪ੍ਰੈਲ 2013 ਤੋਂ ਖੁਦ ਮੁਖਤਿਆਰ ਕਾਲਜ ਵਜੋਂ ਕੰਮ ਕਰ ਰਿਹਾ ਹੈ ਪ੍ਰੰਤੂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਪਣੀ ਸਰਦਾਰੀ ਛੱਡਣ ਲਈ ਤਿਆਰ ਨਹੀਂ ਹੈ। ਉਹ ਵਿੰਗੇ ਟੇਢੇ ਢੰਗ ਨਾਲ ਕਾਲਜ ਤੇ ਦਬਾਅ ਪਾ ਰਹੀ ਹੈ ਕਿ ਨਵੇਂ ਸ਼ਰੂ ਕੀਤੇ ਕੋਰਸਾਂ ਦੀ ਯੂਨੀਵਰਸਿਟੀ ਤੋਂ ਇਨਸਪੈਨਸ਼ਨ ਕਰਵਾਈ ਜਾਵੇ। ਉਹਨਾਂ ਦੱਸਿਆ ਕਿ ਕਾਲਜ ਯੂ ਜੀ ਸੀ ਤੋਂ ਖੁਦ ਮੁਖਤਿਆਰ ਦਾ ਦਰਜਾ ਮਿਲਣ ਤੋਂ ਬਾਅਦ ਆਪਣੀਆਂ ਕਮੇਟੀਆਂ ਬਣਾਕੇ ਸਾਰਾ ਕੰਮ ਆਪ ਕਰਨ ਲਈ ਖੁਦ ਮੁਖਤਿਆਰ ਹੋ ਚੁੱਕਾ ਹੈ।ਉਹਨਾਂ ਦੱਸਿਆ ਕਿ ਭਾਰਤ ਦੀ ਉਚ ਸਿੱਖਿਆ ਰੈਗੂਲੇਟਰੀ ਬਾਡੀ ਸਿਰਫ ਯੂ ਜੀ ਸੀ ਹੈ, ਯੂਨੀਵਰਸਿਟੀਆਂ ਅਤੇ ਕਾਲਜ ਇਸਦੇ ਨਿਯਮ ਮੰਨਣ ਲਈ ਪਾਬੰਦ ਹਨ। ਯੂਨੀਵਰਸਿਟੀ ਕੋਲ ਕੋਈ ਅਧਿਕਾਰ ਨਹੀਂ ਹਨ ਕਿ ਉਹ ਯੂ ਜੀ ਸੀ ਦੇ ਫੈਸਲਿਆਂ ਨੂੰ ਨਾਕਾਰ ਸਕੇ। ਉਹਨਾਂ ਕਿਹਾ ਕਿ ਸਾਨੂੰ ਪੰਜਾਬ ਯੂਨੀਵਰਸਿਟੀ ਤੋਂ ਖੁਦ ਮੁਖਤਿਆਰ ਦਰਜਾ ਪ੍ਰਾਪਤ ਕਰਨ ਦੀ ਲੋੜ ਨਹੀਂ। ਉਹਨਾਂ ਕਿਹਾ ਕਿ ਕਾਲਜ ਨਾਲ ਯੂਨੀਵਰਸਿਟੀ ਦੇ ਦੋ ਕੁ ਨਿਜੀ ਰੰਜਿਸ਼ ਰੱਖਣ ਵਾਲੇ ਤਾਨਾਸ਼ਾਹ ਅਧਿਕਾਰੀਆਂ ਨੂੰ ਮਾਹਿਲਪੁਰ ਦੇ ਕਾਲਜ ਪ੍ਰਤੀ ਲਏ ਗਏ ਫੈਸਲੇ ਦਾ ਉਹ ਸੈਨੇਟ ਦੀ ਹੋਣ ਵਾਲੀ ਮੀਟਿੰਗ ਵਿੱਚ ਮੂੰਹ ਤੋੜ ਜ਼ਵਾਬ ਦੇਣਗੇ। ਉਹਨਾਂ ਝੂਠੀਆਂ ਦਰਖਾਸਤਾਂ ਕਰਨ ਵਾਲੇ ਕਾਲਜ ਦੇ ਸਾਬਕਾ ਪ੍ਰਿੰਸੀਪਲ ਅਜੀਤ ਸਿੰਘ ਬੈਂਸ ਅਤੇ ਰਘੂਵੀਰ ਸਿੰਘ ਸਬੰਧੀ ਆਖਿਆ ਕਿ ਉਕਤ ਵਿਆਕਤੀਆਂ ਨੂੰ ਅਦਾਲਤ ਦੇ ਫੈਸਲੇ ਦਾ ਇੰਤਜਾਰ ਕਰਨਾ ਚਾਹੀਦਾ ਹੈ। ਉਹਨਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਝੂਠੀਆਂ ਅਫਵਾਹਾਂ ਤੇ ਯਕੀਨ ਨਾ ਕਰਨ। ਕਾਲਜ ਦੇ ਸਾਰੇ ਵਿੰਗ ਵਧੀਆ ਤਰੀਕੇ ਨਾਲ ਖੁਦਮੁਖਤਿਆਰ ਤਰੀਕੇ ਨਾਲ ਹੀ ਕੰਮ ਕਰ ਰਹੇ ਹਨ ।ਉਹਨਾਂ ਸਿੰਡਕੇਟ ਵਲੋਂ ਖਾਲਸਾ ਕਾਲਜ ਤੇ ਲਾਏ ਗਏ ਸਾਰੇ ਬੇਨਿਯਮੀਆਂ ਦੇ ਦੋਸ਼ਾਂ ਨੂੰ ਨਿਰਅਧਾਰ ਆਖਿਆ।

-ਸ਼ਿਵ ਕੁਮਾਰ ਬਾਵਾ

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ