Sat, 16 February 2019
Your Visitor Number :-   1601240
SuhisaverSuhisaver Suhisaver
2019 ਦਾ `ਸੂਹੀ ਸਵੇਰ ਮੀਡੀਆ ਐਵਾਰਡ` ਕਿਰਨਜੀਤ ਕੌਰ ਐਕਸ਼ਨ ਕਮੇਟੀ ਅਤੇ ਜਨ -ਸੰਘਰਸ਼ ਮੰਚ ਹਰਿਆਣਾ ਨੂੰ               17 ਫਰਵਰੀ ਨੂੰ ਸੂਹੀ ਸਵੇਰ ਦੇ ਸਲਾਨਾ ਸਮਾਗਮ ਵਿੱਚ ਦਿੱਤੇ ਜਾਣਗੇ ਐਵਾਰਡ              

ਅਰਜੁਨ ਐਵਾਰਡੀ ਅਥਲੀਟ ਸਵ. ਮੱਖਣ ਸਿੰਘ ਦੇ ਅਪਾਹਜ ਲੜਕੇ ਨੂੰ ਸਰਕਾਰੀ ਨੌਕਰੀ ਮਿਲੀ

Posted on:- 31-08-2013

-ਸ਼ਿਵ ਕੁਮਾਰ ਬਾਵਾ

ਅਰਜੁਨ ਐਵਾਰਡੀ ਸਵ: ਸੂਬੇਦਾਰ ਮੱਖਣ ਸਿੰਘ ਦੇ ਪੁੱਤਰ ਸ੍ਰੀ ਪਰਮਿੰਦਰ ਸਿੰਘ ਨੂੰ ਅੱਜ ਜ਼ਿਲ੍ਹਾ ਸੈਨਿਕ ਭਲਾਈ ਦਫ਼ਤਰ ਹੁਸ਼ਿਆਰਪੁਰ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਨੇ ਨਿਯੁਕਤੀ ਪੱਤਰ ਸੌਂਪਿਆ। ਇਹ ਨਿਯੁਕਤੀ ਦਫ਼ਤਰ ਜ਼ਿਲ੍ਹਾ ਸੈਨਿਕ ਭਲਾਈ ਹੁਸ਼ਿਆਰਪੁਰ ਵਿਖੇ ਬਤੌਰ ਹੈਲਪਰ ਵਜੋਂ ਕੀਤੀ ਗਈ ਹੈ ਜੋ 1 ਸਤੰਬਰ 2013 ਤੋਂ ਲਾਗੂ ਹੋਵੇਗੀ। ਇਸ ਮੌਕੇ ਤੇ ਸਵਰਗਵਾਸੀ ਸੂਬੇਦਾਰ ਮੱਖਣ ਸਿੰਘ ਦੀ ਧਰਮਪਤਨੀ ਸੁਰਿੰਦਰ ਕੌਰ, ਡਾ. ਰਾਜ ਕੁਮਾਰ, ਕੈਪਟਨ (ਰਿਟਾ:) ਐਨ ਐਸ ਕੰਵਰ, ਸ੍ਰੀਮਤੀ ਕਰਮਜੀਤ ਕੌਰ, ਪਰਮਿੰਦਰ ਕੌਰ ਸੈਣੀ ਅਤੇ ਦਫ਼ਤਰ ਦਾ ਸਟਾਫ਼ ਹਾਜਰ ਸਨ।
       
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਦੱਸਿਆ ਕਿ ਉਸ ਦੇ ਪਰਿਵਾਰ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਸੈਨਿਕ ਭਲਾਈ ਦਫਤਰ ਨੂੰ ਉਨ੍ਹਾਂ ਦੇ ਪਰਿਵਾਰ ਨੂੰ ਦਿੱਤੇ ਜਾਣ ਵਾਲੇ ਲਾਭ ਪਹਿਲ ਦੇ ਆਧਾਰ ਤੇ ਦੇਣ ਲਈ ਕਿਹਾ। ਉਨ੍ਹਾਂ ਸਬੰਧਤ ਅਧਿਕਾਰੀਆਂ / ਕਰਮਚਾਰੀਆਂ ਨੂੰ ਕਿਹਾ ਕਿ ਉਹ ਸਾਬਕਾ ਸੈਨਿਕਾਂ ਦਾ ਪੂਰਾ ਸਨਮਾਨ ਕਰਨ ਕਿਉਂਕਿ ਸਾਬਕਾ ਸੈਨਿਕਾਂ ਨੇ ਆਪਣੇ ਦੇਸ਼ ਦੀ ਖਾਤਰ ਬਹੁਤ ਜ਼ਿਆਦਾ ਮਿਹਨਤ ਨਾਲ ਆਪਣੀ ਨੌਕਰੀ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਆ ਰਹੇ ਹਨ।
   
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਤੇ ਸਵਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸਾਬਕਾ ਫੌਜੀਆਂ ਵੱਲੋਂ ਪਰੇਡ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੇ ਸਾਬਕਾ ਸੈਨਿਕ ਅਤੇ ਨੌਕਰੀ ਕਰ ਰਹੇ ਸੈਨਿਕ ਜੋ 60-65 ਸਾਲ ਤੋਂ ਵੱਧ ਉਮਰ ਦੇ ਹਨ ਨੂੰ ਪ੍ਰਸ਼ੰਸਾ ਪੱਤਰ ਅਤੇ ਸਨਮਾਨ ਚਿੰਨ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਸੈਨਿਕ ਵੋਕੇਸ਼ਨਲ ਟਰੇਨਿੰਗ ਇੰਸਟੀਚਿਊਟ ਦੇ ਸਟਾਫ਼ ਨੂੰ ਵਧੀਆ ਕਾਰਗੁਜ਼ਾਰੀ ਨਿਭਾਉਣ ਲਈ ਡਿਪਟੀ ਕਮਿਸ਼ਨਰ ਨੇ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ ਦਿੱਤੇ।

   
ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਯਸ਼ਪਾਲ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਜੀ ਆਇਆਂ ਕਹਿੰਦੇ ਹੋਏ ਸੈਨਿਕ ਭਲਾਈ ਵਿਭਾਗ ਦੀ ਪ੍ਰਗਤੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਫਤਰ ਵਿਖੇ ਸਾਬਕਾ ਸੈਨਿਕਾਂ / ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਕੰਪਿਊਟਰ ਕੋਰਸ, ਸੈਨਿਕ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਵਿਖੇ ਸਤੰਬਰ 2006 ਤੋਂ ਕਰਵਾਏ ਜਾ ਰਹੇ ਹਨ। ਇਸ ਇੰਸਟੀਚਿਊਟ ਵਿੱਚ ਐਮ ਸੀ ਏ, ਐਮ ਐਸ ਸੀ (ਆਈ ਟੀ), ਪੀ ਜੀ ਡੀ ਸੀ ਏ, ਬੀ ਐਸ ਸੀ (ਆਈ ਟੀ) ਅਤੇ ਡੀ ਸੀ ਏ ਕੋਰਸ ਕਰਵਾਏ ਜਾਂਦੇ ਹਨ। ਇਹ ਇੰਸਟੀਚਿਊਟ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਨਾਲ ਐਫੀਲੇਟਡ ਹੈ। ਇਸ ਇੰਸਟੀਚਿਊਟ ਦੇ ਨਤੀਜੇ ਲਗਾਤਾਰ ਸਾਲ 2006 ਤੋਂ 100 ਪ੍ਰਤੀਸ਼ਤ ਆ ਰਹੇ ਹਨ।   


   
ਉਪ ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਹੁਸ਼ਿਆਰਪੁਰ ਕਰਨਲ (ਰਿਟਾ:) ਕੇ ਮਹਿੰਦਰ ਸਿੰਘ ਨੇ ਮੁੱਖ ਮਹਿਮਾਨ ਅਤੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ