Fri, 19 April 2019
Your Visitor Number :-   1670487
SuhisaverSuhisaver Suhisaver
ਐੱਲ ਓ ਸੀ ਤੋਂ ਪਾਕਿ ਨਾਲ ਵਪਾਰ 'ਤੇ ਰੋਕ               ਸ਼ਤਰੂਘਨ ਨੇ ਕੀਤਾ ਪਤਨੀ ਲਈ ਪ੍ਰਚਾਰ, ਭੜਕੇ ਕਾਂਗਰਸੀ ਉਮੀਦਵਾਰ              

ਕੌਮੀ ਅੰਨ ਸੁਰੱਖਿਆ ਮਿਸ਼ਨ ਸਕੀਮ ਤਹਿਤ ਭੋਜਨ ਅਤੇ ਦਾਲਾਂ ਲਈ ਪ੍ਰਾਪਤ ਹੋਏ ਰੁਪਏ

Posted on:- 03-09-2013

-ਸ਼ਿਵ ਕੁਮਾਰ ਬਾਵਾ
   
ਹੁਸ਼ਿਆਰਪੁਰ :ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਸਾਲ 2013-14 ਦੋਰਾਨ ਨੈਸ਼ਨਲ ਫੂਡ ਸਕਿਓਰਿਟੀ ਮਿਸ਼ਨ (ਕਣਕ ) ਅਧੀਨ 487 . 63 ਲੱਖ ਰੁਪਏ ਅਤੇ ਨੈਸ਼ਨਲ ਫੂਡ ਸਕਿਊਰਿਟੀ ਮਿਸ਼ਨ ( ਦਾਲਾਂ) ਅਧੀਨ 26 . 5875 ਲੱਖ ਰੁਪਏ ਪ੍ਰਾਪਤ ਹੋਏ ਹਨ । ਇਹ ਜਾਣਕਾਰੀ ਚੇਅਰਮੈਨ ਕੌਮੀ ਅੰਨ ਸੁਰੱਖਿਆ ਮਿਸ਼ਨ ਕਾਰਜਕਾਰੀ ਕਮੇਟੀ ( ਕਣਕ ਅਤੇ ਦਾਲਾਂ) ਕਮ-ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਨੇ ਜ਼ਿਲ੍ਹਾ ਪ੍ਰਬੰਧੀ ਕੰਮਲੈਕਸ ਦੇ ਮੀਟਿੰਗ ਹਾਲ ਵਿਖੇ ਕੌਮੀ ਅੰਨ ਸੁਰੱਖਿਆ ਮਿਸ਼ਨ ਦੀ ਮੀਟਿੰਗ ਦੌਰਾਨ ਦਿੱਤੀ ।

ਮੀਟਿੰਗ ਵਿਚ ਸਾਲ 2012-13 ਦੋਰਾਨ ਕਣਕ ਅਤੇ ਦਾਲਾਂ ਅਧੀਨ ਕੀਤੀ ਗਈ ਪ੍ਰਾਪਤੀ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ ਅਤੇ ਹਾਊਸ ਵਲੋਂ ਕੀਤੀਆਂ ਪ੍ਰਾਪਤੀਆਂ ਤੇ ਤਸੱਲੀ ਪ੍ਰਗਟ ਕੀਤੀ ਗਈ । ਸਾਲ 2013-14 ਦੌਰਾਨ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਐਕਸ਼ਨ ਪਲਾਨ ਪਾਸ ਕੀਤਾ ਗਿਆ । ਚੇਅਰਮੈਨ ਨੇ ਕੌਮੀ ਅੰਨ ਸੁਰੱਖਿਆ ਮਿਸ਼ਨ ਸਕੀਮ ਵਿਚ ਪਾਰਦਰਸ਼ਤਾ ਲਿਆਉਣ ਲਈ ਵੱਧ ਤੋ ਵੱਧ ਕਿਸਾਨ ਲੈਵਲ ਕੈਪ ਲਗਾਕੇ ਵੱਧ ਤੋਂ ਵੱਧ ਪ੍ਰਚਾਰ ਕਰਨ ਤੇ ਜ਼ੋਰ ਦਿੱਤਾ ਤਾਂ ਜੋ ਕਿਸਾਨਾਂ ਵਿਚ ਇਨ੍ਹਾਂ ਸਕੀਮਾਂ ਪ੍ਰਤੀ ਹੋਰ ਜਾਗਰੂਕਤਾ ਪੈਦਾ ਹੋ ਸਕੇ ਅਤੇ ਵੱਧ ਤੋ ਵੱਧ ਕਿਸਾਨ ਇਨ੍ਹਾਂ ਸਕੀਮਾਂ ਦਾ ਫਾਇਦਾ ਲੈ ਸਕਣ ।
    
ਮੁੱਖ ਖੇਤੀਬਾੜੀ ਅਫਸਰ-ਕਮ-ਮੈਬਰ ਸਕੱਤਰ ਜ਼ਿਲ੍ਹਾ ਪੱਧਰ ਅੰਨ ਸੁਰੱਖਿਆ ਮਿਸ਼ਨ ਕਮੇਟੀ ਡਾ: ਕੁਲਬੀਰ ਸਿੰਘ ਦਿਓਲ ਨੇ ਸਾਲ 2012-13 ਦੋਰਾਨ ਇਸ ਮਿਸ਼ਨ ਅਧੀਨ ਕੀਤੀ ਗਈ ਪ੍ਰਗਤੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਦਿਆਂ ਦੱਸਿਆ ਕਿ ਸਾਲ 2013-14 ਦੋਰਾਨ ਸਾਉਣੀ/ ਹਾੜੀ ਵਿਚ ਇਸ ਮਿਸ਼ਨ ਤਹਿਤ ਝੋਨੇ/ਕਣਕ ਦੇ 13 ਕਲਸਟਰ ਪਿੰਡ ( 100 ਹੈਕ: ਪ੍ਰਤੀ ਕਲਸਟਰ ) ਪ੍ਰਦਰਸ਼ਨੀ ਪਲਾਟ , 30000 ਕੁਇੰਟਲ ਕਣਕ ਦੀ ਤਸਦੀਕਸ਼ੁਦਾ ਬੀਜ 500/ਰੁ: ਪ੍ਰਤੀ ਕੁਇੰਟਲ ਉਪਦਾਨ ਤੇ , 150 ਰੋਟਾਵੇਟਰ 50 ਪ੍ਰਤੀਸ਼ਤ ਉਪਦਾਨ ਵੱਧ ਤੋਂ ਵੱਧ 30000 ਪ੍ਰਤੀ ਰੋਟਾਵੇਟਰ , 50 ਜੀਰੋ ਟਿੱਲ ਡਰਿੱਲ , 30 ਸੀਡ ਡਰਿੱਲ , 09 ਲੇਜ਼ਰ ਲੈਡ ਲੈਵਲਰ ਤੇ 50 ਪ੍ਰਤੀਸ਼ਤ ਉਪਦਾਨ ਵੱਧ ਤੋ ਵੱਧ 1,50,000 / ਰੁ: , 15000 ਹੈਕਟੇਅਰ ਰਕਬੇ ਲਈ ਮਾਈਕਰੋਨੂਟਰੀਐਟ , 2000 ਹੈਕਟੇਅਰ ਲਈ ਜਿਪਸਮ 50 ਪ੍ਰਤੀਸ਼ਤ ਉਪਦਾਨ ਤੇ 4000 ਹੈਕਟੇਅਰ ਲਈ ਨਦੀਨਨਾਸ਼ਕ 50 ਪ੍ਰਤੀਸ਼ਤ ਉਪਦਾਨ ਤੇ ਕਿਸਾਨਾਂ ਨੂੰ ਇਸ ਸਾਲ ਦਿੱਤੇ ਜਾਣੇ ਹਨ । ਤਕਨੀਕ ਲਾਗੂ ਕਰਾਉਣ ਲਈ 25 ਫਾਰਮਰਜ਼ ਫੀਲਡ ਸਕੂਲ ਲਗਾਏ ਜਾਣੇ ਹਨ । ਇਸੇ ਤਰ੍ਹਾਂ ਦਾਲਾਂ ਸਕੀਮ ਅਧੀਨ ਦਾਲਾਂ ਦੇ 25 ਕੁਇੰਟਲ ਬੀਜ ਤਸਦੀਕਸ਼ੁਦਾ 2200/ਰੁ: ( ਦਸ ਸਾਲ ਤੋਪਹਿਲਾਂ ) ਅਤੇ 100 ਕੁਇੰਟਲ ਤਸਦੀਕਸ਼ੁਦਾ ਬੀਜ਼ 1200/ਰੁ: ( ਦਸ ਸਾਲ ਤੋ ਬਾਅਦ ) ਪ੍ਰਤੀ ਕੁਇੰਟਲ ਉਪਦਾਨ ਉਪਰ 20 ਰੋਟਾਵੇਟਰ 50 ਪ੍ਰਤੀਸ਼ਤ ਉਪਦਾਨ ਵੱਧ ਤੋਂ ਵੱਧ 30000/ਰੁ: ਪ੍ਰਤੀ ਰੋਟਾਵੇਟਰ , 25 ਜੀਰੋ ਟਿੱਲ ਡਰਿੱਲ /ਸੀਡ ਡਰਿੱਲ 50 ਪ੍ਰਤੀਸ਼ਤ ਉਪਦਾਨ ਵੱਧ ਤੋਂ ਵੱਧ 15000 / ਰੁ: ਪ੍ਰਤੀ ਆਈਟਮ , ਮਾਈਕਰੋਨੂਟਰੀਐਟ , ਜਿਪਸਮ , ਆਈ ਪੀ ਐਮ ਕਿੱਟ , ਪੌਦ ਸੁਰੱਖਿਆ ਕੈਮੀਕਲ ਆਦਿ 50 ਪ੍ਰਤੀਸ਼ਤ ਉਪਦਾਨ ਅਤੇ ਇਕ ਕਲਸਟਰ ਪਿੰਡ ਦਿੱਤੇ ਜਾਣੇ ਹਨ । ਇਸ ਸਬੰਧੀ ਐਕਸ਼ਨ ਪਲਾਨ ਕਾਰਜਕਾਰੀ ਕਮੇਟੀ ਦੇ ਜਨਰਲ ਇਜਲਾਸ ਵਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ ।
            
ਇਸ ਮੀਟਿੰਗ ਵਿਚ ਖੇਤੀਬਾੜੀ ਅਫਸਰ ਯਾਦਵਿੰਦਰ ਸਿੰਘ , ਸੀਨੀਅਰ ਮੋਸਟ ਮੈਬਰ ਪ੍ਰਤੀਨਿਧ ਪੀ ਏ ਯੂ ਡਾ: ਇੰਦਰਜੀਤ ਸਿੰਘ , ਮੈਬਰ ਡਿਪਟੀ ਡਾਇਰੈਕਟਰ ਬਾਗਬਾਨੀ ਡਾ: ਦੀਪਕ ਪੁਰੀ , ਮੈਂਬਰ ਮੰਡਲ ਭੂਮੀ ਰੱਖਿਆ ਅਫਸਰ ਕੁਲਵਿੰਦਰ ਸਿੰਘ , ਅਗਾਂਹਵਧੂ ਕਿਸਾਨ ਸ: ਅਵਤਾਰ ਸਿੰਘ ਧਾਮੀ , ਸੈਲਫ ਹੈਲਪ ਗਰੁੱਪ ਦੇ ਨੁਮਾਇੰਦੇ ਸ: ਜਸਵੀਰ ਸਿੰਘ ਬੈਰੋ ਕਾਂਗੜੀ , ਡਾ: ਭੱਦਰ ਕੁਮਾਰ ਮਦਹਤਾ , ਰਣਜੀਤ ਕੁਮਾਰ ਇਸ ਮੀਟਿੰਗ ਵਿਚ ਹਾਜ਼ਰ ਸਨ । ਅੰਤ ਵਿਚ ਡ: ਯਾਦਵਿੰਦਰ ਸਿੰਘ ਵਲੋ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ।
              

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ