Fri, 19 April 2024
Your Visitor Number :-   6984592
SuhisaverSuhisaver Suhisaver

ਕੈਲਗਰੀ ਵਿਖੇ 13ਵਾਂ ਗਦਰੀ ਬਾਬਿਆਂ ਦਾ ਮੇਲਾ

Posted on:- 03-09-2013

suhisaver

13ਵਾਂ ਗਦਰੀ ਬਾਬਿਆਂ ਦਾ ਮੇਲਾ ਪ੍ਰੇਰੀਵਿੰਡਜ਼ ਪਾਰਕ ਦੀਆਂ ਖੁੱਲੀਆਂ ਗਰਾਉਂਡਾ ਵਿੱਚ ਮਨਾਇਆ ਮਨਾਇਆ ਗਿਆ। ਅਰਦਾਸ ਉਪਰੰਤ ਦਲਜਿੰਦਰ ਜੌਹਲ ਦੀ ਅਗਵਾਈ ਹੇਠ ਭੰਗੜੇ ਦੀ ਟੀਮ ਦੇ ਜੌਹਰਾਂ ਤੋਂ ਬਾਦ ਸਥਾਨਕ ਗਾਇਕਾਂ ਦਲਜੀਤ ਸੰਧੂ, ਬਲਜਿੰਦਰ ਢਿੱਲੋਂ,ਗੋਲਡੀ ਮਾਣਕ,ਤੂਤਕ ਤੂਤੀਆਂ ਵਾਲੇ ਮਲਕੀਤ ਸਿੰਘ ਦੇ ਭਰਾ ਹਰਵੰਦਰ ਬਿੰਦਾ ਅਤੇ ਕਾਕਾ ਕਨੇਡੀਅਨ ਦੀ ਹਾਜ਼ਰੀ ਉਪਰੰਤ ਚੰਡੀਗੜ ਵਾਲੀ ਨਿਸਾ ਬਾਰੜ ਦੀ ਜੁਗਨੀ ਨੇ ਸਭ ਨੂੰ ਮੇਲੇ ਨਾਲ ਬੰਨ ਲਿਆ।

ਸਾਰੇ ਗਾ ਮਾ ਵਾਲੇ ਕਮਲ ਖਾਨ ਆਪਣੀਆਂ ਮਸ਼ਹੂਰ ਪੇਸ਼ਕਾਰੀਆਂ ਦੀ ਛਹਿਬਰ ਨਾਲ ਮੇਲੇ ਵਿੱਚ ਆਏ ਹਰ ਦਰਸ਼ਕ ਨੂੰ ਸਰੋਤਾ ਬਣਨ ਲਈ ਮਜਬੂਰ ਕਰ ਦਿੱਤਾ ।ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਨੇ “ਮੇਰੇ ਬਾਜਾਂ ਵਾਲੇ ਮਾਹੀ” ਨਾਲ ਸ਼ੁਰੂਆਤ ਕਰਕੇ ਗਦਰੀ ਬਾਬਿਆਂ ਨੂੰ ਸਰਧਾਜਲੀ ਭੇਟ ਕੀਤੀ ,ਫਿਰ ਸਰਦੂਲ ਅਤੇ ਨੂਰੀ ਦੀ ਜੋੜੀ ਨੇ ਬਰਫੀ ਦਾ ਡੱਬਾ, ਕੱਲ ਦਾ ਕਾਲਜਾ ਦੁਖਦਾ, ਫੁਲਾਂ ਦੀਏ ਕੱਚੀਏ ਵਪਾਰਨੇ,ਅਤੇ ਰੋਡਵੇਜ਼ ਦੀ ਲਾਰੀ ਵੀ ਮੇਲੇ ਵਿੱਚ ਖੂਬ ਘੁੰਮਾਈ।

ਪ੍ਰੋਗਰਾਮ ਦੌਰਾਮ 13ਵਾਂ ਸਹੀਦ ਮੇਵਾ ਸਿੰਘ ਲੋਪੋਕੇ ਐਵਾਰਡ ਮਨੁੱਖਤਾ ਦੀ ਸੇਵਾ ਕਰਨ ਬਦਲੇ ਪਿੰਗਲਵਾੜਾ ਦੀ ਸੰਚਾਲਕ ਬੀਬੀ ਡਾ: ਇੰਦਰਜੀਤ ਕੌਰ ਨੂੰ ਦਿੱਤਾ ਗਿਆ । ਜਦੋਂ ਕਿ ਭਗਤ ਪੂਰਨ ਸਿੰਘ ਦੇ ਨਾਂ ਦਾ ਐਵਾਰਡ ਰੋਕੋ ਕੈਂਸਰ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਅਤੇ ਹੈਰੀ ਸੋਹਲ ਐਵਾਰਡ ਸਵਰਗੀ ਸਿੱਖ ਵਿਦਵਾਨ ਸੋਹਣ ਸਿੰਘ ਸੀਤਲ ਦੇ ਬੇਟੇ ਸੁਰਜੀਤ ਸਿੰਘ ਸੀਤਲ, ਅਤੇ ਵਧੀਆ ਗੀਤਕਾਰ ਦਾ ਐਵਾਰਡ ਜਸਵੀਰ ਗੁਣਾਚੌਰੀਆ ਨੂੰ ਦਿੱਤਾ ਗਿਆ। ਸਥਾਨ ਬਿਜਨਿਸਮੈਨਾਂ ਵੱਲੋਂ ਲੋਕਾਂ ਦੀ ਮੇਲੇ ਵਿੱਚ ਹਾਜਰੀ ਨੂੰ ਖਿੱਚ ਭਰਪੂਰ ਬਣਾਉਣ ਲਈ ਹਵਾਈ ਸਫਰ ਦੀਆਂ ਟਿਕਟਾਂ, ਸੋਫਾ ਸੈਟ ਅਤੇ ਐਨਕਾਂ ਦੇ ਲੱਕੀ ਡਰਾਅ ਵੀ ਕੱਢੇ ਗਏ ।

-ਹਰਬੰਸ ਬੁੱਟਰ, ਕੈਲਗਰੀ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ