Wed, 18 September 2019
Your Visitor Number :-   1807550
SuhisaverSuhisaver Suhisaver
ਗਣਪਤੀ ਵਿਸਰਜਨ ਦੌਰਾਨ ਵੱਖ-ਵੱਖ ਥਾਵਾਂ 'ਤੇ ਡੁੱਬਣ ਨਾਲ 33 ਮੌਤਾਂ               ਚਿਦੰਬਰਮ ਦੀ ਆਤਮ-ਸਮਰਪਣ ਦੀ ਪਟੀਸ਼ਨ ਖ਼ਾਰਜ              

ਕਾਂਟਰੈਕਟ ਮਲਟੀਪਰਪਜ ਹੈਲਥ ਵਰਕਰ ਫੀਮੇਲ ਯੂਨੀਅਨ ਵੱਲੋਂ ਰੋਸ ਧਰਨਾ

Posted on:- 29-10-2013

-ਸ਼ਿਵ ਕੁਮਾਰ ਬਾਵਾ

ਹੁਸ਼ਿਆਰਪੁਰ : ਕਾਂਟਰੈਕਟ ਮਲਟੀਪਰਪਜ ਹੈਲਥ ਵਰਕਰ ਫੀਮੇਲ ਯੂਨੀਅਨ ਵਲੋਂ ਅੱਜ ਸੂਬਾ ਪੱਧਰੀ ਕਾਲ ਤੇ ਹੁਸ਼ਿਆਰਪੁਰ ਸਿਵਲ ਸਰਜਨ ਦਫਤਰ ਅੱਗੇ ਅੱਜ ਦੂਸਰੇ ਦਿਨ ਵੀ ਪੰਜਾਬ ਸਰਕਾਰ ਖਿਲਾਫ ਰੋਸ ਧਰਨਾ ਦਿੱਤਾ ਗਿਆ । ਇਸ ਮੋਕੇ ਜਸਵਿੰਦਰ ਕੋਰ ਨੇ ਦੱਸਿਆ ਕਿ ਡਾਇਰੈਕਟਰ ਸਿਹਤ ਦਫਤਰ ਚੰਡੀਗੜ ਵਿਖੇ 25 ਤਰੀਕ ਤੋ ਮਲਟੀਪਰਪਜ ਵਰਕਰ ਵਲੋਂ ਅੱਜ ਪੰਜਵੇ ਦਿਨ ਵਿੱਚ ਮਰਨ ਵਰਤ ਤੇ ਬੈਠੀਆ ਫੀਮੇਲ ਵਰਕਰਾਂ ਦੀ ਸਿਹਤ ਪਹਿਲਾ ਤੋ ਜਿਆਦਾ ਖਰਾਬ ਹੋ ਗਈ ਹੈ ਪਰ ਸਿਹਤ ਵਿਭਾਗ ਅਤੇ ਨਾ ਹੀ ਪੰਜਾਬ ਸਰਕਾਰ ਇਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ । ਇਸ ਕਰਕੇ ਪੂਰੇ ਪੰਜਾਬ ਵਿੱਚ ਮੁਕੰਮਲ ਹੜਤਾਲ ਕਰਕੇ ਸਾਰੇ ਹੀ ਸਿਵਲ ਸਰਜਨ ਦਫਤਰਾਂ ਅੱਗੇ ਰੋਸ ਧਰਨੇ ਦਿੱਤੇ ਜਾ ਰਹੇ ਹਨ । ਇਸ ਮੋਕੇ ਨਿਸ਼ਾ ਸਰਮਾ ਜਿਲਾ ਪ੍ਰਧਾਨ , ਮੀਤ ਪ੍ਰਧਾਨ ਗੁਰਵਿੰਦਰ ਕੋਰ , ਮਨਜੀਤ ਕੋਰ , ਕੰਚਨ , ਰੇਖਾ , ਪ੍ਰਵੀਨ , ਰਾਜ ਰਾਣੀ , ਮਨਦੀਪ , ਸਵੀਤਾ , ਨੀਸ਼ੀ , ਪਰਮਿੰਦਰ , ਰਾਜਵਿੰਦਰ , ਹਰਪ੍ਰੀਤ , ਕਮਲੇਸ਼ , ਰੇਖਾ ਰਾਣੀ , ਚਰਨਜੀਤ , ਸਮਿੰਦਰ ਵੀ ਇਸ ਮੋਕੇ ਹਾਜ਼ਰ ਸਨ ।

ਇਸ ਮੋਕੋ ਰਾਜ ਕੋਰ ਨੇ ਦੱਸਿਆ ਕਿ ਇਕ ਪਾਸੇ ਪੰਜਾਬ ਸਰਕਾਰ ਵਲੋ ਪੰਜਾਬ ਵਿੱਚ ਨੰਨੀ ਛਾਂ ਵਰਗੇ ਪ੍ਰੋਗਰਾਮ ਚਲਾਏ ਜਾ ਰਿਹੇ ਹਨ ਦੂਸਰੇ ਪਾਸੇ ਪੰਜਾਬ ਦੀਆ ਧੀਆਂ ਅੱਜ ਸੜਕਾ ਤੇ ਰੁਲ ਰਹੀਆ ਹਨ ਤੇ ਮਰਨ ਵਰਤ ਤੇ ਬੈਠੀਆ ਹਨ ਪਰ ਪੰਜਾਬ ਸਰਕਾਰ ਦੀ ਇਸ ਦੂਹਰੀ ਨੀਤੀ ਕਿਸੇ ਦੀ ਸਮਝ ਵਿੱਚ ਨਹੀ ਆ ਰਹੀ ਕਹਿਣੀ ਤੇ ਕਥਨੀ ਵਿੱਚ ਬਹੁਤ ਫਰਕ ਹੈ । ਅਸੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੂੰ ਬੇਨਤੀ ਕਰਦੇ ਹਨ ਕਿ ਸਾਡੀ ਯੂਨੀਆਨ ਵਲੋ ਜਿਹੜੀਆ ਮੰਗਾ ਮੰਨ ਕੇ ਮੁੱਕਰ ਗਏ ਹੋ ਇਸ ਨੂੰ ਤਰੰਤ ਲਾਗੂ ਕੀਤਾ ਜਾਵੇ ਨਹੀ ਤੇ ਕਾਂਟਰੈਕਟ ਮਲਟੀਪਰਪਜ ਕਾਲੀ ਦਿਵਾਲੀ ਮਨਾਉਣ ਲਈ ਮਜਬੂਰ ਹੋਣਗੇ ਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਦੇ ਹਿੱਤ ਵਿੱਚ ਨਹੀ ਹੋਵੇਗਾ ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ