Fri, 21 September 2018
Your Visitor Number :-   1485565
SuhisaverSuhisaver Suhisaver
ਛੱਤੀਸਗੜ੍ਹ 'ਚ ਅਜੀਤ ਯੋਗੀ ਦੀ ਪਾਰਟੀ ਨਾਲ ਮਿਲਕੇ ਚੋਣਾਂ ਲੜੇਗੀ ਬਸਪਾ - ਮਾਇਆਵਤੀ               ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 4 ਅਕਤੂਬਰ ਤੱਕ ਮੁਲਤਵੀ              

ਕੀ ਸ਼ਾਇਰੀ ਤਬਦੀਲੀ ਲਿਆ ਸਕਦੀ ਹੈ? -ਡਾਕਟਰ ਮੁਬਾਰਕ ਅਲੀ

Posted on:- 02-04-2013

suhisaver

ਹਰ ਸੱਭਿਅਤਾ ਦੇ ਮੁੱਢਲੇ ਸਮੇਂ ਵਿੱਚ ਜਦੋਂ ਲਿਖਤ ਵਜੂਦ ਵਿਚ ਨਹੀਂ ਆਈ ਸੀ, ਉਸ ਵੇਲੇ ਸ਼ਾਇਰੀ ਰਾਹੀਂ ਇਜ਼ਹਾਰ-ਏ-ਖ਼ਿਆਲ ਕੀਤਾ ਜਾਂਦਾ ਸੀ, ਕਿਉਂ ਜੋ ਉਸ ਵਿਚ ਆਹੰਗ ਹੁੰਦਾ ਹੈ, ਇਸ ਲਈ ਅਸ਼ਆਰ ਨੂੰ ਜ਼ਬਾਨੀ ਯਾਦ ਕਰਨਾ ਆਸਾਨ ਹੁੰਦਾ ਸੀ ਤੇ ਇੰਜ ਸ਼ਾਇਰੀ ਇਨ੍ਹਾਂ ਸਮਾਜਾਂ ਵਿੱਚ ਜ਼ਿਆਦਾ ਮਕਬੂਲ ਹੁੰਦੀ ਹੈ ਕਿ ਜਿਹਨਾਂ ਦਾ ਕਲਚਰ ਜ਼ਬਾਨੀ ਰੀਤਾਂ ’ਤੇ ਹੁੰਦਾ ਹੈ।

ਲੇਕਿਨ ਜਦੋਂ ਮੁਆਸ਼ਰਾ ਤਰੱਕੀ ਕਰਦਾ ਹੈ, ਉਸ ਵਿੱਚ ਨਵੇਂ ਖ਼ਿਆਲਾਤ ਤੇ ਚਿੰਤਨ ਪੈਦਾ ਹੁੰਦੇ ਨੇਂ ਤੇ ਫ਼ਿਰ ਇਨ੍ਹਾਂ ਦੇ ਇਜ਼ਹਾਰ ਲਈ ਸ਼ਾਇਰੀ ਦੀ ਥਾਂ ਵਾਰਤਕ ਨੂੰ ਅਖ਼ੀਤਾਰ ਕੀਤਾ ਜਾਂਦਾ ਸੀ। ਇਸ ਲਈ ਕਿਹਾ ਜਾਂਦਾ ਹੈ ਕਿ ਜਦ ਮੁਆਸ਼ਰਾ ਸ਼ਾਇਰੀ ਤੇ ਵਾਰਤਕ ਵੱਲ ਜਾਂਦਾ ਹੈ ਤਾਂ ਉਹ ਉਸ ਦੀ ਤਰੱਕੀ ਨੂੰ ਜ਼ਾਹਰ ਕਰਦਾ ਹੈ।

ਯੂਨਾਨ ਦੀ ਸੱਭਿਅਤਾ ਦੇ ਮੁਢਲੇ ਦੌਰ ਵਿਚ ਹੋਮਰ ਦੀ ਸ਼ਾਇਰੀ ਦੀ  ਸੂਝ ਸੀ ਮਗਰ ਬਾਦ ਵਿਚ ਈਵ ਨੈਣ (Ionian )ਫ਼ਲਸਫ਼ੀ ਜਿਹਨੂੰ ਦੁਨੀਆ ਦੀ ਤਖ਼ਲੀਕ ਦੇ ਬਾਰੇ ਵਿਚ ਨਜ਼ਰੀਆਤ ਦਿੱਤੇ ਤੇ ਫ਼ਿਰ ਸੁਕਰਾਤ, ਅਫ਼ਲਾਤੂਨ, ਅਰਸਤੂ ਤੇ ਦੂਜੇ ਫ਼ਲਸਫ਼ੀ ਆਏ, ਜਿਹਨਾਂ ਨੇ ਸਮਾਜੀ ਮਸਲਿਆਂ ਤੇ ਮੁਆਸ਼ਰੇ ਬਾਰੇ ਨਵੇਂ ਨਵੇਂ ਨਜ਼ਰੀਆਤ ਤੇ ਨਵੀਆਂ ਸੋਜਾਂ ਦਿੱਤੀਆਂ। ਅਫ਼ਲਾਤੂਨ ਨੇ ਆਪਣੀ ਕਿਤਾਬ "ਜਮਹੂਰੀਅਤ" ਵਿਚ ਕਵੀਆਂ ਲਈ ਕੋਈ ਜਗ੍ਹਾ ਨਹੀਂ ਰੱਖੀ ਕਿਉਂ ਜੋ ਉਸ ਦੇ ਨਜ਼ਦੀਕ ਸ਼ਾਇਰੀ ਦੀ ਬੁਨਿਆਦ ਜਜ਼ਬਾਤ ਤੇ ਗ਼ੈਰ ਅਕਲੀ ਖ਼ਿਆਲਾਂ ਤੇ ਹੁੰਦੀ ਹੈ।

ਯੂਰਪ ਦੀ ਉੱਨਤੀ ਵਿੱਚ ਵੀ ਅਸੀਂ ਸਾਇੰਸਦਾਨਾਂ, ਫ਼ਲਸਫ਼ਿਆਂ, ਮਫ਼ਕਰਾਂ ਤੇ ਸਮਾਜੀ ਇਲਮਾਂ ਦੇ ਮਾਹਿਰਾਂ ਦਾ ਹਿੱਸਾ ਪਾਂਦੇ ਨੇਂ ਜੋ ਮੁਆਸ਼ਰੇ ਦੀ ਜ਼ਿਹਨੀ ਹਾਲਤ ਨੂੰ ਆਪਣੇ ਖ਼ਿਆਲਾਂ ਰਾਹੀਂ ਬਦਲ ਰਹੇ ਸਨ।

ਪਰ ਯੂਰਪ ਵਿੱਚ ਸਮਾਜੀ ਬਦਲਾ ਉਸ ਵੇਲੇ ਆਈ ਜਦੋਂ ਓਥੇ ਸਨਅਤੀ ਇਨਕਲਾਬ ਆਇਆ ਤੇ ਟੈਕਨਾਲੋਜੀ ਮੁਆਸ਼ਰੇ ਵਿੱਚ ਮੁਆਸ਼ੀ, ਸਮਾਜੀ ਤੇ ਸਿਆਸੀ ਤਬਦੀਲੀ ਦੇ ਇਸ ਇਨਕਲਾਬ ਦੀ ਕਾਮਯਾਬੀ ਵਿਚ ਫ਼ਲਸਫ਼ਿਆਂ, ਮਫ਼ਕਰਾਂ ਤੇ ਆਰਥਿਕ ਸੂਝਵਾਨਾਂ ਦਾ ਹਿੱਸਾ ਸੀ ਜੋ ਤਬਦੀਲ ਹੁੰਦੇ ਮੁਆਸ਼ਰੇ ਨੂੰ ਨਵੀਂ ਸੂਝ ਸਮਝ ਰਾਹੀਂ ਏਸ ਦੀ ਅਗਵਾਈ ਕਰ ਰਹੇ ਸਨ। ਏਸ ਲਈ ਆਦਮ ਅਸਮਥ, ਰਿਕਾਰਡੋ, ਮਾਲਥੋਸ ਤੇ ਬਾਦ ਵਿਚ ਕਾਰਲ ਮਾਰਕਸ ਤੇ ਐਂਗਲਜ਼ ਨੇ ਸਰਮਾਏਦਾਰੀ ਤੇ ਉਸ ਤੋਂ ਪੈਦਾ ਹੋਣ ਵਾਲਾ ਮਸਲਿਆਂ ਦਾ ਖੰਡਣ ਕੀਤਾ। ਪੂਰੇ ਅਮਲ ਵਿਚ ਸਾਨੂੰ ਕਵੀ ਨਜ਼ਰ ਤੇ ਆਏ ਮਗਰ ਉਨ੍ਹਾਂ ਨੇ ਏਸ ਇਨਕਲਾਬੀ ਤਬਦੀਲੀ ਵਿਚ ਹਿੱਸਾ ਨਹੀਂ ਪਾਇਆ।

ਏਸ ਲਈ ਸਵਾਲ ਪੈਦਾ ਹੁੰਦਾ ਹੈ ਕਿ ਆਖ਼ਿਰ ਸ਼ਾਇਰੀ ਕਿਉਂ ਸਮਾਜੀ ਤਬਦੀਲੀ ਨਹੀਂ ਲਿਆ ਸਕਦੀ? ਤਾਂ ਏਸ ਦਾ ਜਵਾਬ ਇਹ ਹੈ ਕਿ ਸ਼ਾਇਰੀ ਦਾ ਸਬੰਧ ਜਜ਼ਬਾਤ ਨਾਲ਼ ਹੁੰਦਾ ਹੈ, ਉਹ ਜਜ਼ਬਾਤ ਨੂੰ ਭੜਕਾ ਨਦੀ ਹੈ, ਮਗਰ ਉਸ ਦੇ ਕੋਲ਼ ਕੋਈ ਪਰਮਾਣ ਨਹੀਂ ਹੁੰਦੇ। ਇਸ ਲਈ ਸ਼ਾਇਰੀ ਸਿਆਸੀ ਤਹਿਰੀਕ ਦੇ ਦੁਆਰਾ ਲੋਕਾਂ ਦੇ ਜਜ਼ਬਾਤੀ ਤੇ ਉਭਾਰ ਸਕਦੀ ਹੈ ਮਗਰ ਇਨਕਲਾਬ ਦਾ ਸਬੱਬ ਨਹੀਂ ਬਣ ਸਕਦੀ।

ਅਜੋਕੇ ਸਮੇਂ ਵਿੱਚ ਟੈਕਨਾਲੋਜੀ ਦੀ ਮਹੱਤਤਾ ਬਹੁਤ ਜ਼ਿਆਦਾ ਹੋ ਗਈ ਹੈ, ਏਸ ਲਈ ਅਸੀਂ ਦੇਖਦੇ ਹਾਂ ਕਿ ਇੱਕ ਅਹਿਮ ਈਜਾਦ ਪੂਰੀ ਸੁਸਾਇਟੀ ਤੇ ਉਸ ਦੇ ਢਾਂਚੇ ਨੂੰ ਬਦਲ ਕੇ ਰੱਖ ਦਿੰਦੀ ਹੈ। ਸਾਡੇ ਆਪਣੇ ਸਮੇ ਵਿਚ ਕੰਪਿਊਟਰ, ਈ ਮੇਲ, ਸੈੱਲ ਫ਼ੋਨ ਤੇ ਫ਼ੈਕਸ ਵਗ਼ੈਰਾ ਦੀ ਕਾਢਾਂ ਨੇ ਨਾ ਸਿਰਫ਼ ਸਮਾਜ ਨੂੰ ਸਮਾਜੀ ਤੌਰ ਤੇ ਬਦਲਿਆ ਹੈ ਸਗੋਂ ਇਨਸਾਨੀ ਢੰਗ ਤੇ ਆਦਤਾਂ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ। ਏਸ ਵੇਲੇ ਟੀਨਾ ਲੌ ਜੀ ਤੇ ਉਸ ਦੀਆਂ ਈਜਾਦਾਂ ਵਿਚ ਇਸ ਕਦਰ ਤੇਜ਼ੀ ਆਈ ਹੋਈ ਹੈ ਕਿ ਲੋਕਾਂ ਨੂੰ ਇਸ ਦੇ ਨਾਲ਼ ਤਬਦੀਲ ਹੋਣ ਵਿਚ ਔਖ ਪੇਸ਼ ਆ ਰਹੀ ਹੈ। ਮਗਰ ਸਮਾਜੀ ਤਬਦੀਲੀ ਏਸ ਟੈਕਨਾਲੋਜੀ ਦੀ ਵਜ੍ਹਾ ਤੋਂ ਆ ਰਹੀ ਹੈ।

ਏਸ ਤੋਂ ਪਹਿਲੇ ਮਫ਼ਕਰਾਂ ਤੇ ਸਮਾਜੀ ਇਲਮ ਦੇ ਮਾਹਿਰਾਂ ਦੇ ਵਿਚਾਰਾਂ ਨੂੰ ਮੁੱਖ ਹੈਸੀਅਤ ਹੁੰਦੀ ਸੀ ਤੇ ਟੈਕਨਾਲੋਜੀ ਦੀ ਈਜਾਦਾਂ ਇਨ੍ਹਾਂ ਤੋਂ ਮੁਤਾਸਿਰ ਹੁੰਦਿਆਂ ਸਨ ਮਗਰ ਹਨ ਟੈਕਨਾਲੋਜੀ ਨੂੰ ਪਹਿਲੀ ਹੈਸੀਅਤ ਹਾਸਲ ਹੋ ਗਈ ਹੈ ਤੇ ਖ਼ਿਆਲਾਂ ਤੇ ਅਫ਼ਕਾਰ ਸਾਡੇ ਪਰਾਧੀਨ ਹੋ ਗਏ ਨੇਂ, ਪਰ ਜਿਹਨਾਂ ਮੁਆਸ਼ਰਿਆਂ ਵਿਚ ਟੈਕਨਾਲੋਜੀ ਨੂੰ ਹਾਸਲ ਕਰ ਲਿਆ ਜਾਂਦਾ ਹੈ ਮਗਰ ਉਸ ਕੇ ਸਿੱਟੇ ਵਿਚ ਹੋਣ ਵਾਲੇ ਅਮਲ ਨੂੰ ਸਮਝਣ ਲਈ ਜ਼ਿਹਨ ਤਬਦੀਲ ਨਹੀਂ ਹੁੰਦੇ ਨੇਂ ਇਸੇ ਮੁਆਸ਼ਰੇ ਸੱਭਿਅਤਾ ਦੇ ਤੌਰ ਤੇ ਜ਼ਿਆਦਾ ਪਛੜੇ ਹੋ ਜਾਂਦੇ ਨੇਂ, ਟੈਕਨਾਲੋਜੀ ਤਾਂ ਹੈ ਮਗਰ ਉਹ ਖ਼ਿਆਲ ਤੇ ਚਿੰਤਨ ਨਹੀਂ ਕਿ ਜੋ ਟੈਕਨਾਲੋਜੀ ਦੇ ਅਮਲ ਨੂੰ ਸਮਝ ਸਕਣ।

ਪਾਕਿਸਤਾਨ ਮੁਆਸ਼ਰੇ ਦਾ ਦੁਖਾਂਤ ਹੈ ਕੀ ਉਥੇ ਇਕ ਬਣੇ ਤਾਂ ਸ਼ਾਇਰਾਂ ਨੂੰ ਹੀ ਬੁੱਧੀਵਾਦ ਸਮਝਿਆ ਜਾਂਦਾ ਹੈ,। ਲਿਬਰਲ ਤੇ ਤਰੱਕੀ ਪਸੰਦ ਖ਼ਿਆਲਾਂ ਦੇ ਲੋਕ ਵੀ ਇਨਕਲਾਬੀ ਸ਼ਾਇਰੀ ਨੂੰ ਪੜ੍ਹ ਕਿ ਯਾਂ ਸੁਣ ਕੇ ਝੂਮ ਉਠਦੇ ਨੇਂ ਤੇ ਇਨ੍ਹਾਂ ਖ਼ਵਾਬਾਂ ਵਿਚ ਗੁੰਮ ਹੋ ਜਾਂਦੇ ਨੇਂ ਕਿ ਇਨਕਲਾਬ ਆਉਣ ਵਾਲਾ ਹੈ ਮਤਲਬ ਕਵੀਆਂ ਦੇ ਗੀਤਾਂ ਤੇ ਨਗ਼ਮਿਆਂ ਤੋਂ ਇਨਕਲਾਬ ਆ ਜਾਏਗਾ, ਏਸ ਦੇ ਲਈ ਉਨ੍ਹਾਂ ਨੂੰ ਕੁੱਝ ਕਰਨ ਦੀ ਲੋੜ ਨਹੀਂ ਲੇਕਿਨ ਇਨ੍ਹਾਂ ਦਾ ਇਹ ਇਨਕਲਾਬ ਸ਼ਾਇਰਾਂ ਦੇ ਸੰਗਰੀਆਆਂ ਤੇ ਇਨ੍ਹਾਂ ਨੂੰ ਗਾਵਣ ਵਾਲਿਆਂ ਦੀਆਂ ਕੈਸਿਟ ਵਿਚ ਗੁੰਮ ਹੋ ਜਾਂਦਾ ਹੈ।

ਹਬੀਬ ਜਾਲਬ ਇਨਕਲਾਬੀ ਸ਼ਾਇਰ ਸਨ, ਤੇ ਉਨ੍ਹਾਂ ਦੀ ਸ਼ਾਇਰੀ ਅੱਜ ਵੀ ਲੋਕਾਂ ਦੇ ਜਜ਼ਬਾਤ ਨੂੰ ਉਭਾਰੀ ਸੀ, ਏਸ ਤੋਂ ਜ਼ਿਆਦਾ ਨਹੀਂ ਮਸਲਨ ਉਨ੍ਹਾਂ ਦੀ ਮਸ਼ਹੂਰ ਨਜ਼ਮ "ਇਸੇ ਦਸਤੂਰ ਕੁ ਸੁਬ੍ਹਾ ਬੇਨੂਰ ਕੁ ਮੈਂ ਨਹੀਂ ਮਾਨਤਾ, ਮੈਂ ਨਹੀਂ ਮਾਨਤਾ:" ਇਹ ਸ਼ਿਅਰ ਤਾਂ ਠੀਕ ਨੇਂ ਮਗਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਹੜਾ ਦਸਤੂਰ? ਤੇ ਉਸ ਦਸਤੂਰ ਵਿਚ ਕੀ ਖ਼ਰਾਬੀ ਸੀ ਕਿ ਜਿਸ ਵਜ੍ਹਾ ਨਾਲ਼ ਉਹ ਏਸ ਨੂੰ ਮੰਨਣ ਤੋਂ ਇਨਕਾਰੀ ਸਨ? ਸਿਰਫ਼ ਇਸ ਨਜ਼ਮ ਨਾਲ਼ ਦਸਤੂਰ ਏਸ ਦੀਆਂ ਉਪਬੰਧ ਤੇ ਏਸ ਦੇ ਅਸਰ ਬਾਰੇ ਵਿਚ ਕੁੱਝ ਪਤਾ ਨਹੀਂ ਹੁੰਦਾ ਹੈ। ਲੋਕ ਜਜ਼ਬਾਤੀ ਹੋ ਕੇ ਨਾਅਰੇ ਲਾ ਦਿੰਦੇ ਨੇਂ ਮਗਰ ਨਤੀਜਾ ਕੁੱਝ ਨਹੀਂ ਨਿਕਲਦਾ।

ਇਸੇ ਤਰ੍ਹਾਂ ਫ਼ੈਜ਼ ਸਾਹਿਬ ਦੀ ਨਜ਼ਮ "ਹਮ ਭੀ ਦੇਖੀਂਗੇ" ਬੜੀ ਇਨਕਲਾਬੀ ਤੇ ਜਜ਼ਬਾਤੀ ਹੈ ਲੋਕ ਉਸ ਦੇ ਇੰਤਜ਼ਾਰ ਵਿਚ ਹੀ ਨੇਂ ਕਿ ਜਦੋਂ ਤਖ਼ਤ ਗਿਰਾਏ ਜਾਣਗੇ ਤੇ ਤਾਜ ਉਛਾਲੇ ਜਾਣਗੇ, ਅਗਰ ਇਨ੍ਹਾਂ ਨਜ਼ਮਾਂ ਨੂੰ ਚੰਗਾ ਗਾਣ ਵਾਲਾ ਯਾਂ ਗਾਣ ਵਾਲੀ ਹੋਵੇ ਤੇ ਫ਼ਿਰ ਇਹ ਸਿਰਫ਼ ਮਨੋਰੰਜਨ  ਦਾ ਹਿੱਸਾ ਬਣ ਕੇ ਰਹਿ ਜਾਂਦੀ ਹੈ। ਇਹ ਨਾ ਤੇ ਲੋਕਾਂ ਦੇ ਜ਼ਿਹਨ ਨੂੰ ਬਦਲਦੀ ਹੈ ਤੇ ਨਾ ਮੁਆਸ਼ਰੇ ਵਿਚ ਕੋਈ ਸਮਾਜੀ ਤਬਦੀਲੀ ਦਾ ਬਾਇਸ ਹੁੰਦੀ ਹੈ।

ਏਸ ਪਿਛੋਕੜ ਵਿੱਚ ਅਗਰ  ਮੁਆਸ਼ਰੇ ਨੂੰ ਤਰੱਕੀ ਦਾ ਰਾਹ ਅਪਨਾਣਾ  ਹੈ ਤਾਂ ਪਹਿਲਾਂ ਤੇ ਉਸ ਦੇ ਲਈ ਨਵੀਂ ਟੈਕਨਾਲੋਜੀ ਦਾ ਹਾਸਲ ਹੋਵੇਗਾ ਮਗਰ ਸਿਰਫ਼ ਇਹੋ ਕਾਫ਼ੀ ਨਹੀਂ ਹੈ ਏਸ ਦੀਆਂ ਈਜਾਦਾਂ ਵਿਚ ਹਿੱਸਾ ਲੈਣਾ ਹੋਵੇਗਾ ਤਾਂ ਜੇ ਉਸ ਦਾ ਅਨਹਿਸਾਰ ਦੂਸਰੇ ਮੁਲਕਾਂ ਤੇ ਨਾ ਹੋਵੇ ਸਗੋਂ ਸਾਡੇ ਸਾਇੰਸਦਾਨ ਨਵੀਆਂ ਈਜਾਦਾਂ ਦੇ ਬਾਦ ਸਾਡੀ ਬੁਨਿਆਦ ਨੂੰ ਮਜ਼ਬੂਤ ਬਨਾਣ। ਏਸ ਦੇ ਬਾਦ ਜਦ ਅਸੀਂ ਸਮਾਜੀ ਤਬਦੀਲੀ ਦੀ ਗੱਲ ਕਰਦੇ ਹਾਂ ਤੇ ਇਸ ਤੋਂ ਸਾਡਾ ਮਤਲਬ ਇਹ ਹੁੰਦਾ ਹੈ ਕਿ ਇਹੋ ਜਿਹੀ ਤਬਦੀਲੀ ਜੋ ਸਮਾਜੀ ਰਵਿਆਂ, ਆਦਤਾਂ, ਮਾਹੌਲ, ਜ਼ਬਾਨ ਤੇ ਨਿੱਤ ਵਰਤੋਂ ਦੀ ਜ਼ਿੰਦਗੀ ਤੇ ਅਸਰ ਅੰਦਾਜ਼ ਹੋਵੇ। ਇਹ ਸਮਾਜੀ ਤਬਦੀਲੀ ਟੈਕਨਾਲੋਜੀ ਦੀਆਂ ਈਜਾਦਾਂ ਕਾਰਨ ਹੋ ਰਹੀ ਹੈ, ਸ਼ਾਇਰੀ ਦਾ ਏਸ ਤਬਦੀਲੀ ਵਿਚ ਕੋਈ ਦਖ਼ਲ ਨਹੀਂ ਹੈ ਏਸ ਲਈ ਅਸੀਂ ਕਹਿ ਸਕਦੇ ਹਾਂ ਕਿ ਸ਼ਾਇਰੀ ਜਜ਼ਬਾਤ ਨੂੰ ਉਭਾਰਨ ਤੇ ਮਨੋਰੰਜਨ ਦਾ ਇਕ ਸਾਧਨ ਤੇ ਹੈ ਮਗਰ ਉਸ ਦੇ ਰਹੀਂ ਕੋਈ ਮੁਢਲਾ ਬਦਲਾ ਨਹੀਂ ਆ ਸਕਦਾ। ਇਹ ਬਦਲਾ ਸਾਇੰਸ ਤੇ ਟੈਕਨਾਲੋਜੀ ਦੀਆਂ ਈਜਾਦਾਂ ਲੈ ਕੇ ਆਂਦਿਆਂ ਨੇਂ ਲੇਕਿਨ ਇਸ ਦੇ ਨਾਲ਼ ਹੀ ਇਨ੍ਹਾਂ ਤਬਦੀਲੀਆਂ ਨੂੰ ਸਮਝਣ ਲਈ ਨਵੇਂ ਨਜ਼ਰੀਆਂ ਤੇ ਚਿੰਤਨ ਨੂੰ ਪੈਦਾ ਕਰਨਾ ਹੁੰਦਾ ਏ  ਜੋ ਸਮਾਜੀ ਤਬਦੀਲੀ ਨਾਲ਼ ਹੋਣ ਵਾਲੇ ਮਿਸਾਈਲ ਨੂੰ ਸਮਝ ਸਕਣ।

ਏਸ ਲਈ ਸਾਇੰਸਦਾਨਾਂ ਤੇ ਮਫ਼ਕਰਾਂ ਨੂੰ ਨਾਲ਼ ਨਾਲ਼ ਚੱਲਣਾ ਹੁੰਦਾ ਹੈ ਤਾਂ ਜੇ ਟੈਕਨਾਲੋਜੀ ਦੇ ਅਸਰਾਤ ਨਾਲ਼ ਮੁਆਸ਼ਰੇ ਵਿਚ ਇਨਸਾਨੀ ਅਹਸਾਸਾਤ ਦਾ ਖ਼ਾਤਮਾ ਨਾ ਹੋਵੇ। ਨਵੀਂ ਸੋਚ ਇਨ੍ਹਾਂ ਦੇ ਜ਼ਿਹਨਾਂ ਨੂੰ ਤਾਜ਼ਗੀ ਦਿੰਦੀ ਰਵੇ। ਏਸ ਮਰਹਲੇ ਤੇ ਸ਼ਾਇਰੀ ਇਨਸਾਨ ਦੇ ਜਮਾਲੀ ਅਹਸਾਸਾਤ ਨੂੰ ਪਰਵਰਿਸ਼ ਕਰਨ ਤੇ ਜ਼ਿੰਦਾ ਰੱਖਣ ਵਿਚ ਇੱਕ ਵੱਡਾ ਸਾਧਨ ਜ਼ਰੂਰ ਹੈ, ਜੋ ਇਹਨੂੰ ਨੇਚਰ ਦੇ  ਨੇੜੇ ਅੱਪੜਾ  ਕੇ ਸਕੂਨ ਦਿੰਦੀ ਹੈ ਪਰ ਨਿਰੀ ਸ਼ਾਇਰੀ ਸਮਾਜ ਵਿੱਚ ਸਿਆਸੀ ਸ਼ਊਰ ਤੇ ਤਬਦੀਲੀ ਦਾ ਜ਼ਰੀਆ ਨਹੀਂ ਹੁੰਦੀ।

Comments

Gurmeet Hundal

mera khyal hai k awaam nu bhav di padar te tumb k hi inqlab laee tyar keeta jaa sakda hai,so shyari di bhumika tabdeeli waste bunyadi mahatav wali hai

baljinder dimple, sub edi, daily jag bani

ਸ਼ਾਇਰੀ ਸਮਾਜ ਵਿੱਚ ਸਿਆਸੀ ਸ਼ਊਰ ਤੇ ਤਬਦੀਲੀ ਦਾ ਜ਼ਰੀਆ ਨਹੀਂ ਹੁੰਦੀ

Raj Paul Singh

ਬਿਲਕੁਲ ਸਹੀ ਗੱਲ ਲਿਖੀ ਹੈ ਮੁਬਾਰਕ ਅਲੀ ਸਾਹਿਬ ਨੇ। ਸਮਾਜ ਨੂੰ ਬਦਲਣ ਵਿਚ ਟੈਕਨਾਲੋਜੀ ਦਾ ਰੋਲ ਬੁਨਿਆਦੀ ਹੁੰਦਾ ਹੈ ਪਰ ਇਸ ਗੱਲ ਨੂੰ ਅਸੀਂ ਅਕਸਰ ਹੀ ਅਣਗੌਲਿਆਂ ਕਰੀ ਰਖਦੇ ਹਾਂ, ਇਥੋਂ ਤੱਕ ਕਿ ਮਾਰਕਸੀ ਵੀਰ ਵੀ ਟੈਕਨਾਲੋਜੀ ਦੁਆਰਾ ਸਮਾਜ, ਸਭਿਆਚਾਰ ਅਤੇ ਆਮ ਵਿਅਕਤੀ ਦੀ ਚੇਤਨਾ ਵਿੱਚ ਲਿਆਂਦੀਆਂ ਜਾ ਰਹੀਆਂ ਤਬਦੀਲੀਆਂ ਦਾ ਅੱਜ ਕੱਲ ਘੱਟ ਹੀ ਜਿਕਰ ਕਰਦੇ ਹਨ।

Security Code (required)



Can't read the image? click here to refresh.

Name (required)

Leave a comment... (required)





ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ