Tue, 17 October 2017
Your Visitor Number :-   1096457
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਜਸਬੀਰ ਮੰਡ ਦੇ ਨਾਵਲ 'ਬੋਲ ਮਰਦਾਨਿਆਂ' ਦੀ ਸੁਹਜ ਤੇ ਸੂਝ ਸੰਵੇਦਨਾ

Posted on:- 12-11-2016

suhisaver

- ਬਲਵਿੰਦਰ ਸਿੰਘ ਢਾਬਾਂ

ਸਾਹਿਤ ਦੀ ਵਿਧਾ ਕੋਈ ਵੀ ਹੋਵੇ ਉਸਦਾ ਮਕਸਦ ਜਾਂ ਉਦੇਸ਼ ਮਨੁੱਖੀ ਜੀਵਨ ਅੰਦਰ ਸੁਹਜ ਪੈਦਾ ਕਰਕੇ ਜਿੱਥੇ ਨਿਖਾਰ ਲਿਆਉਣਾ ਹੈ ਉਥੇ ਸੱਚ ਦੇ ਪ੍ਰਕਾਸ਼ ਨਾਲ ਮਨੁੱਖੀ ਜੀਵਨ ਦੀ ਤਬਦੀਲੀ ਕਰਨਾ ਵੀ ਹੈ।ਆਪਣੀ ਗੱਲ ਕਹਿਣ ਲਈ ਹਰ ਬੰਦਾ ਸੱਥ, ਫੱਟਾ, ਸਟੇਜ ਜਾਂ ਫਿਰ ਕਿਸੇ ਮਹਿਫਿਲ ਨੂੰ ਸਥਾਨ ਬਣਾਉਂਦਾ ਹੈ।ਅਜਿਹੇ ਸਥਾਨ 'ਤੇ ਅਕਸਰ ਹੀ ਗੱਲਾਂ ਫੜਕਾਊ, ਸਿੱਧੀਆਂ ਤੇ ਟਿੱਪਣੀ ਭਰਪੂਰ ਹੋ ਜਾਂਦੀਆਂ ਹਨ।ਪਰੰਤੂ ਸਾਹਿਤ ਰਚਨਾਕਾਰ ਰਚਨਾ ਕਰਨ ਲਈ ਸੀਰੀਅਸ ਤੌਰ 'ਤੇ ਵਿਚਰਦਾ ਹੈ।ਅਜਿਹੀ ਰਚਨਾ ਤੋਂ ਬਾਅਦ ਰਚਨਾਕਾਰ ਨੂੰ ਬੋਲਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ ਕਿਉਂਕਿ ਉਹ ਆਪਣੀ ਜ਼ੁਬਾਨ ਰਚਨਾ ਨੂੰ ਸੌਂਪ ਦਿੰਦਾ ਹੈ। ਰਚਨਾ ਸੰਸਾਰ ਅੰਦਰ ਸੱਚ ਇਕੱਲਾ ਸੱਚ ਨਹੀਂ ਹੁੰਦਾ ਬਲਕਿ ਰਸ ਤੇ ਅਰਥ ਭਰਪੂਰ ਹੋ ਕੇ ਮਨੁੱਖੀ ਜੀਵਨ ਦੀ ਆਤਮਾ ਅੰਦਰ ਵਿਚਰਦਾ ਹੈ।ਜਿਸ ਨਾਲ ਕੰਬਣੀ ਛਿੜ੍ਹ ਜਾਂਦੀ ਹੈ।ਮਨੁੱਖ ਝੰਜੋੜਿਆ ਜਾਂਦਾ ਹੈ।ਜਿਸ ਪ੍ਰਕਾਰ ਮਾਰਿਆ ਗਿਆ ਥੱਪੜ ਦ੍ਰਿਸ਼ਟਮਾਨ ਸੱਚ ਹੈ।ਪਰੰਤੂ ਕਿਉਂ ਮਾਰਿਆ ਗਿਆ, ਇਹ ਉਸ ਸੱਚ ਦੀ ਪਿੱਠਭੂਮੀ ਹੈ।ਰਚਨਾਕਾਰ ਨੂੰ ਬਹੁਤ ਵੱਡਾ ਹੋਣ ਲਈ ਬਹੁਤ ਸਮਾਂ ਲੱਗ ਜਾਂਦਾ ਹੈ।

ਜ਼ਿਆਦਾ ਮਿਹਨਤ ਜਾਂ ਸਮਾਂ ਕਿਰਤ ਨੂੰ ਰੂਪਮਾਨ ਕਰਦੀ ਹੈ।ਅਜਿਹੀ ਕਿਰਤ ਅੰਦਰੋਂ ਕਿਰਤੀ ਦੀ ਝਲਕ ਪੈਣ ਲੱਗ ਜਾਂਦੀ ਹੈ।ਹਰ ਕਿਰਤ ਜਾਂ ਰਚਨਾ, ਰਚਨਾਕਾਰ ਦੇ ਅੰਦਰਲੇ ਤੇ ਬਾਹਰਲੇ ਦੋਵ੍ਹਾਂ ਤਲਾਂ ਨੂੰ ਬਿਆਨ ਕਰ ਦਿੰਦੀ ਹੈ।ਤਦ ਹੀ ਪਾਠਕ ਜਾਂ ਸ੍ਰੋਤਾ ਉਸ ਕਿਰਤ ਜਾਂ ਰਚਨਾ ਦੇ ਜ਼ਰੀਏ ਰਚਨਾਕਾਰ ਦੇ ਦਰਸ਼ਨਾਂ ਲਈ ਬਿਹਬਲ ਹੋ ਉੱਠਦਾ ਹੈ।ਰਚਨਾ ਪੜ੍ਹ ਕੇ ਇੱਕ ਸੂਝਵਾਨ ਪਾਠਕ ਦੀ ਤਮੰਨਾ ਰਚਨਾਕਾਰ ਨੂੰ ਫੋਲਣ ਦੀ ਨਹੀਂ ਬਲਕਿ ਉਹਦੇ ਦਰਸ਼ਨ ਜਾਂ ਦੀਦਾਰ ਤੱਕ ਹੀ ਠਹਿਰ ਜਾਂਦੀ ਹੈ।ਕਿਉਂਕਿ ਉਸ ਸਾਹਵੇਂ ਰਚਨਾਕਾਰ ਦੀ ਮਹਾਨਤਾ ਪਹਿਲਾਂ ਹੀ ਰਚਨਾਤਮਿਕ ਰੂਪ 'ਚ ਪ੍ਰਗਟ ਹੋ ਚੁੱਕੀ ਹੁੰਦੀ ਹੈ।ਗੁਰੂ ਨਾਨਕ ਦੀ ਬਾਣੀ ਪੜ੍ਹ ਕੇ ਕੌਣ ਨਹੀਂ ਗੁਰੂ ਨਾਨਕ ਨੂੰ ਮਿਲਣਾ ਚਾਹੇਗਾ!

'ਬੋਲ ਮਰਦਾਨਿਆਂ' ਹੱਥਲਾ ਨਾਵਲ ਵੀ ਇਸੇ ਤਮੰਨਾ 'ਚੋਂ ਉਪਜੀ ਸੁਹਜ ਭਰਪੂਰ ਰਚਨਾ ਸੂਝ ਦਾ ਕ੍ਰਿਸ਼ਮਾ ਹੈ।ਜਿਸ ਅੰਦਰ ਗੁਰੂ ਨਾਨਕ ਤੇ ਉਹਨਾਂ ਦੇ ਸਾਥੀ ਭਾਈ ਮਰਦਾਨਾ ਨੂੰ ਬਹੁਤ ਹੀ ਨੇੜੇ ਤੋਂ ਦੇਖਣ ਤੇ ਵਿਚਰਨ ਪ੍ਰਗਟਾ ਹੈ।ਰਚਨਾਕਾਰ ਕੋਲ ਰਚਨਾ ਕਰਦਿਆਂ ਠੋਸ ਤਕਨੀਕੀ ਯੁਗਤਾਂ ਨਹੀਂ ਹੁੰਦੀਆਂ ਜਿਸ ਤਰ੍ਹਾਂ ਕਿ ਇੱਕ ਆਲੋਚਕ ਕਿਸੇ ਰਚਨਾ ਦੇ ਟੁੱਕੜੇ ਕਰ ਕਰ ਕੇ ਦਰਸਾਉਂਦਾ ਹੈ।ਰਚਨਾਕਾਰ ਕੋਲ ਸਿਰਫ ਮੁੱਖ ਖਿਆਲ ਹੁੰਦਾ ਹੈ।ਬਾਕੀ ਦੀ ਸਾਰੀ ਰਚਨਾ ਆਪਮੁਹਾਰਾ ਹੀ ਉਨ੍ਹਾਂ ਸਥਿਤੀਆਂ ਜਾਂ ਤਕਨੀਕਾਂ ਵਿਚੋਂ ਵਿਚਰ ਜਾਂਦੀ ਹੈ।

'ਬੋਲ ਮਰਦਾਨਿਆਂ' ਇਤਿਹਾਸਕ ਨਾਵਲ ਹੈ ਤੇ ਇਤਿਹਾਸਕ ਨਾਵਲ ਅੰਦਰ ਮੁੱਖ ਪਾਤਰਾਂ ਦੇ ਸੁਭਾਅ ਤੇ ਖਿਆਲਾਤ ਨੂੰ ਇੱਕੋ ਲੜੀ ਜਾਂ ਸੇਧ ਅੰਦਰ ਹੂਬਹੂ ਪ੍ਰਗਟਾਉਣਾ ਬਹੁਤ ਮੁਸ਼ਕਿਲ ਕੰਮ ਹੁੰਦਾ ਹੈ।ਹਥਲਾ ਨਾਵਲ ਬਹੁਤ ਜ਼ਿਆਦਾ ਮਿਹਨਤ ਤੇ ਲਗਾਵ ਦਾ ਪ੍ਰਗਟਾ ਰੂਪ ਹੈ।ਨਾਵਲਕਾਰ ਬ੍ਰਹਿਮੰਡਾਂ ਤੱਕ ਦੀ ਸੋਚ ਰੱਖਣ ਵਾਲੇ ਗੁਰੂ ਨਾਨਕ ਨੂੰ ਉਸੇ ਰੂਪ 'ਚ ਪੇਸ਼ ਕਰਕੇ ਆਪਣੀ ਮੁਲਾਕਾਤ ਦੀ ਚਾਹਤ ਦਾ ਸੰਵਾਦ ਵੀ ਰਚਾ ਗਿਆ ਹੈ।ਜਿਵੇਂ-

ਇੱਕ ਫਕੀਰ ਲੰਬੇ ਅਰਸਿਆਂ ਤੋਂ ਸਮਾਧੀ ਆਧੀਨ ਹੈ।ਬਾਬੇ ਨਾਨਕ ਨਾਲ ਮੁਲਾਕਾਤ ਸਮੇਂ ਉਸ ਉਪਰ ਪੰਛੀਆਂ ਨੇ ਘਰ ਬਣਾ ਲਏ ਹੋਏ ਹਨ ਤੇ ਸਰੀਰ 'ਤੇ ਪੰਛੀ ਬਿਰਾਜਮਾਨ ਹਨ।ਜਿਸ ਕਾਰਨ ਫਕੀਰ ਕੁਝ ਨਹੀਂ ਬੋਲਦਾ।ਬਾਬੇ ਨਾਨਕ ਦੇ ਸ਼ਾਮ ਵਕਤ ਮੁੜਨ ਵੇਲੇ ਫਿਰ ਮੁਲਾਕਾਤ 'ਤੇ ਫਕੀਰ ਆਖਦਾ ਹੈ-

ਫਕੀਰ- ਬਾਬਾ! ਜੇ ਮੈਂ ਤੈਨੂੰ ਸਿਜਦਾ ਕਰਦਾ ਤਾਂ ਸਾਰੇ ਪੰਛੀ ਉੱਡ ਜਾਣੇ ਸਨ!
ਬਾਬਾ ਨਾਨਕ- ਜਿਹੜੇ ਤੇਰੇ ਉੱਪਰ ਬੈਠੇ ਸਨ ਉਹ ਸਭ ਸਿਜਦੇ ਹੀ ਸਨ!

ਅਜਿਹਾ ਸੰਯੋਗ ਜਾਂ ਮੁਲਾਕਾਤ ਐਹੋ-ਜਿਹੇ ਖਿਆਲਾਤਾਂ ਵਿੱਚ ਪੇਸ਼ ਕਰ ਸਕਣਾ ਕਲਪਨਾ ਵਾਸਤਵਿਕਤਾ ਦੀ ਬਹੁਤ ਵੱਡੀ ਪਹੁੰਚ ਹੈ।ਸਵਾਲ ਵੀ ਮਹਾਨ ਰੂਪ ਨੇ ਤੇ ਜਵਾਬ ਵੀ।ਭਾਵ ਕਿ ਨਾਵਲਕਾਰ ਸਮਝ ਰੱਖਦਾ ਹੈ ਕਿ ਬਾਬੇ ਨਾਨਕ ਦਾ ਕਿਰਦਾਰ ਕਿਹੋ-ਜਿਹਾ ਹੈ।ਅਜਿਹੀ ਵਾਰਤਾਲਾਪ 'ਤੇ ਨੈਣਾਂ ਦਾ ਸਿੱਲ੍ਹਾ ਹੋ ਜਾਣਾ ਸੁਭਾਵਿਕ ਹੈ।ਜਦੋਂ ਵਾਸਤਵਿਕਤਾ ਸੁਹਜਾਤਮਿਕ ਰੂਪ 'ਚ ਪ੍ਰਗਟ ਹੁੰਦੀ ਹੈ ਉਦੋਂ ਅਜਿਹੀ ਹਾਲਤ ਵਾਪਰਦੀ ਹੈ।ਤਾਂ ਕਰਕੇ ਹੀ ਬਾਬਾ ਨਾਨਕ ਸਾਰਿਆਂ ਦਾ ਹਰਮਨ ਪਿਆਰਾ ਗੁਰੂ ਹੈ।ਅੱਜ ਦਾ ਮਨੁੱਖ ਕੰਨਕਰੀਟ ਜੰਗਲ 'ਚ ਰਹਿ ਰਿਹਾ ਹੈ।ਕਿਉਂਕਿ ਸੁਹਜ ਤੇ ਸੂਝ ਦੀ ਕਮੀ ਹੈ।

ਉਹ ਕਿਹੜੇ ਲੋਕ ਹਨ ਜਿਹੜੇ ਬਾਬੇ ਨਾਨਕ ਨੂੰ ਸਿਰਫ ਆਪਣਾ ਆਖ ਕੇ ਵੰਡ ਲੈਂਦੇ ਹਨ ਤੇ ਬਾਬੇ ਦੀ ਬਾਣੀ ਨੂੰ ਸਿਰਫ ਬਾਣਿਆਂ ਤੱਕ ਹੀ ਮਹਿਦੂਦ ਕਰ ਦੇਣਾ ਚਾਹੁੰਦੇ ਹਨ ਜਾਂ ਕਰਨ ਲੱਗ ਪਏ ਹਨ।ਉਹਨਾਂ ਭੋਲਿਆਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਬਾਬਾ ਬ੍ਰਹਿਮੰਡਾਂ 'ਤੇ ਵਿਚਰਨ ਸ਼ਕਤੀ (ਗਿਆਨ) ਦਾ ਮਾਲਕ ਹੈ।ਤਾਂ ਹੀ ਭਾਈ ਮਰਦਾਨੇ ਦੀ ਮਾਂ ਮਰਦਾਨੇ ਨੂੰ ਆਖਦੀ ਏ-
ਵੇ! ਜਿਹੜਾ ਕਿਸੇ ਮਗਰ ਨਹੀਂ ਤੁਰਿਆ ਤੂੰ ਉਹਦੇ ਮਗਰ ਹੀ ਕਿਉਂ ਤੁਰਿਆ ਏਂ?

ਮੈਂ ਨਾਵਲਕਾਰ ਜਸਬੀਰ ਮੰਡ ਨੂੰ ਨਿੱਜੀ ਤੌਰ 'ਤੇ ਤਾਂ ਨਹੀਂ ਜਾਣਦਾ ਪਰੰਤੂ ਪਾਠਕ ਵਜੋਂ ਮਿਲਣ ਦੀ ਇੱਛਾ ਜਰੂਰ ਪੂਰੀ ਹੋਈ ਏ।ਮੈਂ ਇਸ ਲਿਖਣ ਵੇਲੇ ਸਿਰਫ ਇੱਕ ਰਚਨਾਕਾਰ ਦੇ ਤੌਰ 'ਤੇ ਨਾਵਲਕਾਰ ਦੀ ਗੱਲ ਕਰ ਰਿਹਾ ਹਾਂ।ਇਸ ਵਕਤ ਨਿੱਜ ਤੋਂ ਉਤਾਂਹ ਇਸ ਨਾਵਲ ਦਾ ਪਾਠ-ਚਿੰਤਨ ਪ੍ਰਗਟਾ ਹੈ।ਮੈਂ ਹੈਰਾਨ ਹਾਂ ਕਿ ਬਾਬੇ ਦੇ ਮਹਾਨ ਜੀਵਨ-ਚਰਿੱਤਰ, ਸੁਭਾਅ, ਲਹਿਜਾ ਜਾਂ ਅੰਦਾਜ ਹੂ-ਬ-ਹੂ ਪੇਸ਼ ਕਰ ਪਾਉਣ 'ਚ ਨਾਵਲਕਾਰ ਕਿਵੇਂ ਸਫਲ ਹੋ ਗਿਆ? ਘਟਨਾਵਾਂ ਨੇ ਹਰ ਪੱਖ ਤੋਂ ਮੌਕਾ-ਮੇਲ ਸਥਾਪਿਤ ਕਰ ਲਿਆ ਹੋਇਆ ਹੈ।ਜਿਵੇਂ-

ਸਫਰਾਂ ਨੂੰ ਮਾਵਾਂ ਤਸੀਹੇ ਕਿਉਂ ਸਮਝਦੀਆਂ ਨੇ?
ਇਸ ਵਾਕ ਤੇ ਪ੍ਰਗਟਾ ਦਾ ਸਥਾਨ ਬਾਬੇ ਨਾਨਕ ਦਾ ਘਰ ਹੈ ਜਿਥੇ ਮਾਤਾ ਤ੍ਰਿਪਤਾ ਬਾਬੇ ਨਾਨਕ ਤੇ ਮਰਦਾਨੇ ਨੂੰ ਸਫਰ ਲਈ ਵਿਦਾ ਕਰਨ ਲਈ ਬੂਹੇ 'ਚ ਖੜੀ ਹੋਈ ਹੈ ਤੇ ਬਾਬਾ ਮਰਦਾਨੇ ਨੂੰ ਜਾਂਦਿਆਂ ਹੋਇਆਂ ਇਹ ਸ਼ਬਦਾਂ ਦਾ ਉਚਾਰਨ ਕਰਦਾ ਹੈ।ਬਾਬੇ ਨੇ ਮਾਵਾਂ ਦਾ ਪੁੱਤਰਾਂ ਪ੍ਰਤੀ ਸਨੇਹ ਪ੍ਰਗਟਾਇਆ ਹੈ ਕਿ ਕਿਸ ਤਰ੍ਹਾਂ ਮਾਂ ਆਪਦੇ ਪੁੱਤਰ ਨੂੰ ਆਪਣੇ ਨਾਲੋਂ ਵੱਖ ਨਹੀਂ ਕਰਨਾ ਚਾਹੁੰਦੀ।ਪਰ ਬਾਬਾ ਨਾਲ ਆਪਣੇ ਸਾਥੀ ਭਾਈ ਮਰਦਾਨੇ ਨਾਲ ਮਾਂ ਦਾ ਪ੍ਰੇਮ ਛੱਡ ਕੇ ਸੱਚ ਦਾ ਪ੍ਰਕਾਸ਼ ਕਰਨ ਮਨੁੱਖਤਾ ਦੇ ਭਲੇ ਲਈ ਤੁਰ ਪਿਆ।

ਇਸ ਨਾਵਲ ਨੂੰ ਸਿਰਫ ਤਕਨੀਕੀ ਪੱਖ ਤੋਂ ਵਿਚਾਰਨ ਦੀ ਬਜਾਏ ਅਰਥ ਪੱਖ ਤੋਂ ਵਿਚਾਰਿਆ ਜਾਵੇ ਤਾਂ ਨਾਵਲ ਨਾਲ ਇਨਸਾਫ ਹੋ ਸਕਦਾ ਹੈ।ਨਾਵਲਕਾਰ ਬਾਬੇ ਨਾਨਕ ਦੇ ਜੀਵਨ ਸੰਦੇਸ਼ ਤੋਂ ਜਾਣੂ ਹੈ ਜਦੋਂ ਬਾਬਾ ਨਾਨਕ ਇੱਕ ਫਕੀਰ ਨੂੰ ਭੋਗ ਬਾਰੇ ਪੁੱਛਣ 'ਤੇ ਦੱਸਦਾ ਹੈ-

ਭੋਗ ਬੰਧਨ ਏਂ ਉਪਯੋਗ ਬੰਧਨ ਨਹੀਂ ਏਂ।
ਸੂਝ ਤੇ ਸਮਝ ਦਾ ਕਿੱਡਾ ਵੱਡਾ ਪ੍ਰਗਟਾ ਹੈ ਜਦੋਂ ਮਰਦਾਨਾ ਬਾਬੇ ਨੂੰ ਪੁੱਛਦਾ ਹੈ-
ਬਾਬਾ.......! ਜੇ ਸੁਣਨ ਦੀ ਸਰੇਸ਼ਠ ਅਵਸਥਾ ਸੰਗੀਤ ਏ ਤਾਂ ਵੇਖਣ ਦੀ ਸਰੇਸ਼ਠ ਨਜ਼ਰ ਕਿਹੜੀ ਏ?
ਨਾਵਲਕਾਰ ਨੇ ਜੀਵਨ ਦੇ ਯਥਾਰਥ ਨੂੰ ਵੀ ਸੁਹਜਾਤਮਿਕ ਤਰੀਕੇ ਨਾਲ ਪ੍ਰਗਟਾਉਣ ਦਾ ਸਫਲ ਯਤਨ ਕੀਤਾ ਹੈ।
ਮਰਦਾਨਾ- ਬਾਬਾ! ਮਿੱਟੀ ਨੇ ਪਾਣੀ ਗੰਧਲਾ ਕਰ ਦਿੱਤਾ ਏ।
ਬਾਬਾ- ਇਹ ਪਾਣੀ ਨੇ ਕਾਹਲ ਕੀਤੀ ਏ।
ਮਰਦਾਨਾ- ਪਰ ਮਿੱਟੀ ਨੇ ਵੀ ਘੁਲਣ ਦੀ ਰਜਾਮੰਦੀ ਦਿੱਤੀ ਹੋਵੇਗੀ।
ਬਾਬਾ- ਜਿਉਂ ਹੀ ਪਾਣੀ ਨੇ ਸ਼ਾਂਤ ਹੋਣਾ ਏ ਮਿੱਟੀ ਨੇ ਇਹਦਾ ਰੰਗ ਵਾਪਸ ਕਰ ਦੇਣਾ ਏਂ।

ਘਟਨਾਵਾਂ ਨੂੰ ਨਾਵਲਕਾਰ ਨੇ ਸਮੇਂ, ਸਥਿਤੀ ਤੇ ਸਥਾਨ ਮੁਤਾਬਿਕ ਘਟਦੇ ਵਿਖਾਇਆ ਹੈ।ਜਿਵੇਂ ਮਰਦਾਨੇ ਦੁਆਰਾ ਗੱਲ ਤੋਰਨੀ, ਰਬਾਬ ਛੇੜਨੀ, ਬਾਬੇ ਦੁਆਰਾ ਰਾਗ ਅਲਾਪਣਾ ਤੇ ਬਾਣੀ ਉਚਾਰਨਾ।ਇਹ ਸਾਰਾ ਕੁਝ ਕਿੰਨਾ ਔਖਾ ਸੀ।ਪਰ ਨਾਵਲਕਾਰ ਸਫਲ ਹੋ ਗਿਆ।ਮਾਤਾ ਤ੍ਰਿਪਤਾ ਬਾਬੇ ਨਾਨਕ ਨੂੰ ਪੁੱਛਦੀ ਏ-
"ਤੂੰ ਬੁੱਲ੍ਹਾਂ ਨੂੰ ਖੇਚਲ ਤਾਂ ਦੇਹ ਪੁੱਤ.........ਜੇ ਤੇਰਾ ਕੋਈ ਦੁੱਖ ਸੁਣ ਸਕਾਂ।"
ਫਿਰ ਆਖਦੀ ਏ-

"ਤੂੰ ਦੱਸ ਤਾਂ ਸਹੀ ਤੂੰ ਕਿਹੜੀ ਬੇੜੀ ਤਾਰਨੀ ਏ?"
ਬਾਬਾ ਉਸੇ ਵਕਤ ਮਾਂ ਵੱਲੋਂ ਵਿਛੋੜੇ ਦੇ ਦਰਦ 'ਤੇ ਰਾਗ ਅਲਾਪਦਾ ਹੈ-
ਵਿਛੁੜਿਆ ਕਾ ਕਿਆ ਵਿਛੂੜੇ ਮਿਲਿਆ ਕਾ ਕਿਆ ਮੇਲੁ।।
ਸਾਹਿਬ ਸੋ ਸਲਾਹੀਐ ਜਿਨ ਕਰਿ ਦੇਖਿਆ ਖੇਲੁ।।
ਬਾਣੀ ਫਾਲਤੂ ਦੇ ਕਰਮਕਾਂਡਾਂ ਤੇ ਚਮਤਕਾਰਾਂ ਤੋਂ ਵਰਜਦ੍ਹੀ ਹੈ।ਨਾਵਲਕਾਰ ਨੇ ਇਸ ਨੂੰ ਨਿਭਾਇਆ ਹੈ।ਨਾਵਲਕਾਰ ਸਮੁੰਦਰਾਂ ਦੀ ਤਹਿ ਜਿੱਡੇ ਡੂੰਘੇ ਥਲਾਂ ਨੂੰ ਜਾਣਨ ਦੀ ਸੰਵੇਦਨਾ ਰੱਖਦਾ ਹੈ।ਬਾਬੇ ਨਾਨਕ ਤੇ ਮਰਦਾਨੇ ਦੇ ਮਹਾਨ ਚਰਿੱਤਰ ਨੂੰ ਸਨਮੁਖ ਕਰਦਿਆਂ ਨਾਵਲਕਾਰ ਆਪਣਾ ਵੀ ਚਿਹਰਾ-ਮੁਹਰਾ ਸਪੱਸ਼ਟ ਕਰ ਗਿਆ ਹੈ-
ਮਰਦਾਨੇ ਦੀ ਮਾਂ- ਪੁੱਤ ਕਿੱਥੇ ਪਹੁੰਚ ਗਏ ਤੁਸੀਂ?
ਮਰਦਾਨਾ- ਕਿਉਂ ਅੰਮੀਂ?
ਮਾਂ- ਮੁੜਕੇ ਵੀ ਤਾਂ ਆਉਣਾ ਪੁੱਤ!
ਮਰਦਾਨਾ- ਪਹੁੰਚ ਕੇ ਤਾਂ ਕੋਈ ਮੁੜਿਆ ਹੀ ਨਹੀਂ ਅੰਮੀਂ!

ਬਿਆਨ ਸਪੱਸ਼ਟ ਕਰਦੇ ਨੇ ਕਿ ਨਾਵਲਕਾਰ ਅਧਿਆਤਮ ਯਥਾਰਥ ਦੀ ਤੇੇਜੀਵਨ ਯਥਾਰਥ ਦੀ ਸਮਝ ਰੱਖਣ ਵਾਲਾ ਹੈ।ਇੱਥੇ ਉਸ ਅਧਿਆਤਮ ਦੀ ਗੱਲ ਹੈ ਜਿਹੜਾ ਅਧਿਆਤਮ ਬਾਬਾ ਨਾਨਕ-ਗੁਰੂ ਗੋਬਿੰਦ ਸਿੰਘ ਪੈਦਾ ਕਰਦਾ ਹੈ।ਮਿੱਠਿਆਂ ਲਈ ਮਿੱਠ ਬੋਲੜਾ, ਪਾਪ ਨਾਲ ਸਿੱਧੀ ਟੱਕਰ।ਨਾਵਲ ਅੰਦਰ ਜੀਵਨ ਦੇ ਯਥਾਰਥ ਨੂੰ ਸੁਚੱਜੇ ਢੰਗ ਨਾਲ ਪੇਸ਼ ਕਰ ਸਕਣ ਦੀ ਸਮਰੱਥਾ ਰੂਪਮਾਨ ਹੁੰਦੀ ਹੈ।ਨਾਵਲਕਾਰ ਅਜਿਹੀ ਸੋਚ ਤੇ ਸਾਹਸ ਦਾ ਧਾਰਨੀ ਸਾਬਿਤ ਹੋਇਆ ਹੈ ਕਿ ਉਸਦੀ ਬਿਰਤੀ ਸੱਚਾਈ ਦੇ ਅੰਦਰਲੇ ਤੇ ਉਪਰਲੇ ਦੋਵ੍ਹਾਂ ਤਲਾਂ ਨੂੰ ਮਾਪਣ ਵਾਲੀ ਹੈ।ਨਾਵਲਕਾਰ ਦੀ ਲਿਖਣ ਤੇ ਬਿਆਨ ਸ਼ੈਲੀ ਤੋਂ ਪ੍ਰਤੱਖ ਹੈ ਕਿ ਉਹਨੂੰ ਰਾਵਾਂ ਤੇ ਰਾਹਵਾਂ ਦੀ ਸਮਝ ਹੈ।ਬਾਬੇ ਦੀ ਬੋਲੀ ਨੂੰ ਰਸ ਭਰਪੂਰ, ਸੁਹਜ ਭਰਪੂਰ ਤੇ ਮਿਠਾਸ ਨੂੰ ਕਾਵਿਕ ਅੰਦਾਜ ਵਿੱਚ ਪੇਸ਼ ਕਰ ਪਾਉਣ 'ਚ ਸਫਲ ਹੋਇਆ ਹੈ।ਜੀਵਨ ਦਾ ਵਾਸਤਵਿਕ ਪੱਧਰ ਕਿੰਨੇ ਸਰਲ ਤੇ ਅਨੋਖੇ ਕਾਵਿਕ ਅੰਦਾਜ 'ਚ ਪੇਸ਼ ਹੋਇਆ ਹੈ-ਜਿਵੇ ਮਰਦਾਨਾ ਆਖਦਾ ਹੈ-
ਪੰਛੀਆਂ ਨੂੰ ਜਰੂਰ ਰੁੱਖਾਂ ਦਾ ਨਿਮਰਤਾ ਦਾ ਸੱਦਾ ਆਇਆ ਹੋਣਾ ਏ
ਨਹੀਂ ਤਾਂ ਕੌਣ ਕਿਸੇ ਨੂੰ ਆਪਣੇ-ਉਤੇ ਘਰ ਪਾਉਣ ਦਿੰਦਾ ਏ?

ਸ਼ਬਦ ਜਦੋਂ ਦਿਲ ਦੀ ਰੂਹਾਨੀ ਸਤ੍ਹਾ 'ਤੇ ਖੇਡਦੇ ਨੇ ਤਾਂ ਰਸ ਪੈਦਾ ਹੁੰਦਾ ਏ।ਜਿਹੜਾ ਪੰਨਿਆਂ ਦਾ ਸ਼ਿੰਗਾਰ ਬਣ ਜਾਂਦਾ ਏ।ਜਿਸ ਪ੍ਰਕਾਰ ਜਰਖੇਜ਼ ਧਰਤੀ ਨੂੰ ਸੁਆਣੀ ਦੇ ਵਾਲਾਂ ਵਾਂਗ ਵਾਹ ਕੇ ਕਣਕ ਦੇ ਬੀਜ਼ ਪੁੰਗਰਦੇ ਹਨ।ਬਾਬੇ ਨਾਨਕ ਦਾ ਜੀਵਨ ਅਧਿਆਤਮ ਯਥਾਰਥ ਰੂਪ 'ਚ ਸਾਡੇ ਸਾਹਮਣੇ ਆਦਰਸ਼ ਸਥਾਪਿਤ ਕਰਦਾ ਹੈ।ਬਾਬੇ ਦਾ ਜੀਵਨ ਤੇ ਬਾਬੇ ਦੀ ਬਾਣੀ ਸਪੱਸ਼ਟ ਕਰਦੀ ਹੈ ਕਿ ਮਨੁੱਖੀ ਜੀਵਨ ਦਾ ਮਾਰਗ ਪੰਧ ਕਿਸ ਤਰ੍ਰਾਂ ਦਾ ਹੋਣਾ ਚਾਹੀਦਾ ਹੈ।ਜਿਸ ਦੀ ਵਾਸਤਕਿਤਾ ਨੂੰ ਹਰ ਇੱਕ ਧਿਰ ਪਛਾਣਦੀ ਹੈ।ਅਮਲ ਤੋਂ ਭਾਵੇਂ ਦੂਰ ਹੀ ਹੈ।ਭਾਵੇਂ ਉਹ ਮਾਰਕਸਵਾਦੀ ਸੋਚ ਦੇ ਧਾਰਨੀ ਵੀ ਕਿਉਂ ਨਾ ਹੋਣ ਉਹਨਾਂ ਦੀ ਵਿਚਾਰ ਜਾਂ ਭਾਸ਼ਣ ਬਾਬੇ ਨਾਨਕ ਦੇ ਜੀਵਨ ਤੇ ਬਾਣੀ ਤੋਂ ਬਿਨ੍ਹਾਂ ਪੂਰੀ ਨਹੀਂ ਹੁੰਦੀ।ਕਈਆਂ ਨੇ ਬਾਬੇ ਨਾਨਕ ਦੇ ਸਮੁੱਚੇ ਰੂਪ ਨੂੰ ਨਹੀਂ ਅਪਣਾਇਆ, ਜਿਹੀ ਕਿਸੇ ਦੀ ਆਪਣੀ ਵਿਚਾਰਧਾਰਾ ਹੈ ਉਸਨੇ ਉਹ ਨਾਨਕ ਚੁੱਕ ਲਿਆ ਹੈ।ਅਧਿਆਤਮਵਾਦੀਆਂ ਨੇ ਅਧਿਆਤਮ ਚੁੱਕ ਲਿਆ ਹੈ, ਮਾਰਕਸੀਆਂ ਨੇ ਭੌਤਿਕ ਨਾਨਕ।ਪਰੰਤੂ ਨਾਵਲਕਾਰ ਨੇ ਨਾਨਕ ਦੇ ਸਮੁੱਚੇ ਰੂਪ ਨੂੰ ਪ੍ਰਗਟਾਉਣ ਦਾ ਸਫਲ ਯਤਨ ਕੀਤਾ ਹੈ।ਨਾਵਲਕਾਰ ਘਟਨਾਵਾਂ ਦੇ ਪ੍ਰਗਟਾ ਰਾਹੀਂ ਇਹ ਵੀ ਸਾਬਿਤ ਕਰਦਾ ਹੈ ਕਿ ਭੈਣ ਨਾਨਕੀ ਮਰਦਾਨੇ ਦੀ ਵੀ ਭੈਣ ਹੈ ਤੇ ਮਾਤਾ ਤ੍ਰਿਪਤਾ ਮਰਦਾਨੇ ਦੀ ਵੀ ਮਾਂ ਹੈ।ਉਹ ਮਰਦਾਨਾ ਜਿਹੜਾ ਬਾਬੇ ਨਾਨਕ ਦੇ ਪੰਧ ਵਿੱਚ ਤੇ ਹੁਕਮ ਵਿੱਚ ਤੁਰਿਆ ਫਿਰਦਾ ਰਿਹਾ।ਜਿਵੇਂ ਭੈਣ ਨਾਨਕੀ ਮਰਦਾਨੇ ਨੂੰ ਆਖਦੀ ਏ-
ਮਰਦਾਨਿਆਂ ਤੇਰੇ 'ਚੋਂ ਵੱਡੇ ਵੀਰ ਦਾ ਝਾਉਲਾ ਪੈਂਦਾ ਏ।
ਭੈਣ ਨਾਨਕੀ ਨੇ ਇਹ ਨਹੀ ਆਖਿਆ ਕਿ ਤੇਰੇ 'ਚੋਂ ਨਾਨਕ ਦਾ ਝਾਉਲਾ ਪੈਂਦਾ ਏ ਸਗੋਂ ਇਹ ਸਪੱਸ਼ਟ ਕਰਦੇ ਆਖਿਆ ਕਿ ਤੂੰ ਛੋਟਾ ਵੀਰ ਹੈ ਤੇ ਦਾਈ ਆਖਦੀ ਏ-
ਮਰਦਾਨਿਆਂ ਤੂੰ ਆਵੇਂ ਤੇ ਨਾਨਕ ਨਾ ਆਵੇਂ ਇਹ ਨਹੀਂ ਹੋ ਸਕਦਾ।
ਬੱਚਿਆਂ ਨਾਲ ਖੇਡ ਰਿਹਾ ਬਾਬਾ ਨਾਨਕ ਇੱਕ ਬੱਚੀ ਨੂੰ ਗੋਦ ਚੁੱਕ ਕੇ ਮਰਦਾਨੇ ਬਾਰੇ ਪੁੱਛਦਾ ਏ-
ਬਾਬਾ-(ਬੱਚੀ ਨੂੰ) ਤੂੰ ਪਛਾਣਿਆਂ ਨਹੀਂ ਇਹ ਕੌਣ ਏਂ?
ਬੱਚੀ- (ਬਾਬੇ ਵੱਲ ਇਸ਼ਾਰਾ ਕਰਕੇ) ਇਹ ਵੀ ਬਾਬੇ ਵਾਂਗ ਈ ਲੱਗਦਾ ਏ।
ਬਾਬਾ- ਤੂੰ ਤੇ ਸਹੀ ਪਛਾਣਿਆਂ ਏ।
ਨਾਵਲਕਾਰ ਵਧਾਈ ਦਾ ਪਾਤਰ ਹੈ ਕਿ ਡੂੰਘੀਆਂ ਰਮਜ਼ਾਂ ਨੂੰ ਪ੍ਰਗਟਾਉਣ ਲਈ ਇਹ ਨਾਵਲ ਰਚਨਾ ਉਹਦੇ ਹਿੱਸੇ ਆਈ ਏ।ਜਿਵੇਂ ਬਾਬਾ ਆਖਦਾ ਏ-

"ਬੀਜ਼ ਨੇ ਸਿਰਫ ਮਿੱਟੀ ਦੀ ਇਕਾਂਤ ਵਿੱਚ ਹੀ ਨਹੀਂ ਜੀਣਾ ਹੁੰਦਾ
ਆਪਣੀਆਂ ਹਰੀਆਂ ਸੋਝੀਆਂ ਲੈ ਕੇ ਧੁੱਪ ਵੀ ਸੇਕਣੀ ਹੁੰਦੀ ਏ।

ਜੀਵਨ ਬੇਸ਼ੱਕ ਦੁੱਖਾਂ ਦੀ ਨਿਆਈ ਹੈ ਪਰ ਫਿਰ ਵੀ ਇਸਨੇ ਹਰੀਆਂ ਸੋਝੀਆਂ ਕੱਢ ਕੇ ਵਿਖਾਉਣੀਆਂ ਨੇ ਤੇ ਪੁੰਗਰਨਾ ਵੀ ਏ।ਬਾਬੇ ਨਾਨਕ ਬਾਰੇ ਕਿੰਨਾ ਕੁਝ ਲਿਖਿਆ ਗਿਆ ਹੈ,ਕਿੰਨੀਆਂ ਖੋਜਾਂ ਹੋਈਆਂ ਨੇ ਤੇ ਪਤਾ ਨਹੀਂ ਅਜੇ ਕਿੰਨਾ ਕੁਝ ਲਿਖਿਆ ਜਾਣਾ ਹੈ, ਜਿਹੜਾ ਸਾਬਤ ਕਰਦਾ ਹੈ ਕਿ ਬਾਬੇ ਦਾ ਜੀਵਨ ਕਿਸੇ ਲਿਖਤ ਦਾ ਮੁਥਾਜ ਨਹੀਂ ਪਰੰਤੂ ਅਸੀਂ ਲੇਖਕ ਲੋਕ ਕਿੰਨੇ ਮਜ਼ਬੂਰ ਹਾਂ ਕਿ ਸਾਡੇ ਕੋਲ ਇਸ ਭਾਸ਼ਾ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਏ।

Comments

Williampaili

Жировик еще называют липомой. По сути это ж как часть гардероба малыша, но с гигиенической функцией. Последовательность действий спасателя: 1. По моему мнению, подобной пиар можно расценивать не просто как проявление вопиющей личной нескромности, а как нечто иное. Международная группа астрофизиков, использующая комбинацию наземных телескопов и космических телескопов, обнаружила необычные изменения динамики излучения, которое испускается активной галактикой... Для профилактики провисания двери и уменьшения нагрузки на петли рекомендуется не оставлять дверь открытой настежь надолго. Естественно, в движение лифт приводили придворные. По данному поводу Л. Если бы нам предстояло создать мир с точки зрения левого полушария, мы имели бы прямые реки, круглые облака и горы конической формы, но природа использует совсем другие силы. При правильно организованной стрижке и хорошо выполненной работе сохраняются целостность руна, технологические свойства шерсти и повышается доходность овцеводства. Произведена в Украине по современной технологии, свободна от вредителей, болезней и посторонних примесей, не содержит красителей. Ринорея является распространенным симптомом аллергии или определенных заболеваний, таких как простуда или сенная лихорадка. Можно участвовать и в любительских соревнованиях. Авторизуйтесь для получения доступа. Потерю кг можно ощутить уже на 2й день (стул будет - огого!!! Однако слишком яркий раскрас может не лучшим образом сказаться на зрении и психике малыша. Гакой опыт был впервые проделан Б. Самая красивая жемчужина культурного наследия Хорватии - старый город Дубровник, который расположен в самой южной части этого солнечного туристического региона Далмацко-Дубровницкой области. Работа за границей для студентов Абсолютно естественным желанием для любого студента всегда являлось желание заработать. Кнопку труднее нажать, да к тому же она и находится выше. Одним из вариантов поддержки этого процесса будет его реализация при помощи внутренних регламентов организации, но при этом нельзя забывать, что для отслеживания их выполнения необходимо затрачивать дополнительные ресурсы. Надеюсь, это образование поможет мне профессионально защищать как свои личные права, так и права организации, в которой я работаю. Продолжительность работы 3 или 12 часов (переключаемая) и предварительная установка на период от 0 до 10 часов. В Америке в покер стал своего рода национальной игрой, покер стал самой популярной карточной игрой во всех казино страны. При этом заказчику предстоит пообщаться только с тщательно отобранными кандидатами, удовлетворяющими его требованиям. Затем армия персов высадилась в Аттике, в 40 километрах от Афин, возле местечка современного местечка Марафон. Во вторых в доме для постоянного проживания можно зарегистрировать фирму и вести свой бизнес буквально не выходя из комнаты, реально используя жилье в качестве офиса и даже нанять нескольких финских служащих В третьих само владение недвижимостью плюс статус постоянного проживания и экономическая деятельность на территории Финляндии являются основанием для дальнейшего через 5-6 лет подачи документов для получения гражданства (для этого необходимо также знание языка) В четвертых как отмечалось выше это неплохое вложение свободных средств. А зачем в конце первого предложения поставлен вопрос? Вместе с тем, за счет простоты и доступности программного пакета существует тенденция использования электронных таблиц не по назначению, например, для хранения и обработки больших массивов данных. В последние годы они становятся все более популярными, и им уделяется все больше внимания. <a href=http://2k-sibir.ru/%D1%82%D0%B0%D1%83%D0%BD-%D1%85%D0%B0%D1%83%D1%81-%D0%B2-%D0%BA%D1%83%D1%80%D0%BA%D0%B8%D0%BD%D0%BE-%D0%B8-%D0%BD%D0%BE%D0%B2%D0%BE%D1%80%D0%B8%D0%B6%D1%81%D0%BA%D0%BE%D0%BC%D1%83-%D1%88%D0%BE%D1%81%D1%81%D0%B5>таун хаус в куркино и новорижскому шоссе</a> <a href=http://9058735.ru/%D0%BC%D0%BE%D0%B9%D0%BA%D0%B8-%D0%B2%D1%81%D1%82%D1%80%D0%B0%D0%B8%D0%B2%D0%B0%D0%B5%D0%BC%D1%8B%D0%B5-%D0%B2-%D1%81%D1%82%D0%BE%D0%BB%D0%B5%D1%88%D0%BD%D0%B8%D1%86%D1%83-%D0%B2-%D1%8F%D1%80%D0%BE%D1%81%D0%BB%D0%B0%D0%B2%D0%BB%D0%B5>мойки встраиваемые в столешницу в ярославле</a> <a href=http://1949706.ru/%D0%B4%D0%B5%D1%81%D1%8F%D1%82%D0%B8%D0%BB%D0%B8%D1%82%D1%80%D0%BE%D0%B2%D1%83%D1%8E-%D0%B1%D1%83%D1%82%D1%8B%D0%BB%D1%8C-%D0%B2-%D0%B2%D0%B5%D0%BB%D0%B8%D0%BA%D0%BE%D0%BC-%D0%BD%D0%BE%D0%B2%D0%B3%D0%BE%D1%80%D0%BE%D0%B4%D0%B5>десятилитровую бутыль в великом новгороде</a> <a href=http://31a12l.ru/%D1%85%D0%BE%D0%BB%D0%BE%D0%B4%D0%B8%D0%BB%D1%8C%D0%BD%D0%B8%D0%BA-electrolux-erf-2004-aow-%D0%B3%D0%B4%D0%B5>холодильник electrolux erf 2004 aow где</a> <a href=http://31a12l.ru/%D0%B4%D0%B2%D0%B5%D1%80%D0%B8-%D0%BC%D0%B5%D0%B6%D0%BA%D0%BE%D0%BC%D0%BD%D0%B0%D1%82%D0%BD%D1%8B%D0%B5-%D0%B2-%D0%B8%D0%BA%D0%B5%D0%B5>двери межкомнатные в икее</a>

Name (required)

Leave a comment... (required)

Security Code (required)ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ