Fri, 19 April 2024
Your Visitor Number :-   6985203
SuhisaverSuhisaver Suhisaver

ਰੈੱਡ ਐੱਫ਼ ਐੱਮ ਗ਼ਲਤ ਬਿਆਨੀਆਂ

Posted on:- 20-10-2016

ਜਿਵੇਂ ਕਹਿੰਦੇ ਨੇ  `ਝੂਠ ਦੇ ਪੈਰ ਨਹੀਂ ਹੁੰਦੇ` ਇਸ ਗੱਲ ਨੂੰ  ਰੈੱਡਐੱਫ਼ਐੱਮ ਨੇ ਸਹੀ ਸਾਬਤ ਕਰ ਦਿੱਤਾ ਸੀਆਰਟੀਸੀ ਨੂੰ ਲਿਖੀ ਜਵਾਬੀ ਚਿੱਠੀ `ਚ ; ਰੈੱਡਐੱਫ਼ਐੱਮ  ਰੇਡੀਓ ਨੇ ਜੋ ਕੁਝ ਉਸ ਚਿੱਠੀ `ਚ ਜਵਾਬ ਦਿੱਤਾ ਓਹਦੇ ਕੁਝ ਅੰਸ਼ ਵਿਸ਼ਲੇਸ਼ਣ ਸਮੇਤ ਹਾਜ਼ਰ ਨੇ :

  1  ਰੈੱਡਐੱਫ਼ਐੱਮ  ਰੇਡੀਓ ਦੇ ਪ੍ਰਬੰਧਕਾਂ ਨੇ ਚਿੱਠੀ `ਚ ਕਾਰਗਿਲ ਮੁੱਦੇ ਦਾ ਜ਼ਿਕਰ ਤੱਕ ਨਹੀਂ ਕੀਤਾ ਜਿਸਦਾ ਬਹਾਨਾ ਬਣਾ ਕੇ ਉਹਨਾਂ ਮੈਨੂੰ ਬਰਤਰਫ਼ ਕੀਤਾ ਸੀ । ਕਮਾਲ ਦੀ ਗੱਲ ਇਹ ਕਿ ਰੇਡੀਓ ਮਾਲਕ ਸ੍ਰੀ ਕੁਲਵਿੰਦਰ ਸੰਘੇੜਾ ਨੇ ਇਹ ਗੱਲ  (ਕਾਰਗਿਲ ਵਾਲੀ ) ਮੇਰੇ ਦੋ ਮਿੱਤਰਾਂ ਨੂੰ  ਦੱਸੀ ਤੇ ਸ੍ਰੀ ਦੇ `ਸਪਾਈਸ` ਰੇਡੀਓ ਦੇ ਪੱਤਰਕਾਰ ਗੁਰਪ੍ਰੀਤ ਸਿੰਘ ਕੋਲ ਵੀ ਮੰਨੀ ਅਤੇ ਰੇਡੀਓ `ਤੇ ਉਹਨਾਂ ਦੀ ਇਹ ਸਟੇਟਮੈਂਟ ਨਸ਼ਰ ਹੋਈ ।

 2 ਰੇਡੀਓ ਮਾਲਕ ਸੀਆਰਟੀਸੀ ਨੂੰ ਜਵਾਬ ਦੇ ਰਹੇ ਨੇ ਕਿ ਸ਼ਿਵ ਇੰਦਰ ਨਿੱਜੀ ਕਾਰਨਾਂ ਕਰਕੇ ਅਜਿਹਾ ਕਰ ਰਿਹਾ ਹੈ ।ਓਹਦੀ ਸਾਡੇ ਹੋਸਟ ਵਿਜੈ ਸੈਣੀ ਨਾਲ `ਲਗਦੀ` ਸੀ । ਦੱਸੋ ਲੱਗਣ ਨੂੰ ਕਿਹੜਾ ਮੇਰਾ ਉਸ ਨਾਲ ਵੱਟ- ਬੰਨ੍ਹੇ ਦਾ ਰੌਲਾ ਸੀ ?

3 ਅਦਾਰੇ ਦੇ ਮਾਲਕ ਆਖ ਰਹੇ ਨੇ ਕਿ ਸ਼ਿਵ ਇੰਦਰ ਨੂੰ ਨੌਕਰੀ ਤੋਂ ਕੱਢਿਆ ਨਹੀਂ ਗਿਆ 3 ਮਹੀਨੇ ਲਈ ਓਹਦਾ ਸ਼ੋਅ ਬੰਦ ਕੀਤਾ ਗਿਆ ਕਿਓਂ ਕਿ ਵਿਜੈ ਸੈਣੀ ਨਾਲ ਲੱਗਣ ਕਰਕੇ ਅਸੀਂ ਓਹਦੇ ਲਈ ਸਹੀ ਪ੍ਰਬੰਧ ਕਰ ਰਹੇ ਸੀ । ਸਵਾਲ ਤਾਂ ਇਹ ਹੈ ਜੇ ਦੋ ਮਿੰਟ ਲਈ ਉਹਨਾਂ ਦੀ ਗੱਲ ਮੰਨ ਵੀ ਲਈ ਜਾਵੇ  ਮੈਂ ਵਿਜੈ ਨਾਲ ਤਾਂ ਸਿਰਫ 2 ਦਿਨ ਕੰਮ ਕਰਦਾ ਸੀ । ਬਾਕੀ ਦੇ 2 ਦਿਨ ਹਾਰੂਨ ਤੇ ਸਲਮਾਨ ਨਾਲ ਸੀ ਉਹ ਦੋਵੇਂ ਮੇਰੇ ਕੰਮ ਦੀ ਤਾਰੀਫ ਕਰਦੇ ਰਹੇ ਸਲਮਾਨ ਤਾਂ ਆੱਨ ਏਅਰ ਹੀ ਆਖ ਦਿੰਦਾ ਸੀ ਕਿ ਸ਼ਿਵ ਇੰਦਰ ਜੀ ਮੈਨੂੰ ਤੁਹਾਡੇ ਨਾਲ ਕੰਮ ਕਰਕੇ ਚੰਗਾ ਲਗਦਾ ਇਕ ਵਧੀਆ ਅਨੁਭਵ ਹੁੰਦਾ, ਤਾਂ ਫਿਰ ਮੇਰੇ ਦੂਜੇ ਦੋ ਦਿਨ ਦੇ ਸ਼ੋਅ ਬੰਦ ਕਰਨ ਦੀ ਕੀ ਤੁੱਕ ਬਣੀ  ਜਨਾਬ ??? ਜੇ ਕੋਈ ਬਦਲਾਓ ਕਰਨਾ ਹੈ ਤਾਂ ਕੀ ਉਸ ਬੰਦੇ ਨੂੰ ਦੱਸਣਾ ਫਰਜ਼ ਨਹੀਂ ਬਣਦਾ??? ਬਲਕਿ ਮੈਨੂੰ ਤਾਂ ਅਗਲੇ ਦਿਨ ਸ਼ੋਅ ਤੋਂ ਕੁਝ ਮਿੰਟ ਪਹਿਲਾਂ ਪਤਾ ਲਗਦਾ ਹੈ । ਮੇਰੇ ਹਮਦਰਦਾਂ ਨੂੰ ਆਖਦੇ ਹੋ ਕਿ ਸ਼ਿਵ ਇੰਦਰ ਅਗਲੇ ਹਫਤੇ ਗੱਲ ਕਰ ਲਵੇ  ਪਰ ਮਾਲਕ ਜੀ ਨਾ ਫੋਨ ਚੁੱਕਦੇ ਨੇ ਨਾ ਮੇਲ ਦਾ ਜਵਾਬ ਦਿੰਦੇ ਨੇ ਇਹਦੇ ਬਾਰੇ ਚਿੱਠੀ ਚ ਕੁਝ ਨੀ ਲਿਖਿਆ  ?

  4 ਅਦਾਰੇ ਦਾ ਕਹਿਣਾ ਹੈ ਕੇ ਉਹ ਕਦਰਾਂ -ਕੀਮਤਾਂ ਵਾਲਾ ਅਦਾਰਾ ਹੈ ਸ਼ਿਵ ਇੰਦਰ ਭਾਰਤੀ ਪ੍ਰਧਾਨ ਮੰਤਰੀ ਤੇ ਹੋਰਨਾਂ ਲੀਡਰਾਂ ਲਈ `ਸਤਿਕਾਰਯੋਗ` ਭਾਸ਼ਾ ਨਹੀਂ ਵਰਤਦਾ ਸੀ । ਵਿਜੈ ਸੈਣੀ ਨੇ ਸ਼ਿਵ ਇੰਦਰ ਨੂੰ ਵਾਰ -ਵਾਰ ਸਤਿਕਾਰ ਕਰਨ ਲਈ ਕਿਹਾ ਸੀ ਪਰ ਉਹ ਨਾ ਮੰਨਿਆ (ਲਗਦਾ ਦਿਲ ਦੀ ਗੱਲ ਤਾਂ ਹੁਣ ਕਹੀ ਹੈ ਜਨਾਬ ਨੇ ) । ਦੋਸਤੋ ਮੈਂ  ਕਦੇ ਰੇਡੀਓ `ਤੇ ਕੋਈ ਮੰਦੀ ਭਾਸ਼ਾ ਨਹੀਂ ਬੋਲੀ  ਤੁਸੀਂ ਸੁਣਦੇ ਰਹੇ ਹੋ, ਮੈਂ ਕਦੇ ਵੀ ਤੱਥਾਂ ਵਗੈਰ ਗੱਲ ਨਹੀਂ ਕੀਤੀ । ਪਰ ਸਵਾਲ ਇਹ ਹੈ  ਜਦੋਂ ਮੀਡੀਆ ਵਧੀਆ ਭਾਸ਼ਾ (ਸਤਿਕਾਰਤ ਭਾਸ਼ਾ ) ਵਰਤਣ ਦੀ ਸਲਾਹ ਦਵੇ ਤਾ ਉਸ `ਸਤਿਕਾਰ` ਦੇ ਅਰਥ ਵੀ ਸਮਝ ਲੈਣੇ ਚਾਹੀਦੇ ਨੇ ਭਲਾ ਸੈਣੀ ਮੈਨੂੰ ਕਿਸ ਦੀ ਇਜ਼ੱਤ ਕਰਨ ਨੂੰ ਕਿਹਾ ਰਿਹਾ ਸੀ? ਇਹ ਤਾਂ ਰੇਡੀਓ ਮਾਲਕਾਂ ਨੇ ਦੱਸਿਆ ਨਹੀਂ ਬਰਾਡਕਾਸਟਿੰਗ ਅਦਾਰੇ ਨੂੰ । ਰੇਡੀਓ ਦੇ ਕੁਝ ਸ਼ੁਭਚਿੰਤਕ ਤਾਂ ਖੁਦ ਆਖੀ ਜਾ ਰਹੇ ਨੇ ਕਿ  ਮਾਲਕਾਂ  ਨੂੰ ਪੰਜਾਬ ਦੇ ਕਿਸੇ ਅਕਾਲੀ ਲੀਡਰ ਦਾ ਫੋਨ ਆ ਗਿਆ ਸੀ, ਜਿਸ ਕਰਕੇ ਅਜਿਹਾ ਕਰਨਾ ਪਿਆ ।  ਜਿਸ  ਰੇਡੀਓ ਦੇ ਮਾਲਕਾਂ ਨੂੰ ਪੰਜਾਬ ਤੋਂ ਆਏ ਇੱਕ ਫੋਨ ਨਾਲ ਮੋਕ ਲੱਗ ਜਾਵੇ ਉਸ ਦੀਆਂ ਕੀ ਕਦਰਾਂ -ਕੀਮਤਾਂ ਨੇ ਜੀ ? ਇਸੇ ਰੇਡੀਓ ਦਾ ਸਟਾਰ ਪੱਤਰਕਾਰ ਕਈ ਵਾਰ ਊਲ- ਜਲੂਲ ਬੋਲ ਕੇ ਆੱਨ ਏਅਰ  ਮਾਫ਼ੀਆਂ ਵੀ ਮੰਗ ਚੁੱਕਾ ਹੈ। ਉਸ `ਤੇ ਕਦੇ ਕਾਰਵਾਈ ਨਹੀਂ ਹੋਈ ?? ਸ਼ਾਇਦ ਇਸ ਲਈ ਕਿ ਪੰਜਾਬ ਤੋਂ ਕਿਸੇ ਲੀਡਰ ਦਾ ਫੋਨ ਨਹੀਂ ਆਇਆ ਹੋਣਾ ।

 5 ਅਦਾਰਾ  ਚਿੱਠੀ `ਚ ਆਖ ਰਿਹਾ ਹੈ ਕਿ ਸ਼ਿਵ ਇੰਦਰ ਨੌਕਰੀ ਦੁਬਾਰਾ ਲੈਣ ਲਈ ਇਸ ਤਰ੍ਹਾਂ ਕਰ ਰਿਹਾ ਹੈ ਇਹ ਗੱਲ ਬਿਲਕੁਲ ਹਾਸੋਹੀਣੀ ਹੈ ਮੈਂ ਸੀਆਰਟੀਸੀ ਨੂੰ ਚਿੱਠੀ ਚ ਵੀ ਸਾਫ ਲਿਖਿਆ ਹੈ ਕਿ ਮੈਂ ਅਜਿਹਾ ਨੌਕਰੀ ਲਈ ਨਹੀਂ ਕਰ ਰਿਹਾ  । ਜਨਾਬ ਨੌਕਰੀ ਤਾਂ ਮੈਂ ਉਦੋਂ ਵੀ ਨਹੀਂ ਮੰਗੀ ਜਦੋਂ ਰੇਡੀਓ ਆਪਣੀ ਮੀਡੀਏ ਚ ਹੋ ਰਹੀ ਤੋਏ-ਤੋਏ  ਤੋਂ ਬਚਣ ਲਈ ਆਪਣੇ ਹਮਦਰਦਾਂ ਤੋਂ ਕਹਾ ਰਿਹਾ ਸੀ ਕਿ ਤੂੰ ਰੌਲਾ ਨਾ ਪਾ ਅਸੀਂ ਤੈਨੂੰ ਜੁਆਇਨ ਕਰਾਉਂਦੇ ਹਾਂ।

 6 ਮਾਲਕ ਇਹ ਵੀ ਕਹਿੰਦੇ ਨੇ ਕੇ ਸ਼ਿਵ ਇੰਦਰ ਨੇ ਬਿਨ੍ਹਾਂ ਕੋਈ ਧੀਰਜ ਰੱਖੇ ਸੋਸ਼ਲ ਮੀਡੀਆ `ਤੇ ਸਾਡੇ `ਤੇ ਤੋਹਮਤ ਲਾਉਣੀ ਸ਼ੁਰੂ ਕਰ ਦਿੱਤੀ । ਕਿੱਡਾ ਵੱਡਾ ਝੂਠ !!! ਸਭ ਦੋਸਤ ਜਾਣਦੇ ਨੇ ਮੇਰਾ ਆਖਰੀ ਸ਼ੋਅ 27 ਜੁਲਾਈ ਦਾ ਸੀ  ਸੋਸ਼ਲ ਮੀਡੀਆ ਤੇ ਮੇਰੀ ਪਹਿਲੀ ਪੋਸਟ 5 ਸਤੰਬਰ ਨੂੰ ਪਈ ਹੈ ਉਹ ਵੀ ਉਦੋਂ ਜਦੋਂ `ਪੰਜਾਬੀ ਟ੍ਰਿਬਿਊਨ` ਇਹ ਖਬਰ ਕਵਰ ਕਰ ਚੁੱਕਾ ਸੀ, 2-3 ਸਤੰਬਰ ਨੂੰ ਮੈਂ ਸੀਆਰਟੀਸੀ  ਨੂੰ ਚਿੱਠੀ ਲਿਖੀ ਸੀ ਸੋ ਵਿਚ ਬਚਦੇ ਮਹੀਨੇ ਤੋਂ ਉਪਰ ਦੇ  ਸਮੇਂ `ਚ ਮੈਂ ਕਿੰਨੇ ਫੋਨ ਕੁਲਵਿੰਦਰ ਹੁਰਾਂ ਨੂੰ ਕੀਤੇ , ਫੋਨ ਸੁਨੇਹੇ ਛੱਡੇ , ਈ ਮੇਲ ਕੀਤੀ ਇਕ ਪੱਤਰ ਲਿਖਿਆ ਪਰ ਕੋਈ ਜਵਾਬ ਨਹੀਂ ਨਾ ਕਿਸੇ ਸਟਾਫ ਮੈਂਬਰ ਨੇ ਜਵਾਬ ਦਿੱਤਾ ।

 7 ਅਖੀਰ ਚ ਸਭ ਤੋਂ ਹਾਸੀ ਵਾਲੀ ਗੱਲ ਜੋ ਰੇਡੀਓ ਨੇ ਬਰਾਡਕਾਸਟਿੰਗ ਅਦਾਰੇ ਕੋਲ ਕਹੀ ਕਿ ਸ਼ਿਵ ਇੰਦਰ ਤਾਂ  ਸਾਡਾ ਮੁਲਾਜ਼ਮ ਹੀ ਨਹੀਂ! ਵਾਹ ਜੀ ਵਾਹ !! ਪੱਤਰਕਾਰੀ ਨਾਲ ਵਾਹ ਵਾਸਤਾ ਰੱਖਣ ਵਾਲੇ ਸਟਿੰਗਰ ਤੇ ਸਟਾਫਰ `ਚ ਫਰਕ ਕਰਨਾ ਤਾਂ ਜਾਣਦੇ ਹੀ ਹੋਣਗੇ ਸਟਿੰਗਰ ਉਹ ਹੁੰਦਾ ਜੋ ਇੱਕੋ ਥਾਂ ਤੋਂ ਕਈ ਸਾਰੇ ਅਦਾਰਿਆਂ ਨਾਲ ਕੰਮ ਕਰ ਸਕਦਾ ਹੁੰਦਾ ਸਟਾਫਰ ਬੰਨ੍ਹਿਆ ਹੁੰਦਾ ਉਹ ਅਜਿਹਾ ਨਹੀਂ ਕਰ ਸਕਦਾ ਉਹਨੂੰ ਇੱਕ ਅਦਾਰੇ ਨਾਲ ਹੀ ਬੱਝਣਾ ਪੈਂਦਾ ਹੈ । ਰੈੱਡਐੱਫ਼ਐੱਮ ਨਾਲ ਕੰਮ ਕਰਨ ਸਮੇਂ ਮੇਰੇ `ਤੇ ਇਹ ਸ਼ਰਤਾਂ ਸਨ ਕਿ ਮੈਂ ਸ੍ਰੀ ਤੇ ਕੈਲਗਰੀ ਦੇ ਕਿਸੇ ਹੋਰ ਰੇਡੀਓ `ਤੇ ਕੰਮ ਨਹੀਂ ਕਰ ਸਕਦਾ ਭਾਵੇ ਕਿ ਮੈਂ ਸਿਰਫ ਸ੍ਰੀ ਵਾਲੇ ਸਟੇਸ਼ਨ  `ਤੇ ਹੀ ਸ਼ੋ ਕਰਦਾ ਸੀ ।  ਇਹ ਪਰਵਾਸੀ ਮੀਡੀਏ ਲਈ ਭਾਰਤ ਤੋਂ ਕੰਮ ਕਰਦੇ ਪੱਤਰਕਾਰਾਂ ਦੀ ਤ੍ਰਾਸਦੀ ਹੈ ਕਿ ਉਹਨਾਂ `ਤੇ ਸ਼ਰਤਾਂ ਸਟਾਫਰ ਵਾਲੀਆਂ ਹੁੰਦੀਆਂ ਨੇ ਜਦੋਂ ਅਧਿਕਾਰਾਂ ਦੀ ਗੱਲ ਆਵੇ ਉਹ ਸਟਿੰਗਰਾਂ ਤੋਂ ਵੀ ਭੈੜਾ ... ਜੇ ਉਸ ਚਿੱਠੀ `ਚ ਭਾਰਤ ਤੋਂ ਕੰਮ ਕਰਦੇ ਪੱਤਰਕਾਰਾਂ ਬਾਰੇ ਜੋ ਲਿਖਿਆ ਹੈ ਕੋਈ ਪੜ੍ਹ ਲਵੇ ਤਾਂ ਜਾਗਦੀ ਜ਼ਮੀਰ ਵਾਲਾ ਕੋਈ ਵੀ ਪੱਤਰਕਾਰ ਰੈੱਡਐੱਫ਼ਐੱਮ  ਰੇਡੀਓ ਲਈ ਭਾਰਤ ਲਈ ਕੰਮ ਨਹੀਂ ਕਰੇਗਾ ।

   ਸੋ ਰੈੱਡਐੱਫ਼ਐੱਮ  ਰੇਡੀਓ ਦੇ ਪ੍ਰਬੰਧਕਾਂ ਨੇ ਕਈ ਤਰਾਂ ਦੇ ਗੱਪ ਮਾਰੇ ਸੀਆਰਟੀਸੀ  ਕੋਲ ਮੈਂ  ਸੀਆਰਟੀਸੀ  ਨੂੰ ਦੱਸ ਤਾ ਕਿ ਦਲੀਲਾਂ ਚ ਦੱਮ ਨਹੀਂ। ਰੇਡੀਓ ਦੇ ਹਮਦਰਦ ਵੀ ਪੜ੍ਹ  ਲੈਣ ਉਹਨਾਂ ਦੇ ਰੇਡੀਓ ਮਾਲਕਾਂ ਦੀਆਂ ਹਾਸੋਹੀਣੀਆਂ । ਖਾਸਕਰ ਅਖੌਤੀ ਤਰਕਸ਼ੀਲ ਤੇ ਕਾਮਰੇਡ ਕਹਾਉਂਦੇ ਸੱਜਣ(ਸ੍ਰੀ ਵਿਚਲੇ ) !!  

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ