Mon, 23 October 2017
Your Visitor Number :-   1097981
SuhisaverSuhisaver Suhisaver
ਏਸ਼ੀਆ ਹਾਕੀ ਕੱਪ; ਭਾਰਤ ਸ਼ਾਨਦਾਰ ਜਿੱਤ ਨਾਲ ਫਾਈਨਲ 'ਚ ਪਹੁੰਚਿਆ               ਕਸ਼ਮੀਰ ਵਾਦੀ 'ਚ ਸੁਰੱਖਿਆ ਹਾਲਾਤ ਪਹਿਲਾਂ ਨਾਲੋਂ ਬੇਹਤਰ : ਜਨਰਲ ਰਾਵਤ              

ਵਿਦਰੋਹੀ - ਕੁਲਦੀਪ ਹੰਸਪਾਲ

Posted on:- 06-10-2017

suhisaver

ਵੈਸੇ ਤਾਂ ਮੈਂ
ਕੁਝ ਲਿਖਣਾਂ ਨਹੀਂ ਸੀ ਚਾਹੁੰਦਾ
ਕੋਰੇ ਕਾਗਜ਼ਾਂ ਦੀ ਹਿੱਕ ਵਿੱਚ
ਕਲਮਾਂ ਦੇ ਤਿੱਖੇ ਤੀਰ
ਵਿਨ੍ਹਣਾਂ ਨਹੀਂ ਸੀ ਚਾਹੁੰਦਾ

ਮੈਂ ਕਦ ਚਾਹੁੰਦਾ ਸਾਂ
ਚਿੱਟੇ ਕਾਗਜ਼ਾਂ ਨੂੰ ਰੰਗਣਾਂ
ਕਿਸੇ ਗੂੜੀ ਲਾਲ ਸਿਆਹੀ ਨਾਲ

ਮੈਂ ਤਾਂ ਜ਼ਿੰਦਗੀ ਦੇ ਸਾਰੇ ਹੀ ਪਲਾਂ ਨੂੰ
ਰੱਜ ਕੇ ਜਿਊਣਾਂ
ਤੇ ਫਿਰ ਮਰਨਾ ਚਾਹੁੰਦਾ ਸਾਂ

ਮੈਂ ਕਦ ਆਪਣੇ ਲਾਲ ਦੁਲਾਰਿਆਂ ਦੇ
ਕੋਮਲ ਹੱਥਾਂ ਵਿੱਚ ਸ਼ਮਸ਼ੀਰ ਫੜਾ
ਕਿਸੇ ਖੂਨੀ ਖੇਡ ਵਿੱਚ ਧੱਕਣਾਂ ਚਾਹੁੰਦਾ ਸਾਂ

ਮੈਂ ਤਾਂ ਗਾਉਣੇ ਸੀ
ਫੁੱਲਾਂ, ਪੰਛੀਆਂ ਤੇ ਬਹਾਰਾਂ ਦੇ ਗੀਤ
ਮੈਂ ਕਦ ਵੈਣ ਵਿੰਨੇ ਤੇ ਉੱਜੜੇ ਘਰਾਂ ਦੇ
ਗੀਤ ਗਾਉਣਾਂ ਚਾਹੁੰਦਾ ਸਾਂ

ਧਰਤੀ ਦੀ ਗੋਦ ਚ ਲੇਟ ਕੇ
ਕੁਦਰਤ ਦਾ ਮੁਖ ਤੱਕਣਾਂ ਸੀ
ਮੈਂ ਕਦ ਅੱਲੜ ਉਮਰੇ ਹੀ
ਫਾਂਸੀ ਦਾ ਰੱਸਾ ਚੁੰਮਣਾਂ ਚਾਹੁੰਦਾ ਸਾਂ

ਮੈਂ ਤਾਂ ਛੂਹਣਾਂ ਸੀ ਚੰਨ ਨੂੰ
ਤੇ ਫੜਨੇ ਸੀ ਤਾਰੇ
ਇੱਕ ਭੁੱਖੇ ਢਿੱਡ ਖਾਤਿਰ
ਮੈਂ ਕਦ ਜੰਗਲਾਂ ਦੇ ਵਿੱਚ
ਵਿਦਰੋਹੀ ਬਣ ਮਰਨਾ ਚਾਹੁੰਦਾ ਸਾਂ

ਸੰਪਰਕ: +91 88725 21400

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ