Mon, 23 October 2017
Your Visitor Number :-   1097979
SuhisaverSuhisaver Suhisaver
ਏਸ਼ੀਆ ਹਾਕੀ ਕੱਪ; ਭਾਰਤ ਸ਼ਾਨਦਾਰ ਜਿੱਤ ਨਾਲ ਫਾਈਨਲ 'ਚ ਪਹੁੰਚਿਆ               ਕਸ਼ਮੀਰ ਵਾਦੀ 'ਚ ਸੁਰੱਖਿਆ ਹਾਲਾਤ ਪਹਿਲਾਂ ਨਾਲੋਂ ਬੇਹਤਰ : ਜਨਰਲ ਰਾਵਤ              

ਗ਼ਜ਼ਲ - ਮਨਦੀਪ ਗਿੱਲ ਧੜਾਕ

Posted on:- 09-10-2017

suhisaver

ਲਾ ਕੇ  ਤੀਲੀ  ਵੇਖੇ  ਹਰ  ਕੋਈ  ਰੰਗ   ਤਮਾਸ਼ਾ  ,
ਚਿੜੀਆਂ ਦਾ ਮਰਨਾ ਹੁੰਦਾ ਹੈ ਗਵਾਰਾ ਦਾ ਹਾਸਾ ।

ਮੰਗਤਿਆਂ ਨੂੰ  ਲੋਕੀ ਤਾਂ ਬੜਾ ਹੀ ਕੁਝ ਕਹਿੰਦੇ ਨੇ ,
ਸੌਖਾਂ  ਨਈ  ਉਂਝ ਯਾਰੋ  ਹੱਥਾ  ਚੋਂ ਫੜ੍ਹਨਾ  ਕਾਸਾ ।

ਇੱਟਾਂ, ਪੱਥਰਾਂ ਨਾਲ ਨਹੀਂ ਇਹ ਘਰ ਬਣਦੇ ਯਾਰੋ ,
ਘਰ  ਚੋਂ ਹੋਵੇ ਪਿਆਰ, ਮੁਹੱਬਤ ਤੇ ਮੋਹ ਦਾ ਵਾਸਾ ।

ਲੱਖਾਂ  ਹੀ  ਹੋਵਣ  ਭਾਵੇਂ  ਹੱਥ  ਮਿਲਾਉਂਦੇ  ਦੋਸਤ ,
ਆਪਣਿਆਂ ਬਿਨ ਨਾ  ਦੇਵੇ  ਯਾਰੋ ਕੋਈ ਦਿਲਾਸਾ ।

ਜਿੱਤੀ  ਹੋਈ  ਬਾਜ਼ੀ  ਵੀ  ਮੈ  ਕਈ  ਹਰਦੇ  ਵੇਖੇ  ,
ਜਦ  ਪੈਦਾ  ਹੈ ਕਿਸਮਤ  ਦਾ ਯਾਰੋ  ਪੁੱਠਾ ਪਾਸਾ ।

ਪੈਸੇ ਨਾਲ ਨੇ ਬਣਦੇ ਗਿੱਲ ਇਹ ਸਭ ਰਿਸ਼ਤੇ ਨਾਤੇ ,
ਜਿਉਂ ਪਾਣੀ ਵੀ ਬਣੇ ਸ਼ਰਬਤ ਜੇ ਘੁਲੇ ਵਿੱਚ ਪਤਾਸਾ ।
           
ਸੰਪਰਕ: +91 99881 11134

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ