Mon, 23 October 2017
Your Visitor Number :-   1097979
SuhisaverSuhisaver Suhisaver
ਏਸ਼ੀਆ ਹਾਕੀ ਕੱਪ; ਭਾਰਤ ਸ਼ਾਨਦਾਰ ਜਿੱਤ ਨਾਲ ਫਾਈਨਲ 'ਚ ਪਹੁੰਚਿਆ               ਕਸ਼ਮੀਰ ਵਾਦੀ 'ਚ ਸੁਰੱਖਿਆ ਹਾਲਾਤ ਪਹਿਲਾਂ ਨਾਲੋਂ ਬੇਹਤਰ : ਜਨਰਲ ਰਾਵਤ              

ਦਰਿਆਵਾਂ ਦੀ ਧਰਤੀ - ਬਾਲੀ ਰੇਤਗੜ੍ਹ

Posted on:- 11-10-2017

ਵੇ ਮੈਂ ਦਰਿਆਵਾਂ ਦੀ ਧਰਤੀ
ਮੇਰੇ ਅੱਲੜ੍ਹ ਮਾਵਾਂ ਵਰਗੇ ਚਾਅ
ਲੈ ਲੋਰੀਆਂ, ਚੂੰਡਕੇ ਛਾਤੀ
ਰਹਿਓ ਅੱਗ ਪੁਤਰੋ ਵੇ ਲਾਅ
ਵੇ ਮੈਂ ਦਰਿਆਵਾਂ...

ਆਂਦਰ ਮੇਰੀ ਦੇ ਟੁੱਕੜੇ
ਤੁਸੀ ਜਨਮੇ ਚੰਦਨ ਰੁੱਖ ਵੇ
ਨਸਾਂ 'ਚ ਦਰਿਆ ਨੇ ਪੰਜੇ
ਈਹਿਓ ਮਿੱਟੀ ਮੇਰੀ ਕੁੱਖ ਵੇ
ਮੈ ਪੰਜਾਂ ਦੀ ਜਾਈ ਪੰਜਾਬਣ
ਉਗਾਇਆ ਰਹਿਓਂ ਜੀਹਦਾ ਖਾਅ
ਪੰਜ ਦਰਿਆਵਾਂ ਦੀ.........

ਮਾਵਾਂ ਕਦ ਬੇ-ਮਾਵਾਂ ਹੁੰਦੀਆਂ
ਹੋਣ ਔਲਾਦਾਂ ਬੇ-ਪਰਵਾਹੀਆਂ
ਮਿੱਟੀ ਮੇਰਾ ਤਨ ਵੇ ਪੁੱਤਰੋ
ਤੁਸੀਂ ਥਾਂ-ਥਾਂ ਅੱਗਾਂ ਲਾਈਆਂ
ਰੁੱਖ਼ ਸੜੇ, ਉਡ ਗਏ ਪੰਛੀ
ਹਰੇ ਹਰੇ ਸਾੜਤੇ ਘਾਹ
ਵੇ ਮੈਂ ਦਰਿਆਵਾਂ...

ਬਲਦੇ ਸ਼ਿਵਿਆ ਜਿਹੀਆਂ ਪੀੜਾਂ
ਕਿਉਂ ਨੇ ਬੂਹੇ- ਬੂਹੇ ਟੰਗੀਆਂ
ਤਿੱਤਰ ਬਟੇਰੇ ਵੀਰ-ਵਹੁਟੀਆਂ
ਮਾਰੀਆਂ ਚਿੜੀਆਂ ਰੰਗ-ਬਰੰਗੀਆਂ
ਜ਼ਹਿਰੀ ਧੂੰਆਂ ਘੁੱਟਦੈ ਦਮ ਵੇ
ਆਂਡਿਓ ਬੋਟ ਦਿੱਤੇ ਭਸਮਾ
ਵੇ ਮੈਂ ਦਰਿਆਵਾਂ ਦੀ ਧਰਤੀ...

"ਰੇਤਗੜ੍ਹ"ਪਿੰਡ ਦੀਆਂ ਜੂਹਾਂ
ਜਾਪਣ ਬਲਦੀਆਂ ਮੜ੍ਹੀਆਂ
ਨਾ ਜਾਣ ਸਰਾਪੀਆਂ ਮਾਂ ਤੋਂ
ਲਾਲਚ ਛੱਡ ਦਿਓ ਅੜੀਆਂ
ਪਸ਼ੂ,ਪੰਛੀ,ਰੁੱਖ਼ ਸਭ ਮੇਰੇ
ਬੀਜ-ਵੱਡ ਬਾਲੀ ਦੱਬ ਦੱਬ ਵਾਹ
ਵੇ ਮੈਂ ਦਰਿਆਵਾਂ ਦੀ ਧਰਤੀ..

 ਸੰਪਰਕ: + 91 94651-29168

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ