Fri, 24 November 2017
Your Visitor Number :-   1109755
SuhisaverSuhisaver Suhisaver
ਗੁਜਰਾਤ 'ਚ ਨਹੀਂ ਚੱਲੇਗੀ ਪਦਮਾਵਤੀ               ਵੀਡੀਓ ਕਾਨਫਰੰਸ ਰਾਹੀਂ ਲੰਗਾਹ ਦੀ ਅਦਾਲਤ 'ਚ ਪੇਸ਼ੀ               ਗੁਜਰਾਤ ਚੋਣਾਂ: ਹਾਰਦਿਕ ਵੱਲੋਂ ਕਾਂਗਰਸ ਨੂੰ ਸਿੱਧੀ ਹਮਾਇਤ              

ਸਵਾਲ - ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 13-10-2017

'ਇਹ' ਜਿੱਤੇ ਜਾਂ 'ਉਹ' ਇਹ ਸਵਾਲ ਨਹੀਂ  ।
ਜਿੱਤਣ ਪਿੱਛੋਂ ਰਾਜਾ ਪੁੱਛਦਾ ਹਾਲ ਨਹੀਂ  ।

ਲੱਕ ਤੋੜ ਕੇ ਰੱਖਿਆ ਹੈ ਮਹਿੰਗਾਈ ਨੇ,
ਕੁੱਲ੍ਹੀ, ਗੁੱਲ੍ਹੀ, ਜੁੱਲ੍ਹੀ ਦਾ ਪਿਆ ਕਾਲ ਨਹੀਂ  ?

ਨੀਲੇ-ਪੀਲੇ ਕਾਰਡ ਬਣਾਉਂਦੇ ਭਾਗੋ ਦੇ,
ਭਾਈ ਲਾਲੋ ਘਰ ਪੁੱਜਦਾ ਆਟਾ-ਦਾਲ ਨਹੀਂ  ।

ਕਰਜ਼ੇ ਮੁਆਫ ਹੁੰਦੇ ਨੇ ਸਦਾ ਧਨਾਢਾਂ ਦੇ,
ਫਾਹਾ ਲਏ ਕਿਸਾਨੀ ਕੋਈ ਭਾਈਵਾਲ ਨਹੀਂ  ।

ਪੜ੍ਹੀ-ਲਿਖੀ ਜਵਾਨੀ ਬੇਰੁਜ਼ਗਾਰੀ ਹੈ,
ਮੁੱਕ ਜਾਂਦੀ ਹੈ ਜ਼ਿੰਦਗੀ ਕੰਮ ਦੀ ਭਾਲ ਨਹੀਂ  ।

ਮੁਨਾਫੇ ਲਈ ਇਹ ਢਾਂਚਾ ਬਣਿਆ ਮੰਡੀ ਹੈ,
ਕਰ ਰਿਹਾ ਖਿਲਵਾੜ ਸਿਹਤ ਦੇ ਨਾਲ ਨਹੀਂ  ?

'ਰੰਗੀਲਪੁਰੇ' ਵਿੱਚ ਅਣਖ ਨਾਲ ਜੇ ਜੀਣਾ ਹੈ,
ਏਕੇ ਅਤੇ ਸੰਘਰਸ਼ ਬਿਨਾ ਕੋਈ ਢਾਲ ਨਹੀਂ  ।

ਸੰਪਰਕ: +91 98552 07071

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ