Sun, 18 February 2018
Your Visitor Number :-   1142584
SuhisaverSuhisaver Suhisaver
ਮੀਡੀਆ ਅਤੇ ਪਾਠਕ ਦੇ ਰਿਸ਼ਤੇ ਵਿੱਚ ਵੱਧ ਰਿਹਾ ਹੈ ਫਾਸਲਾ: ਹਰਤੋਸ਼ ਬੱਲ               ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ ਮਿਲਿਆ ਸੂਹੀ ਸਵੇਰ ਮੀਡੀਆ ਐਵਾਰਡ              

ਜ਼ਿੰਦਗੀ -ਨਾਜ਼ਿਮ ਹਿਕਮਤ

Posted on:- 23-10-2017

ਜ਼ਿੰਦਗੀ  ਕੋਈ ਤਮਾਸ਼ਾ ਨਹੀਂ
ਤੁਹਾਨੂੰ ਇਸਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ
ਐਨਾ ਜ਼ਿਆਦਾ ਤੇ ਇਸ ਹੱਦ ਤੱਕ
ਕਿ, ਮਿਸਾਲ ਦੇ ਤੌਰ ਤੇ, ਜਦੋਂ ਤੁਹਾਡੇ ਹੱਥ ਬੰਨੇ ਹੋਣ
ਤੁਹਾਡੀ ਪਿੱਠ ਪਿੱਛੇ
ਅਤੇ ਤੁਹਾਡੀ ਪਿੱਠ ਕੰਧ ਨਾਲ ਲੱਗੀ ਹੋਵੇ
ਜਾਂ ਫਿਰ, ਪ੍ਰਯੋਗਸ਼ਾਲਾ 'ਚ ਚਿੱਟਾ ਕੋਟ ਪਹਿਨਕੇ
ਅਤੇ ਸੇਫਟੀ ਐਨਕਾਂ ਲਾ ਕੇ ਵੀ
ਤੁਸੀਂ ਲੋਕਾਂ ਲਈ ਮਰ ਸਕਦੇ ਹੋ
ਇਥੋਂ ਤੱਕ ਕਿ ਉਹਨਾਂ ਲੋਕਾਂ ਲਈ ਵੀ ਜਿਨ੍ਹਾਂ ਦੇ ਚਿਹਰੇ
ਤੁਸੀਂ ਕਦੇ ਨਾ ਵੇਖੇ ਹੋਣ
ਹਾਲਾਂਕਿ ਤੁਸੀਂ ਜਾਣਦੇ ਹੋ ਕਿ ਜਿਊਣਾ ਹੀ
ਅਸਲੀ , ਸਭ ਤੋਂ ਸੁੰਦਰ ਚੀਜ਼ ਹੈ
ਮੇਰਾ ਮਤਲਬ, ਤੁਹਾਨੂੰ ਜ਼ਿੰਦਗੀ  ਨੂੰ
ਐਨੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ

ਜਿਵੇਂ ਮਿਸਾਲ ਦੇ ਤੌਰ ਤੇ, ਸੱਤਰਵਿਆਂ ਨੂੰ ਢੁਕੇ ਹੋਣ ਤੇ ਵੀ
ਤੁਸੀਂ ਜੈਤੂਨ ਦੇ ਪੌਦੇ ਲਗਾਵੋਂ
ਅਤੇ ਇਹ ਵੀ ਨਹੀਂ ਕਿ ਆਪਣੇ ਬੱਚਿਆਂ ਲਈ,
ਪਰ ਇਸ ਲਈ, ਹਾਲਾਂਕਿ ਤੁਸੀਂ ਮੌਤ ਤੋਂ ਡਰਦੇ ਹੋ
ਤੁਸੀਂ ਇਸ ਗੱਲ ਦਾ ਵਿਸ਼ਵਾਸ ਨਹੀਂ ਕਰਦੇ
ਇਸ ਲਈ ਜਿਊਣਾ, ਮੇਰਾ ਮਤਲਬ, ਜ਼ਿਆਦਾ ਮੁਸ਼ਕਿਲ ਹੁੰਦਾ ਹੈ

ਅਨੁਵਾਦ - ਮਨਦੀਪ
[email protected]

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ