Sun, 18 February 2018
Your Visitor Number :-   1142584
SuhisaverSuhisaver Suhisaver
ਮੀਡੀਆ ਅਤੇ ਪਾਠਕ ਦੇ ਰਿਸ਼ਤੇ ਵਿੱਚ ਵੱਧ ਰਿਹਾ ਹੈ ਫਾਸਲਾ: ਹਰਤੋਸ਼ ਬੱਲ               ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ ਮਿਲਿਆ ਸੂਹੀ ਸਵੇਰ ਮੀਡੀਆ ਐਵਾਰਡ              

ਗ਼ਜ਼ਲ -ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 01-11-2017

ਤੀਜੀ ਵਿਸ਼ਵ ਜੰਗ ਦਾ ਵੀ ਕਰ ਰਿਹਾ ਐਲਾਨ ਹੈ ।
ਵੱਲ ਤਬਾਹੀ ਤੁਰ ਪਿਆ ਇਹ ਫਿਰ ਤੋਂ ਇਨਸਾਨ ਹੈ ।

ਪੈਸੇ ਦੇ ਭੁੱਖੇ ਨੇ ਗਲਤ ਵਰਤਿਆ ਤਕਨੀਕ ਨੂੰ,
ਸਮਝਿਆ ਹੀ ਨਾ ਇਹ ਸ਼ਰਾਪ ਕਿ ਵਰਦਾਨ ਹੈ ।

ਜਲ, ਜੰਗਲ, ਜ਼ਮੀਨ ਕੀ ਹਵਾ ਤੱਕ ਵੀ ਵੇਚੀ ਗਈ,
'ਕੱਠਾ ਵੀ ਕੀ ਕੀਤਾ ਉਹ ਵੀ ਮੌਤ ਦਾ ਸਮਾਨ ਹੈ ।

ਇਹ ਅਵਸਥਾ ਬਚਪਨਾ, ਜੋਬਨ, ਬੁਢਾਪਾ ਖਾ ਗਈ,
ਰਾਜੇ ਦੀ ਕੁਰਸੀ 'ਤੇ ਜਦ ਵੀ ਬੈਠਿਆ ਸ਼ੈਤਾਨ ਹੈ ।

ਦੁਨੀਆਂ ਸਿੱਖੇ ਦੇਸ਼ ਦੇ ਮੇਰੇ ਲੋਕਾਂ ਤੋਂ ਸੰਵਿਧਾਨ ਤੋਂ,
ਸਾਂਝ ਦੇ ਜਜ਼ਬੇ ਬਣਾਇਆ ਭਾਰਤ ਦੇਸ਼ ਮਹਾਨ ਹੈ ।

ਸੰਪਰਕ:  +91 98552 07071

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ