Thu, 18 April 2024
Your Visitor Number :-   6982001
SuhisaverSuhisaver Suhisaver

ਗ਼ਜ਼ਲ - ਭੁਪਿੰਦਰ ਸਿੰਘ

Posted on:- 21-07-2014

           
 

ਮੇਰੇ ਜਜ਼ਬੇ  ਦਾ ਕੁਝ  ਤਾਂ  ਸਨਮਾਨ ਕਰੋ ।
ਬਖਸ਼ੋ ਪਾਕ ਮੁਹੱਬਤ ਕੁਝ ਅਹਿਸਾਨ ਕਰੋ ।

ਗਜ਼ਲਾਂ ਰਾਹੀਂ ਲਿਖ ਕੇ ਭੇਜਾਂ ਦਿਲ ਦੀ ਗੱਲ
ਸਿੱਧੇ   ਸਾਦੇ   ਸ਼ਿਅਰਾ  ਨੂੰ   ਪਰਵਾਨ  ਕਰੋ ।

ਦਿਲ  ਮੇਰੇ  ਨੂੰ ਦੇਵੋ  ਚਾਅ  ਤੇ  ਰੀਝਾਂ  ਕੁਝ
ਮੇਰੇ ਨਾਂ ਇੱਕ ਮਿੱਠੀ  ਜਿਹੀ  ਮੁਸਕਾਨ ਕਰੋ ।

ਸੱਚੀ  ਗੱਲ ਤੇ  ਪਹਿਰਾ  ਦੇਣਾ  ਸਿੱਖ  ਲਵੋ
ਝੂਠੇ  ਦਾ  ਨਾ  ਯਾਰ  ਕਦੇ  ਗੁਨਗਾਨ  ਕਰੋ ।

ਰੰਗੀ  ਭਾਗੀਂ   ਵੱਸੇ   ਆਲਮ   ਦਾਤਾ   ਜੀ
ਖਲ਼ਕਤ ਖਾਤਿਰ  ਏਦਾਂ ਦਾ  ਵਰਦਾਨ ਕਰੋ ।

ਯਾਰ ਭੁਪਿੰਦਰ ਟੁੱਟ ਜਾਵੇਗਾ ਨਾਜ਼ੁਕ ਦਿਲ
ਹਰ  ਇੱਕ  ਗੱਲ  ਤੇ   ਨਾ  ਅਪਮਾਨ  ਕਰੋ  ।

ਸੰਪਰਕ:  +91 84279 11333

Comments

ਆਰ.ਬੀ.ਸੋਹਲ

ਬਹੁੱਤ ਵਧੀਆ ਜੀ ..........ਲਿਖਦੇ ਰਹੋ...

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ