Sat, 25 May 2019
Your Visitor Number :-   1709726
SuhisaverSuhisaver Suhisaver
ਪੱਛਮੀ ਬੰਗਾਲ ਦੇ 9 ਲੋਕ ਸਭਾ ਹਲਕਿਆਂ 'ਚ ਚੋਣ ਕਮਿਸ਼ਨ ਨੇ ਪ੍ਰਚਾਰ 'ਤੇ ਲਗਾਈ ਪਾਬੰਦੀ               ਪਾਕਿਸਤਾਨ ਨੇ ਜਾਰੀ ਕੀਤੀਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦੀਆਂ ਤਾਜ਼ਾ ਤਸਵੀਰਾਂ              

ਮਨਜੀਤ ਸੰਧੂਅ ਦੀਆਂ ਦੋ ਰਚਨਾਵਾਂ

Posted on:- 25-07-2014


(1)


ਮੈਨੂੰ ਅੱਜ ਪਤਾ ਲੱਗਾ ,
ਗਮਾਂ ਦੀ ਰਾਤ ਕੀ ਏ ,
ਬੜਾ ਸੁਣਿਆ ਸੀ ਇਸ਼ਕ ਬਾਰੇ ,
ਅੱਜ ਪਤਾ ਲੱਗਾ ਇਸ਼ਕੇ ਦੀ ਜਾਤ ਕੀ ਏ

ਅੱਖੀਆ ਵਿਚਲੇ ਹੰਝੂ ਵਗਦੇ ਨਾ ,
ਦਿਲ ਰੌਣ ਨੂੰ ਤਰਸਦਾ ਏ ,
ਭੈੜੇ ਹੰਝੂਆਂ ਦਾ ਸਾਵਣ ਵੀ ,
ਬਸ ਅੰਦਰੋ ਅੰਦਰੀ ਵਰਸਦਾ ਏ ,

ਮੈਨੂੰ ਅੱਜ ਪਤਾ ਲੱਗਾ ,
ਗੈਰਾਂ ਨਾਲ ਹਮਬਾਤ ਕੀ ਏ ,
ਮੈਨੂੰ ਅੱਜ ਪਤਾ ਲੱਗਾ ,
ਗਮਾਂ ਦੀ ਰਾਤ ਕੀ ਏ ,

ਬੜਾ ਸੁਣਿਆ ਸੀ ਇਸ਼ਕ ਬਾਰੇ ,
ਅੱਜ ਪਤਾ ਲੱਗਾ ਇਸ਼ਕੇ ਦੀ ਜਾਤ ਕੀ ਏ ..,
ਉਹ ਆਸ਼ਿਕ ਸੀ ਚਲਦੇ ਸਮਿਆਂ ਦੇ ,
ਅਸੀ ਵਾਂਗ ਬੁੱਤ ਦੇ ਖੜੇ ਰਹੇ ,

ਓੁਹ ਝੱਟ ਪਾਸਾ ਬਦਲ ਕੇ ਹੋ ਗਏ ਗੈਰਾਂ ਸੀ ,
ਅਸੀ ਜੀਹਦੀ ਖ਼ਾਤਿਰ ਅੜੇ ਰਹੇ ,
ਮੈਨੂੰ ਅੱਜ ਪਤਾ ਲੱਗਾ ,
ਆਪਣਿਆਂ ਹੱਥੌ ਮਾਤ ਕੀ ਏ ,

ਮੈਨੂੰ ਅੱਜ ਪਤਾ ਲੱਗਾ ,
ਗਮਾਂ ਦੀ ਰਾਤ ਕੀ ਏ ,
ਬੜਾ ਸੁਣਿਆ ਸੀ ਇਸ਼ਕ ਬਾਰੇ ,
ਅੱਜ ਪਤਾ ਲੱਗਾ ਇਸ਼ਕੇ ਦੀ ਜਾਤ ਕੀ ਏ ..,

ਸੰਧੂ ਨੂੰ ਆਸ ਨਹੀਂ ਸੱਜਣਾ ਕੋਲੋਂ ,
ਓੁਹ ਇੰਨੀ ਜਲਦੀ ਰੰਗ ਵਟਾ ਜਾਣਗੇ ,
ਜੋ ਕਦੇ ਮੰਗਣ ਦੁਆਵਾਂ ਹਸਾਉਣ ਦੀਆਂ ,
ਅੱਜ ਆਪ ਖੁਦ ਰਵਾ ਜਾਣਗੇ ,

ਮੈਨੂੰ ਅੱਜ ਪਤਾ ਲੱਗਾ ,
ਮੇਰੇ ਹਾਲਾਤ ਕੀ ਏ ,
ਮੈਨੂੰ ਅੱਜ ਪਤਾ ਲੱਗਾ ,
ਗਮਾਂ ਦੀ ਰਾਤ ਕੀ ਏ ,
ਬੜਾ ਸੁਣਿਆ ਸੀ ਇਸ਼ਕ ਬਾਰੇ ,
ਅੱਜ ਪਤਾ ਲੱਗਾ ਇਸ਼ਕੇ ਦੀ ਜਾਤ ਕੀ ਏ ..,


(2)
ਕਾਹਦੀ ਕਰਾਂ ਮੈਂ ਫਰਿਆਦ ਰੱਬ ਅੱਗੇ ,
ਉਹਨੂੰ ਚਾਹੁਣ ਵਾਲੇ ਤਾਂ ਲੱਖਾਂ ਨੇ ,
ਜਦ ਯਾਰ ਨੇ ਹੀ ਨਾ ਪਾਈ ਕਦਰ ਮੇਰੀ ,
ਅਸੀਂ ਰੁਲਗੇਂ ਵਾਂਗ ਕੱਖਾਂ ਦੇ ....,

ਦੱਸ ਕਿਵੇਂ ਖੁਸ਼ੀਆਂ ਆਵਣ ਸਾਡੇ ਵਿਹੜੇ ਵੀ ,
ਜਦ ਪਾਇਆ ਦੁਖਾਂ ਨੇ ਘੇਰਾ ਸੀ ,
ਅੱਜ ਹੋ ਗੈਰਾਂ ਵੱਲ ਸਾਡੇ ਤੇ ਹੱਸਦੇ ਨੇ ,
ਜੀਹਨੂੰ ਆਖਿਆ ਕਰਦੇ ਮੇਰਾ ਮੇਰਾ ਸੀ ......

ਬੇਸਬਰਾਂ ਵਾਂਗੂ ਕਰਾਂ ਉਡੀਕ ਮੈੰ ਮੌਤ ਦੀ ,
ਕਦ ਆ ਕੇ ਸਾਨੂੰ ਗਲੇ ਲਗਾਵੇਗੀ ,
ਇਸ ਜਨਮ ’ਚ ਕੀਤਾ ਜ਼ਿਕਰ ਕੀਤਾ ਬੇਵਫ਼ਾਈ ਦਾ ,
ਸ਼ਾਇਦ ਅਗਲੇ ਜਨਮ ’ਚ ਸਾਡੇ ਹਿੱਸੇ ਆਵੇਗੀ ......
ਸ਼ਾਇਦ ਅਗਲੇ ਜਨਮ ’ਚ........

ਸੰਪਰਕ: +91 86990 95570

Comments

ਆਰ.ਬੀ.ਸੋਹਲ

ਮਨਜੀਤ ਜੀ ਬਹੁੱਤ ਵਧੀਆ ਲਿਖਿਆ......ਲਿਖਦੇ ਰਹੋ

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ