Tue, 16 April 2024
Your Visitor Number :-   6977102
SuhisaverSuhisaver Suhisaver

ਮਾਹੀਆ - ਐੱਸ ਸੁਰਿੰਦਰ

Posted on:- 05-03-2015

suhisaver

ਸੋਨੇ ਦਾ ਛੱਜ ਮਾਹੀਆ ।
ਇੱਕ ਪਲ ਹੋਰ ਠਹਿਰ ਜਾ , ਸਾਡਾ ਹੋਇਆ ਨਾ ਰੱਜ ਮਾਹੀਆ ।

ਚਾਂਦੀ ਦਾ ਛੱਲਾ ਏ ।
ਦਿਲ ਮੇਰਾ ਯਾਰ ਲੈ ਗਿਆ , ਬੁੱਤ ਰਹਿ ਗਿਆ ਕੱਲਾ ਏ ।

ਛੰਨਾ ਦੁੱਧ ਦਾ ਭਰਿਆ ਏ ।
ਸੱਲ ਜੁਦਾਈ ਦਾ , ਅਸਾਂ ਦਿਲ ਤੇ ਜਰਿਆ ਏ ।

ਕੋਈ ਗਿੜਦਾ ਖੂਹ ਮਾਹੀਆ ।
ਤੇਰੇ ਪਿਛੋਂ ਪਰਦੇਸੀਆ , ਰੋਦੀਂ ਪਿੰਡ ਦੀ ਜੂਹ ਮਾਹੀਆ ।

ਮਾਹੀ ਦਾ ਛੱਲਾ ਏ ।
ਇਸ਼ਕ ਨੇ ਡੰਗ ਮਾਰਿਆ , ਦਿਲ ਹੋ ਗਿਆ ਝੱਲਾ ਏ ।

ਬੇਕਦਰੇ ਤੇ ਡੁੱਲ ਗਏ ਆ ।
ਜਦੋਂ ਦਾ ਮਾਹੀ ਮੁੱਖ ਮੋੜਿਆ , ਅਸੀਂ ਹੱਸਣਾ ਭੁੱਲ ਗਏ ਆ ।

ਤੰਦ ਦੁੱਖਾਂ ਦੇ ਪਾਵਾਂ ਮੈਂ ।
ਮੁੜ ਆ ਵਤਨਾਂ ਨੂੰ , ਹੰਝੂ ਦੀਪ ਜਗਾਵਾਂ ਮੈਂ ।

ਅਸੀਂ ਕਾਂਗ ਉਡਾਉਂਦੇ ਹਾਂ ।
ਮੁੜ ਆ ਘਰ ਆਪਣੇ , ਤੇਰੇ ਤਰਲੇ ਪਾਉਂਦੇ ਹਾਂ ।

ਸੋਨੇ ਦੀ ਵਾਲੀ ਏ ।
ਵਿਛੋੜੇ ਨੇ ਜਿੰਦ ਖਾ ਲਈ , ਅੱਗ ਹੰਝੂਆਂ ਦੀ ਬਾਲੀ ਏ ।

ਮਾਹੀਆ ਬਾਲੋ ਗਾਉਂਦੀ ਏ ।
ਸੱਜਣਾ ਦੂਰ ਦਿਆ , ਜਿੰਦ ਦੁੱਖੜੇ ਸੁਣਾਉਂਦੀ ਏ ।

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ