Thu, 18 April 2024
Your Visitor Number :-   6982401
SuhisaverSuhisaver Suhisaver

ਲੇਬਰ ਚੌਕ ’ਚੋਂ ਖਾਲੀ ਪਰਤਦੇ… - ਵਰਗਿਸ ਸਲਾਮਤ

Posted on:- .04-04-2015

suhisaver

ਲ਼ੇਬਰ ਚੌਕ ’ਚੋਂ ਖਾਲ਼ੀ ਪਰਤਦਿਆਂ
ਦਿਮਾਗ ਦੀਆਂ ਪਰਤਾਂ ਦੀਆਂ ਪੱਤਰੀਆਂ
ਤੇਜ਼ ਪਤਰਿਆਂ ਵਾਂਗ
ਦਿਲ ਨੂੰ ਚੀਰਦੀਆਂ ਜਾਂਦੀਆਂ ।
ਚਿਹਰਾ ਲਾਲ ਪੀਲਾ ਤੇ ਬੱਗਾ
ਹੋ ਹੋ ਕੇ ਨਮੋਸ਼ੀ ‘ਚ ਚੁੱਪ ਰਹਿ ਜਾਂਦਾ।

ਹੱਥ ਬੇਕਾਬੂ
ਆਪਣੇ ਆਪ ਨਾਲ ਗੱਲਾਂ ਕਰਦੇ
ਕਈ ਫੈਸਲੇ ਕਰ ਕਰ ਰਦ ਕਰਦੇ ।

ਕਿਸ਼ਤ ਦਾ ਕੀ ਬਣੂ…?
ਰਾਸ਼ਨ ਵੀ ਮੁੱਕਾ …?
ਬੇਬੇ ਦੀ ਦਵਾਈ…?
ਬੱਚਿਆਂ ਦੀ ਫੀਸ…?
ਤੇ ਹੋਰ ਨਿੱਕ-ਸੁੱਕ…????

ਸਵਾਲਾਂ ਦੇ ਕਾਫਲੇ ਵੀ
ਨਾਲ ਪਰਤ ਰਹੇ ਸਨ
ਕਿ ਇਕ ਤੇਜ਼ ਹੂਟਰ
ਲਾਲ ਬੱਤੀਆਂ ਸਮੇਤ
ਮੰਤਰੀ ਦਾ ਕਾਫਲਾ
ਚੌਕ ਦੀ ਭੀੜ ‘ਚੋਂ
ਬੁੱਲ੍ਹੇ ਵਾਂਗ ਲੰਘ ਗਿਆ

ਲੋਕ ਗੱਲਾਂ ਕਰ ਰਹੇ ਸਨ
ਕਿ ਆ ਗਏ ਸੈਸ਼ਨ ‘ਚੋਂ ਪਰਤ ਕੇ
ਆਪਣੀਆਂ ਤਨਖਾਹਾਂ ਦੁੱਗਨੀਆਂ ਕਰਕੇ…

ਸੰਪਰਕ: +91 98782 61522    

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ