Thu, 17 January 2019
Your Visitor Number :-   1576988
SuhisaverSuhisaver Suhisaver
ਰਾਸ਼ਟਰਪਤੀ ਨੇ 10 ਫੀਸਦੀ ਕੋਟਾ ਬਿਲ ਨੂੰ ਦਿੱਤੀ ਮਨਜ਼ੂਰੀ               ਪੱਤਰਕਾਰ ਹੱਤਿਆ ਮਾਮਲੇ 'ਚ ਰਾਮ ਰਹੀਮ ਦੋਸ਼ੀ ਕਰਾਰ              

ਗ਼ਜ਼ਲ -ਜਸਵੰਤ ਜਸ

Posted on:- 13-04-2015

ਸ਼ਿਅਰ ਨਗੀਨੇ ਘੜ ਕੇ ਦੇਖੋ
ਬਹਿਰਾਂ ਵਿੱਚ ਵੀ ਜੜ ਕੇ ਦੇਖੋ,

ਰੀਤ ਨਵੀਂ ਚਲਾਉਣੀ ਔਖੀ
ਜ਼ਮਾਨੇ ਵਿਰੁੱਧ ਲੜ ਕੇ ਦੇਖੋ,

ਇਸ਼ਕ ਨਿਭਾਉਣਾ ਹੈ ਜੇਕਰ
ਪਤੰਗੇ ਵਾਗੂੰ ਸੜ ਕੇ ਦੇਖੋ,

ਪਿਆਰ ਮੁਫ਼ਤ ‘ਚ ਮਿਲਦੈ ਤੈਨੂੰ
ਦਿਲ ਦੇ ਅੰਦਰ ਵੜ ਕੇ ਦੇਖੋ,

ਬੰਦ ਕਤੇਬ ਕੁਰਾਨ ਗ੍ਰੰਥ
ਅਰਥ ਸਮੇਤ ਪੜ੍ਹ ਕੇ ਦੇਖੋ,

ਅੱਗ ਇੱਕੋ ਲੱਗੀ ਹੈ ਘਰ ਘਰ
ਕੋਠੇ ਉੱਤੇ ਚੜ੍ਹ ਕੇ ਦੇਖੋ,

ਜੇ ਜੰਗਲ ਰਾਜ ਖਤਮ ਕਰਨੈ
ਸ਼ੇਰ ਵਾਗੂੰ ਹੀ ਗੜ ਕੇ ਦੇਖੋ,

ਜਸ‘ ਮਿਲ ਜੂ ਰਹਿਬਰ ਵਰਗਾ
ਜ਼ੁਲਮ ਅੱਗੇ ਅੜ ਕੇ ਦੇਖੋ,

ਸੰਪਰਕ: +91 94174 45439

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ