Sun, 22 October 2017
Your Visitor Number :-   1097644
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਗ਼ਜ਼ਲ - ਸਬੇਗ ਸੱਧਰ

Posted on:- 07-05-2015

ਰੰਗਾਂ ਦੀ ਹੋਣ ਲੱਗੀ ਹਰ ਦਿਲ ’ਚ ਕਿਣਮਣੀ
ਦੇਖੀ ਕਦੇ  ਨਾ ਐਸੀ ਮਹਿਫ਼ਲ ‘ਚ ਕਿਣਮਣੀ

ਪੱਥਰ ਵੀ ਕਿਸ ਤਰ੍ਹਾਂ ਪਾਣੀ ਪਾਣੀ   ਹੋ ਗਿਆ
ਅੱਖਾਂ ’ਚੋਂ ਹੋਣ ਲੱਗੀ  ਕਿਸ  ਛਲ ਦੀ ਕਿਣਮਣੀ।

ਮਿਲਣਾ ਮੁਸਾਫ਼ਰਾਂ ਦਾ  ਹੋਇਆ ਨਸੀਬ ਜਦ,
ਕੇਹੀ ਖ਼ੁਸ਼ੀ ਦੀ ਹੋਈ ਮੰਜ਼ਲ  ‘ਚ  ਕਿਣਮਣੀ।

ਕੁਝ ਲੋਕ ਸੱਚ ਖਾਤਰ  ਕੁਰਬਾਨ  ਹੋ   ਗਏ,
ਕਿੱਦਾਂ  ਲਹੂ ਦੀ ਹੋਈ  ਮਕਤਲ ‘ਚ ਕਿਣਮਣੀ।

ਨਦੀਆਂ ਨੇ ਪੀ ਲਿਆ ਸੀ ਪਾਣੀ ਨੂੰ ਖ਼ੁਦਬਖ਼ੁਦ
ਹੋਈ ਪਿਆਸ ਦੀ ਜਦ ਜੰਗਲ ‘ਚ ਕਿਣਮਮਣੀ।

ਦੇਖੀ ਸੁਬੇਗ ਬੂਟੇ  ਬੂਟੇ  ਦੀ  ਜਦ  ਤਰੇਹ
ਕੀਤੀ ਘਟਾ  ਨੇ ਯਕਦਮ  ਕਾਹਿਲ ‘ਚ  ਕਿਣਮਣੀ।
                         

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ