Sat, 23 September 2017
Your Visitor Number :-   1088078
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਬੜਾ ਚੰਗਾ ਲੱਗਦੈ - ਹਰਜੀਤ ਸਿੰਘ ਬਾਗੀ

Posted on:- 22-07-2015

suhisaver

ਤੇਰਾ ਮੇਰੀ ਹਰ ਗੱਲ ਨੂੰ ਅਣਗੋਲਿਆ ਕਰਨਾ, ਦੁੱਖ ਤਾਂ ਬਹੁਤ ਦਿੰਦਾ,
ਪਰ ਮੈਨੂੰ ਬੜਾ ਚੰਗਾ ਲੱਗਦੈ...

ਤੇਰਾ ਮੇਰੇ ਤੋਂ ਦੂਰ ਚਲਿਆ ਜਾਣਾ ਤਕਲੀਫ ਤਾਂ ਬਹੁਤ ਦਿੰਦਾ,
ਪਰ ਤੇਰੀ ਯਾਦ ‘ਚ ਤੜਪਨਾ ਮੈਨੂੰ ਬੜਾ ਚੰਗਾ ਲੱਗਦੈ...

ਮੇਰਾ ਤੈਨੂੰ ਹਰ ਵੇਲੇ ਪਾਉਣ ਦੀ ਕੋਸ਼ਿਸ਼ ਕਰਦੇ ਰਹਿਣਾ,
ਤੈਨੂੰ ਵਾਰ ਵਾਰ ਤੰਗ ਕਰਦੇ ਰਹਿਣਾ,
ਤੇਰਾ ਆਪਣਾ ਨਾ ਸਹੀ ਇਕ ਅਜਨਬੀ ਜਿਹਾ ਬਣ ਕੇ ਤੇਰੇ ਨਾਲ ਜੁੜਿਆ ਰਹਿਣਾ ਮੈਨੂੰ ਬੜਾ ਚੰਗਾ ਲੱਗਦੈ...

ਤੇਰਾ ਹੋ ਨਹੀਂ ਸਕਿਆ, ਸ਼ਾਇਦ ਹੋ ਵੀ ਨਹੀਂ ਸਕਾਂਗਾ
ਪਰ ਤੇਰੇ ਗੈਰਾਂ ਵਿਚ ਮੇਰਾ ਨਾਮ ਮੈਨੂੰ ਬੜਾ ਚੰਗਾ ਲੱਗਦੈ...

ਤੂੰ ਹੈ ਸੋਹਣੀ, ਤੇਰਾ ਹੁਸਨ ਸੋਹਣਾ, ਤੇਰਾ ਹੱਸਣਾ ਕਾਤਿਲ, ਅੰਦਾਜ਼ ਹੈ ਮਨਮੋਹਨਾ
ਤੇ ਮੈਨੂੰ ਤੇਰਾ ਆਸ਼ਿਕ ਹੋਣਾ ਬੜਾ ਚੰਗਾ ਲੱਗਦੈ ...

ਤੂੰ ਭੁੱਲ ਜਾਵੀਂ, ਮੈਂ ਯਾਦ ਕਰਾਂਗਾ।
ਤੂੰ ਛੱਡ ਜਾਵੀਂ, ਮੈਂ ਤੇਰਾ ਸਾਥ ਲੱਭਦਾ ਰਹਾਂਗਾ।
ਤੂੰ ਨਾ ਬੁਲਾਵੀਂ ਮੈਂ ਤੇਰੇ ਕੋਲੋਂ ਗੁਜ਼ਰ ਰਹੀ ਹਵਾ ਬਣ ਜਾਵਾਂਗਾ।
ਤੂੰ ਜੋ ਕਰਨਾ ਬਸ ਹੱਸਦੀ ਹੱਸਦੀ ਕਰੀ ਜਾਵੀਂ , ਮੈ  ਸਹਿੰਦਾ ਜਾਵਾਂਗਾ।
ਕਿਉਂਕਿ ਮੈਨੂੰ ਬਸ ਤੇਰਾ ਹੋਣਾ ਬੜਾ ਚੰਗਾ ਲੱਗਦੈ...

ਜੋ ਜੋ ਮੈਨੂੰ ਚੰਗਾ ਲੱਗਦੈ ਉਹ ਸਿਰਫ ਤੂੰ ਸਿਰਫ ਤੂੰ,
ਜਦ ਤਕ ਨੇ ਚਲਦੇ ਸਾਹ ਮੈਂ ਤੈਨੂੰ ਬਸ ਚਾਹੁੰਦਾ ਰਵਾਂਗਾ,

ਪਰ ਜੇ ਮੈਂ ਮਰ ਜਾਵਾਂ ਤਾਂ ਇਹ ਨਾ ਸਮਝੀ “ਬਾਗੀ” ਤੈਥੋਂ ਦੂਰ ਹੋ ਗਿਆ।
ਮੈਨੂੰ ਤਾਂ ਤੇਰੇ ਲਈ ਵਾਰ ਵਾਰ ਮਰਨਾ ਵੀ ਬੜਾ ਚੰਗਾ ਲੱਗਦੈ...

 ਸੰਪਰਕ: 94657-33311

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ