Sat, 20 April 2024
Your Visitor Number :-   6986296
SuhisaverSuhisaver Suhisaver

ਗ਼ਜ਼ਲ -ਕੁਲਵਿੰਦਰ ਬੱਛੋਆਣਾ

Posted on:- 25-09-2012



ਸਿਸਕਦੇ ਨੇ ਰੁੱਖ `ਤੇ ਮੂੰਹ ਕਲੀਆਂ ਦੇ ਵੀ ਖੁੱਲ੍ਹਦੇ ਨਹੀਂ
ਇਸ  ਚਮਨ  ਵਿੱਚ ਪੂਰੇ ਹੋਣੇ ਖ਼ਾਬ ਬੁਲਬੁਲ ਦੇ  ਨਹੀਂ

ਆਖਦੇ ਉਹ, 'ਡਰ  ਨਹੀਂ  ਬਰਸਾਤ  ਦਾ  ਸਾਨੂੰ  ਕੋਈ”
ਪਰ  ਘਰੋਂ  ਨਿਕਲਣ `’ਤੇ ਛਤਰੀ ਤਾਣਨੀ ਭੁੱਲਦੇ ਨਹੀਂ

ਹੰਝੂਆਂ  ਵਾਂਗੂੰ  ਕਈ  ਰਿਸ਼ਤੇ   ਨੇ  ਪਲਕੀਂ  ਲਟਕਦੇ
ਬਣ  ਸਕੇ ਮੋਤੀ ਵੀ ਨਾ  ਤੇ ਧਰਤ `’ਤੇ  ਡੁੱਲ੍ਹਦੇ  ਨਹੀਂ

ਪੁੱਛਦਾ  ਰੰਗਾਂ  ਨੂੰ   ਹੈ  ਨਿੱਤ  ਹੀ  ਲਲਾਰੀ ਅੱਕਿਆ
ਜ਼ਿੰਦਗੀ  ਮੇਰੀ  ’ਚ  ਬੇਰਹਿਮੋ   ਕਿਉਂ  ਘੁਲਦੇ  ਨਹੀਂ



ਵਕਤ ਦੇ ਨਾਲ ਜ਼ਖ਼ਮ ਵੀ ਭਰਦੇ ਨੇ, ਘੱਟਦੇ ਦਰਦ ਵੀ
ਉਮਰ  ਲੰਘ ਜਾਂਦੀ ਹੈ, ਪਰ ਕੁਝ  ਹਾਦਸੇ ਭੁੱਲਦੇ ਨਹੀਂ

ਰੜਕਦੇ  ਮੰਡੀ ਦੀ ਅੱਖ ਅੰਦਰ  ਉਹ ਸਾਰੇ  ਲੋਕ  ਹੀ
ਵਸਤੂਆਂ ਵਾਂਗੂੰ  ਕਿਸੇ  ਕੀਮਤ  ’`ਤੇ  ਜੋ  ਤੁਲਦੇ ਨਹੀਂ
                                                                                                                                                               ਸੰਪਰਕ:  84277 17867

Comments

Avindrm Singh

The rythem of Gazal is very nice.

ਰਾਮ ਸਵਰਨ ਲੱਖੇਵਾਲ

ਖੂਬਸੂਰਤ ਗਜ਼ਲ ਲਈ ਮੁਬਾਰਕਬਾਦ, ਕੁਲਵਿੰਦਰ ਜੀਓ..

Jasbir Dhiman

Kulwinder jee tuhadi ghazal de saare sheyar kamaal de han

Hardam Singh Maan

Bahut Khoob saari gazal

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ