Tue, 16 April 2024
Your Visitor Number :-   6976536
SuhisaverSuhisaver Suhisaver

ਠੇਕੇਦਾਰ ਜੀ ! -ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 13-08-2015

suhisaver

ਠੇਕੇਦਾਰ :-
ਕੰਮ ਘੱਟ ’ਤੇ ਮਚਾਉਂਦਾ ਜ਼ਿਆਦਾ ਸ਼ੋਰ ਹੈ,
ਪਹਿਲਾਂ ਦੂਸਰੇ ਤੋਂ ਵੱਡਾ ਕੰਮਚੋਰ ਹੈ ,
ਆਏ ਦਿਨ ਹੀ ਬਹਾਨਾ ਲਾਉਂਦਾ ਹੋਰ ਹੈ,
ਕੰਮ ਕਰੀਦਾ ਹੈ ਕਿੱਦਾਂ ਇਹ ਸਿਖਾਊਂ ਕਾਮਿਓ ।
ਪੁੱਤ ਬੰਦੇ ਦੇ ਮੈਂ ਸਭ ਨੂੰ ਬਣਾਊਂ ਕਾਮਿਓ

ਕਾਮਾ :-
ਪਿਆ ਤੜਫੇ ਬੀਮਾਰੀ 'ਨਾ ਵਿਚਾਰਾ ਹੈ,
ਨਾਲ ਉਸਨੇ ਟੱਬਰ ਲਾਇਆ ਸਾਰਾ ਹੈ,
ਪਰ ਕੰਮ ਤੁਹਾਨੂੰ ਚੰਮ ਤੋਂ ਪਿਆਰਾ ਹੈ,
ਕਰ ਗਏ ਓ ਜੁਲਮਾਂ ਦੀ ਹਰ ਹੱਦ ਪਾਰ ਜੀ ।
ਬੰਦ ਕਰੋ ਜੀ ਕਸਾਈਪੁਣਾ ਠੇਕੇਦਾਰ ਜੀ ।

ਠੇਕੇਦਾਰ :-
ਲੱਖਾਂ ਦੇ ਕੇ ਪਾਸ ਟੈਂਡਰ ਕਰਾਉਂਦਾ ਮੈਂ,
ਫੰਡ ਪਾਰਟੀ ਨੂੰ ਚੋਣਾਂ ਦੇ ਘਲਾਉਂਦਾ ਮੈਂ,
ਖੌਰੇ ਕਿਹਦੇ-ਕਿਹਦੇ ਪੈਰੀਂ ਹੱਥ ਲਾਉਂਦਾ ਮੈਂ,
ਜਿੰਨਾ ਲਾਇਆ ਉੱਤੇ ਚੌਗੁਣਾ ਕਮਾਊਂ ਕਾਮਿਓ ।
ਪੁੱਤ ਬੰਦੇ ਦੇ ਮੈਂ ਸਭ ਨੂੰ ਬਣਾਊਂ ਕਾਮਿਓ ।

ਕਾਮਾ :-
ਫਾਇਦੇ ਲਈ  ਓ ਕਿਰਤ ਸਾਡੀ ਲੁੱਟਦੇ,
ਠੱਗੀ ਮਾਰਦੇ ਓ ਨਾਲੇ ਸਾਨੂੰ ਕੁੱਟਦੇ,
ਪਰ ਏਦਾਂ ਸਾਡੇ ਹੌਂਸਲੇ ਨਹੀਂ ਟੁੱਟਦੇ,
ਹੱਕ ਲੈਣਾ ਅਸੀਂ ਆਪਣਾ ਹੈ ਲਲਕਾਰ ਜੀ ।
ਬੰਦ ਕਰੋ ਜੀ ਕਸਾਈਪੁਣਾ ਠੇਕੇਦਾਰ ਜੀ ।

ਠੇਕੇਦਾਰ :-
ਕਹਿੰਦੇ ਕਿਰਤ ਕਾਨੂੰਨ ਛਿੱਕੇ ਟੰਗੇ ਮੈਂ,
ਪੌਂਚੇ ਚੁੱਕ ਕੇ ਆ ਸਾਰੇ ਪਾਣੀ ਲੰਘੇ ਮੈਂ,
ਜਾਣ-ਬੁਝ ਕੇ ਕਰਾਂਗੇ ਖੜੇ ਪੰਗੇ ਮੈਂ,
ਭੂਤ ਲੀਡਰੀ ਦਾ ਬੁਰਾ ਮੈਂ ਭਜਾਊਂ ਕਾਮਿਓ ।
ਪੁੱਤ ਬੰਦੇ ਦੇ ਮੈਂ ਸਭ ਨੂੰ ਬਣਾਊਂ ਕਾਮਿਓ ।...

ਕਾਮਾ :-

ਸਾਨੂੰ ਆਪਣੇ ਤੇ ਪੂਰਾ ਵਿਸ਼ਵਾਸ ਜੀ,
ਲਾਮਬੰਦੀ ਵਿੱਚ ਲਾ'ਦਾਂਗੇ ਸਵਾਸ ਜੀ,
ਏਕਾ ਕਾਮਿਆਂ ਦਾ ਰਚੇ ਇਤਿਹਾਸ ਜੀ,
ਮੁੱਠੀ ਬਣ ਉੰਗਲਾਂ ਨੇ ਜਦੋਂ ਫੜੀ ਤਲਵਾਰ ਜੀ ।
ਬੰਦ ਹੋ ਜਾਣਾ ਕਸਾਈਪੁਣਾ ਠੇਕੇਦਾਰ ਜੀ ।

ਸੰਪਰਕ:  +91 98552 07071

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ