Sun, 21 October 2018
Your Visitor Number :-   1507939
SuhisaverSuhisaver Suhisaver
ਸਬਰੀਮਾਲਾ ਹਿੰਸਾ ਲਈ ਆਰ ਐੱਸ ਐੱਸ ਜ਼ਿੰਮੇਵਾਰ : ਪਿਨਾਰਈ ਵਿਜਿਅਨ               ਆਧਾਰ ਕਾਰਨ ਨਹੀਂ ਬੰਦ ਹੋਵੇਗਾ ਸਿਮ : ਯੂ ਆਈ ਡੀ ਏ ਆਈ              

ਗ਼ਜ਼ਲ -ਐੱਸ ਸੁਰਿੰਦਰ

Posted on:- 16-09-2015

suhisaver

ਦਰਦ ਗੁਲਾਬੀ ਹੋਇਆ ਹੈ ,
ਅੱਖੀਆਂ ਵਿੱਚੋਂ ਚੋਇਆ ਹੈ ।

ਪੱਲਾ ਭਿੱਜ ਗਿਆ ਗੀਤ ਦਾ ,
ਖੂਹ ਦਰਦਾਂ ਦਾ ਜੋਇਆ ਹੈ ।

ਅੰਦਰ ਸੋਹਣਾ ਰਸਿਆ ਹੈ ,
ਦਿਲ ਦਾ ਪੰਛੀ ਮੋਇਆ ਹੈ ।

ਡੁੱਬੀਆਂ ਯਾਦਾਂ ਤਰੀਆਂ ਨੇ ,
ਬੱਦਲ ਛਮ-ਛਮ ਰੋਇਆ ਹੈ ।

ਦੀਦਾਰ ਓਸ ਦਾ ਹੁੰਦਾ ਨਾ ,
ਬੂਹਾ ਦਿਲਬਰ ਢੋਇਆ ਹੈ ।

ਕਿਸ ਨੂੰ ਸੱਲ ਸੁਣਾਵਾਂ ਮੈਂ ,
ਲੋਕ ਬੇਗਾਨਾ ਹੋਇਆ ਹੈ ।

ਮੇਰੇ ਇਸ਼ਕ ਅਵੱਲੜੇ ਨੂੰ ,
ਆਣ ਓਸ ਨੇ ਟੋਇਆ ਹੈ ।

ਸੁਰਿੰਦਰ ਸਿੱਲੀ ਯਾਦ ਨੇ ,
ਅੱਖ ਮੇਰੀ ਨੂੰ ਛੋਇਆ ਹੈ ।

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ