Thu, 20 September 2018
Your Visitor Number :-   1484649
SuhisaverSuhisaver Suhisaver
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ               ਸੁਪਰੀਮ ਕੋਰਟ ਵਲੋਂ ਮੁਜ਼ੱਫਰਪੁਰ ਮਾਮਲੇ 'ਚ ਨਵੀਂ ਟੀਮ ਦੇ ਗਠਨ 'ਤੇ ਰੋਕ              

ਧੀਆਂ -ਰੁਪਿੰਦਰ ਸੰਧੂ

Posted on:- 24-09-2015

suhisaver

ਘਰ  ਦੀਆਂ  ਬਰੂਹਾਂ  ਗੁਲਜ਼ਾਰ  ਹੁੰਦੀਆਂ,
ਜਦੋਂ  ਧੀਆਂ  ਦੇ  ਨਿੱਕੇ-ਨਿੱਕੇ  ਪੈਰ,
ਅੱਡੀ-ਛਡੱਪਾ  ਖੇਡਦੇ  ਵਿਹੜੇ  ਵਿੱਚ ...

ਘਰ  ਦੀਆਂ  ਦਹਿਲੀਜ਼ਾਂ  ਖਿੜ  ਉੱਠਦੀਆਂ,
ਜਦੋਂ  ਧੀਆਂ  ਦੇ  ਕਦਮ  ਓਸ  ਨੂੰ  ਟੱਪ  ਕੇ
ਅੰਦਰ-ਬਾਹਰ  ਜਾਂਦੇ  ਦੁਨੀਆਂ  ਵਿੱਚ ...

ਘਰ  ਦੀਆਂ  ਚੁਗਾਠਾਂ  ਕੰਬਦੀਆਂ,
ਜਦੋਂ  ਧੀਆਂ  ਦੇ  ਮਹਿੰਦੀ  ਲਿੱਪੇ  ਪੈਰ
  ਜਾਂਦੇ  ਡੋਲੀ ਵਿੱਚ ...

ਘਰ  ਦੀਆਂ  ਬੂਹੇ -ਬਾਰੀਆਂ  ਕੁਰਲਾਉਂਦੀਆਂ,
ਜਦੋ  ਧੀਆਂ  ਦੇ  ਕਦਮ  ਵਾਪਿਸ  ਮੁੜਨ  ਨੂੰ
 ਬਹਾਨੇ  ਤਲਾਸ਼ਦੇ  ਰਿਸ਼ਤਿਆਂ  ਵਿੱਚ ...

ਘਰ  ਦੀਆਂ  ਇੱਟਾਂ  ਚੀਕਦੀਆਂ,
ਜਦੋਂ  ਧੀਆਂ  ਤਰਸਦੀਆਂ, ਹੋਕੇ  ਭਰਦੀਆਂ, ਤੜਪਦਿਆਂ,
ਪੇਕੇ  ਘਰੋਂ   ਨਾ  ਆਏ  ਇੱਕ  ਬੁਲਾਵੇ  ਦੀ  ਉਡੀਕ  ਵਿੱਚ ...

ਧੀਆਂ ਦੀਆਂ ਸੱਧਰਾਂ ਦਾ ਸਤਿਕਾਰ ਕਰੋ,
ਜਿੰਨਾ ਹੋ ਸਕੇ ਧੀਆਂ ਨਾਲ ਪਿਆਰ ਕਰੋ ...

Comments

kashmir

nice

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ