Sat, 23 September 2017
Your Visitor Number :-   1088108
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਇਨਸਾਨ - ਭੁਪਿੰਦਰ ਸਿੰਘ ਬੋਪਾਰਾਏ

Posted on:- 01-10-2015

suhisaver

ਹਿੰਦੂ, ਮੁਸਲਿਮ, ਸਿੱਖ ਹਾਂ ਪਿੱਛੋਂ,  ਪਹਿਲਾਂ ਹਾਂ ਇਨਸਾਨ ਅਸੀ ਤਾਂ  
ਪੁੱਟਣ ਪੁਲਾਘਾਂ ਜੋ ਉਤਸਾਹੀ,  ਦਈਏ ਜੀ ਸਨਮਾਨ ਅਸੀ ਤਾਂ
 

ਹੁੰਦਾ ਕਾਰਜ ਉਹ ਕਰਤਾਰੀ,  ਘਾਤਕ ਵੇਲੇ ਦਾ ਮੂੰਹ ਭੱਨਦਾ
ਲੋਕਾਂ ਲਈ ਸੰਘਰਸ ਕਰਨ ਜੋ,  ਉਹਨਾਂ ਤੋਂ ਕੁਰਬਾਨ ਅਸੀ ਤਾਂ
 

ਹੱਕ ਦੀ ਰੋਟੀ ਅਚਾਰ ਨਾਲ ਵੀ,  ਖਾਕੇ ਸ਼ੁਕਰ ਮਨਾ ਲੈਂਦੇ ਹਾਂ
ਸ਼ਾਹੀ ਭੋਜਨ ਜੇ ਖੈਰਾਤੀ,  ਕਰਦੇ ਨਾ ਪਰਵਾਨ ਅਸੀ ਤਾਂ
 

ਹੈਗਾ ਬੇਸ਼ਕ ਔਕੜ ਭਰਿਆ, ਸੱਚ ਦੇ ਰਾਹ ਚਲ ਚਾਅ ਚੜਦਾ
ਆਵੇ ਜਿਸ 'ਚੋਂ ਹੱਕ ਦੀ ਖੁਸ਼ਬੂ,  ਲਾਲੋ ਦਾ ਪਕਵਾਨ ਅਸੀ ਤਾਂ

ਚਾਂਦੀ ਦੇ ਕੁਝ ਟੁੱਕੜੇ ਬਦਲੇ,  ਜਾਂ ਵਿਕਦੇ ਸਨਮਾਨਾਂ ਖਾਤਿਰ
ਝੁਕਣਾ ਅਪਣੀ ਫਿਤਰਤ ਹੈ ਨੀ,  ਗੈਰਤ ਦੀ ਪਹਿਚਾਨ ਅਸੀ ਤਾਂ

ਸਭਿਆਚਾਰਕ ਸਾਂਝ ਦਿਲਾਂ ਦੀ,  ਨਫਰਤ ਦਾ ਮੂੰਹ ਮੋੜੇ ਤੋੜੇ
ਦੁਸ਼ਮਣ ਵੀ ਹਨ ਸੱਜਣਾ ਵਰਗੇ,  ਅਪਣੱਤ ਦਾ ਵਰਦਾਨ ਅਸੀ ਤਾਂ

ਘਰ ਕਿਰਤੀ ਦਾ ਭਾਗਾਂ ਭਰਿਆ, ਕਰਤਾ ਪੁਰਖ ਵਸੇਂਦਾ ਜਿਸ ਥਾਂ

'ਬੋਪਾਰਾਏ ' ਮਿਹਨਤਕਸ਼ ਨੂੰ,  ਮੰਨਦੇ ਹਾਂ ਭਗਵਾਨ ਅਸੀ ਤਾਂ

ਸੰਪਰਕ: +91 98550 91442

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ