Fri, 19 April 2024
Your Visitor Number :-   6984999
SuhisaverSuhisaver Suhisaver

ਪੰਜਾਬ ਬਲ਼ਦਾ ਗੁਰਾਂ ਦੇ ਨਾਮ 'ਤੇ -ਸਾਧੂ ਬਿਨਿੰਗ

Posted on:- 20-10-2015

suhisaver

ਕਦੇ ਪੰਜਾਬ ਵਸਦਾ ਹੋਵੇਗਾ ਗੁਰਾਂ ਦੇ ਨਾਮ 'ਤੇ
ਹੁਣ ਤਾਂ ਪੰਜਾਬ ਬਲ਼ਦਾ ਹੈ ਗੁਰਾਂ ਦੇ ਨਾਮ 'ਤੇ
 
ਜਿੱਥੇ ਸਾਦੇ ਮਾਣਮੱਤੇ ਜੀਵਨ ਲਈ ਵੀ
ਕਰਨੇ ਪੈਂਦੇ ਹਨ ਸੰਘਰਸ਼ ਲੋਕਾਂ ਨੂੰ ਹਰ ਪਲ
ਜਿੱਥੇ ਜ਼ਮੀਨਾਂ ਵਾਲੇ ਖੁਦਕਸ਼ੀਆਂ ਕਰਦੇ ਹਨ
ਹੱਕਾਂ ਲਈ ਨਾਅਰੇ ਲਾਉਂਦੇ ਹਨ
ਧਰਨੇ ਦਿੰਦੇ ਹਨ ਗੱਡੀਆਂ ਰੋਕਦੇ ਹਨ
ਜਿੱਥੇ ਬੇਜ਼ਮੀਨਿਆਂ ਦੀ ਕੋਈ ਆਵਾਜ਼ ਹੀ ਨਹੀਂ
ਕਿਸੇ ਨੂੰ ਪਰਵਾਹ ਨਹੀਂ ਇਹ ਜਾਨਣ ਦੀ
ਉਹ ਕਿੱਦਾਂ ਜੀਂਦੇ ਹਨ ਤੇ ਕਿੱਦਾਂ ਮਰਦੇ ਹਨ
 
ਮੁਸ਼ਕਲਾਂ ਹੱਲ ਕਰਨ ਦੀ ਥਾਂ
ਹਾਕਮ ਰਣਨੀਤੀ ਖੇਡਦੇ ਹਨ
ਲੋਕਾਂ ਦੇ ਰੋਹ ਦਾ ਮੁੱਖ ਮੋੜਨ ਲਈ
ਜਾਣਿਆਂ ਪਛਾਣਿਆਂ ਹਥਿਆਰ ਵਰਤਦੇ ਹਨ
ਧਾਰਮਿਕ ਭਾਵਨਾਵਾਂ ਦੀ ਬੇਅਦਬੀ ਦਾ ਨਾਟਕ
ਮਸਲਾ ਕਦੇ ਕੋਈ ਜਾਨਵਰ ਜਾਂ ਜਾਨਵਰ ਦਾ ਮਾਸ
ਕਦੇ ਕੋਈ ਧਾਰਮਿਕ ਪੁਸਤਕ ਜਾਂ ਪੁਸਤਕ ਦੇ ਵਰਕੇ

ਚਲਦੀਆਂ ਬਹਿਸਾਂ ਦਾ ਵਿਸ਼ਾ ਬਦਲ ਜਾਂਦਾ ਹੈ
ਧਰਨਿਆਂ, ਮਾਰਚਾਂ ਦਾ ਰੁੱਖ ਬਦਲ ਜਾਂਦਾ ਹੈ
ਲਾਠੀਆਂ ਵਰਦੀਆਂ ਹਨ, ਗੋਲ਼ੀਆਂ ਚਲਦੀਆਂ ਹਨ

ਮਰਨਗੇ ਫੇਰ ਵੀ ਪੰਜਾਬੀ ਹੀ ਪਰ

ਜੀਵਨ ਦੇ ਅਸਲੀ ਮਸਲਿਆਂ ਲਈ ਨਹੀਂ
ਜੀਵਨ ਨੂੰ ਸੋਹਣਾ ਬਣਾਉਣ ਦੇ ਸੰਘਰਸ਼ ਲਈ ਨਹੀਂ
ਜੀਵਨ ਨੂੰ ਰੁਸ਼ਨਾਉਣ ਦੀ ਖਾਹਿਸ਼ ਲਈ ਨਹੀਂ
 
ਜਾਨਾਂ ਵਾਰਨਗੇ ਧਰਮ ਦੀ ਰਾਖੀ ਲਈ
ਤੇ ਜਾਨਾਂ ਲੈਣਗੇ ਧਰਮ ਦੀ ਰਾਖੀ ਲਈ
ਸਦੀਆਂ ਦੇ ਹਨੇਰੇ ਨੂੰ ਕਾਇਮ ਰੱਖਣ ਲਈ
ਵੈਰੀ ਦੇ ਹੱਥ ਵਿਚਲੇ ਹਥਿਆਰ ਨੂੰ
ਹੋਰ ਮਜਬੂਤ ਕਰਨ ਲਈ
 
ਹੋ ਸਕਦਾ ਹੈ
ਕਦੇ ਵਸਦਾ ਹੋਵੇ ਪੰਜਾਬ ਗੁਰਾਂ ਦੇ ਨਾਮ 'ਤੇ
ਹੁਣ ਤਾਂ ਮੁੜ ਮੁੜ
ਬਲ਼ਦਾ ਹੈ ਪੰਜਾਬ ਗੁਰਾਂ ਦੇ ਨਾਮ 'ਤੇ
 
ਈ-ਮੇਲ: [email protected]

Comments

Azadwinder Singh

ਸਰ , ਤੁਹਾਡਾ ਇਹ ਅਹਿਸਾਸ ਬਿਲਕੁਲ ਜਾਇਜ਼ ਅਤੇ ਵਾਜਬ ਹੈ।ਇਸ ਤਰ੍ਹਾਂ ਦੇ ਹਾਲਾਤ ਵਿੱਚ ਰਹਿੰਦੇ ਹੋਏ ਬਹੁਤ ਅਫਸੋਸ ਹੋ ਰਿਹਾ । ਕਾਸ਼ ਕਿਤੇ ਉਹ ਘੜੀ ਨਸੀਬ ਹੋਵੇ ਜਦ ਜੀਵਨ ਲਈ ਸੰਘਰਸ਼ ਕਰਦੇ ਮੇਰੇ ਕਿਸਾਨ ਭਰਾਵਾਂ ਦੀ ਵੀ ਸੁਣੀ ਜਾਵੇ । ਸਰਕਾਰ ਜਿੰਨੀ ਧਾਰਮਿਕ ਮਸਲੇ ਲਈ ਸੰਜੀਦਾ ਹੈ ਕਿਸਾਨਾਂ ਲਈ ਵੀ ਸੰਜੀਦਾ ਹੋ ਜਾਵੇ । ਤੁਹਾਡਾ ਇਹਸਾਸ ਪੜ ਕੇ ਚੰਗਾ ਲੱਗਾ । ਧੰਨਵਾਦ

Davi kaur

Han je guran di sikheya nhi lawange ....

ਜਸਵਿੰਦਰ ਸੰਧੂ

ਸਾਧੂ ਵੀਰ ਜੀ, ਤੁਸੀਂ ਅੱਜ ਦੀ ਪੰਜਾਬੀ ਤੇ ਭਾਰਤੀ ਸਿਆਸਤ ਨੂੰ ਬਹੁਤ ਸਹੀ ਨਾਪਿਆ ਹੈ। ਮੈਂ ਦਵੀ ਕੌਰ ਜੀ ਨੂੰ ਕਹਿਣਾ ਚਾਹੂੰਗਾ ਕਿ ਭਰਮ ਹੈ ਤੁਹਾਨੂੰ ਕਿ ਧਰਮ ਦੇ ਲੜ ਲੱਗ ਕੇ ਭਲਾ ਹੋ ਸਕਦਾ ਹੈ ਕਿਸੇ ਦਾ। ਧਰਮ ਤਾਂ ਹੈ ਹੀ ਭਰਮ ਤੇ ਅਧਾਰਤ, ਭਰਮ ਕਿਸੇ ਚੀਜ਼ ਦਾ ਹੱਲ ਨਹੀਂ ਹੋ ਸਕਦਾ। ਹਾਂ, ਭਰਮ `ਚੋਂ ਬਾਹਰ ਆ ਕੇ ਤੁਸੀਂ ਉਮੀਦ ਕਰ ਸਕਦੇ ਹੋ ਕਿ ਕੁੱਝ ਠੀਕ ਕਰ ਸਕੋ।

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ