Tue, 21 May 2019
Your Visitor Number :-   1706091
SuhisaverSuhisaver Suhisaver
ਪੱਛਮੀ ਬੰਗਾਲ ਦੇ 9 ਲੋਕ ਸਭਾ ਹਲਕਿਆਂ 'ਚ ਚੋਣ ਕਮਿਸ਼ਨ ਨੇ ਪ੍ਰਚਾਰ 'ਤੇ ਲਗਾਈ ਪਾਬੰਦੀ               ਪਾਕਿਸਤਾਨ ਨੇ ਜਾਰੀ ਕੀਤੀਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦੀਆਂ ਤਾਜ਼ਾ ਤਸਵੀਰਾਂ              

ਵਿਹੜੇ ਵਾਲੇ -ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 16-11-2015

suhisaver

ਤੁਸੀਂ ਧਰਮਾਂ ਲਈ ਲੜਦੇ ਹੋ,
ਖੂਨ-ਖਰਾਬਾ ਕਰਦੇ ਹੋ,
ਧਰਮ ਕੀ ਅਸੀਂ ਨਾਮ ਵੀ ਭੁੱਲੇ,
ਗਾਲਾਂ ਦੇ ਕੇ ਸੱਦਣ ਸਾਨੂੰ ।
ਧੱਕੇ ਮਾਰ ਕੇ ਕੱਢਣ ਸਾਨੂੰ ।
ਵਿਹੜੇ ਵਾਲੇ ਸੱਦਣ ਸਾਨੂੰ ...


ਫਸਲਾਂ ਬੀਜੀਏ, ਪਾਲੀਏ, ਵੱਢੀਏ,
ਖੂਨ-ਪਸੀਨਾ ਇੱਕ ਕਰ ਛੱਡੀਏ,
ਤਾਹਨੇ-ਮੇਹਣੇ ਕੱਸਣ ਸਾਨੂੰ ।
ਗਾਲਾਂ ਦੇ ਕੇ ਸੱਦਣ ਸਾਨੂੰ ।
ਧੱਕੇ ਮਾਰ ਕੇ ਕੱਢਣ ਸਾਨੂੰ ।
ਵਿਹੜੇ ਵਾਲੇ ਸੱਦਣ ਸਾਨੂੰ...


ਗੋਹਾ-ਪੌਚਾ ਅਸੀਂ ਹੀ ਕਰੀਏ,
ਐਪਰ ਚੁੱਲੇ ਪੈਰ ਨਾ ਧਰੀਏ,
ਨੱਕ-ਬੁੱਲ ਪਏ ਵੱਟਣ ਸਾਨੂੰ ।
ਗਾਲਾਂ ਦੇ ਕੇ ਸੱਦਣ ਸਾਨੂੰ ।
ਧੱਕੇ ਮਾਰ ਕੇ ਕੱਢਣ ਸਾਨੂੰ ।
ਵਿਹੜੇ ਵਾਲੇ ਸੱਦਣ ਸਾਨੂੰ ...


ਧੀਆਂ ਤੋਂ ਝੋਨਾ ਲਗਵਾਈਏ,
ਪੱਠਿਆਂ ਬਦਲੇ ਪੱਤ ਗਵਾਈਏ,
ਅਣਖ ਨਾ ਦਿੰਦੀ ਵੱਸਣ ਸਾਨੂੰ ।
ਗਾਲਾਂ ਦੇ ਕੇ ਸੱਦਣ ਸਾਨੂੰ ।
ਧੱਕੇ ਮਾਰ ਕੇ ਕੱਢਣ ਸਾਨੂੰ ।
ਵਿਹੜੇ ਵਾਲੇ ਸੱਦਣ ਸਾਨੂੰ ...

ਦਿਨੇ-ਰਾਤ ਅਸੀਂ ਹੱਡ ਤੁੜਾਈਏ,

ਫ਼ਿਰ ਵੀ ਬੱਚੇ ਪੜਾ ਨਾ ਪਾਈਏ,
ਮਹਿੰਗਾਈ ਪਾਏ ਬੱਝਣ ਸਾਨੂੰ ।
ਗਾਲਾਂ ਦੇ ਕੇ ਸੱਦਣ ਸਾਨੂੰ ।
ਧੱਕੇ ਮਾਰ ਕੇ ਕੱਢਣ ਸਾਨੂੰ ।
ਵਿਹੜੇ ਵਾਲੇ ਸੱਦਣ ਸਾਨੂੰ...


ਕੰਮ ਪ੍ਰਤੀ ਵੀ ਫਰਜ਼ ਨਿਭਾਉਣਾ,
ਐਪਰ ਆਪਣਾ ਚੰਮ ਬਚਾਉਣਾ,
ਏਕਾ ਕਰਨੋ ਡੱਕਣ ਸਾਨੂੰ ?
ਗਾਲਾਂ ਦੇ ਨਾ ਸੱਦਣ ਸਾਨੂੰ ।
ਧੱਕੇ ਮਾਰ ਨਾ ਕੱਢਣ ਸਾਨੂੰ ।
ਵਿਹੜੇ ਵਾਲੇ ਨਾ ਸੱਦਣ ਸਾਨੂੰ ।
ਨਾਮ ਨਾਲ ਸਭ ਸੱਦਣ ਸਾਨੂੰ  ...

ਸੰਪਰਕ: +91 98552 07071

Comments

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ