Sat, 25 May 2019
Your Visitor Number :-   1709809
SuhisaverSuhisaver Suhisaver
ਪੱਛਮੀ ਬੰਗਾਲ ਦੇ 9 ਲੋਕ ਸਭਾ ਹਲਕਿਆਂ 'ਚ ਚੋਣ ਕਮਿਸ਼ਨ ਨੇ ਪ੍ਰਚਾਰ 'ਤੇ ਲਗਾਈ ਪਾਬੰਦੀ               ਪਾਕਿਸਤਾਨ ਨੇ ਜਾਰੀ ਕੀਤੀਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦੀਆਂ ਤਾਜ਼ਾ ਤਸਵੀਰਾਂ              

ਹਰਫ਼ਾਂ ਦੇ ਦੀਵੇ - ਭੁਪਿੰਦਰ ਸਿੰਘ ਬੋਪਾਰਾਏ

Posted on:- 03-01-2016

suhisaver

ਹਰਫ਼ਾਂ ਦੇ ਦੀਵੇ ਬਾਲ ਦਵੋ  
ਨੇਹਰੇ ਨੂੰ ਅਉਣੋਂ ਟਾਲ ਦਵੋ

ਸ਼ਬਦੀ ਅੰਮਿਰ੍ਤ ਬਰਕਤੀਂ ਭਰਿਆ
ਘੁੱਟ-ਘੁੱਟ ਸਭ ਤਾਈਂ ਪਿਆਲ ਦਵੋ

ਜੰਗਲੀ ਸੋਚਾਂ ਨੂੰ ਲਾਂਭੇ ਧਰ
ਤਹਿਜੀਬੀਅਤ ਨੂੰ ਪਾਲ ਦਵੋ

ਮੰਜ਼ਿਲ ਤੇ ਹੈ ਜੇਕਰ ਪੁੱਜਣਾ
ਕਦਮਾਂ ਨੂੰ ਖੂਬ ਉਛਾਲ ਦਵੋ

ਬਿਰਧ ਘਰ ਬਣਾਕੇ ਥਾਂ ਥਾਂ ’ਤੇ
ਨਾ ਖੁਦ ਨੂੰ ਹੀ ਖੁਦ ਗਾਲ ਦਵੋ

ਐ ਆਦਮ ਤੂੰ ਹਿੰਮਤੀ ਬਣਕੇ
ਬਦਲ ਸਮੇਂ ਦੀ ਵੀ ਚਾਲ ਦਵੋ

'ਬੋਪਾਰਾਏ'  ਮੁੜ  ਮੁੜ ਆਖੇ
ਜ਼ਾਲਿਮ ਸੀਨੇ ਗੱਡ ਫਾਲ ਦਵੋ

ਸੰਪਰਕ: +91 98550 91442

Comments

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ