Sat, 20 April 2024
Your Visitor Number :-   6986687
SuhisaverSuhisaver Suhisaver

ਦਿਲਬਰ - ਭੁਪਿੰਦਰ ਸਿੰਘ ਬੋਪਾਰਾਏ

Posted on:- 26-01-2016

suhisaver

ਘਰ ਮੇਰੇ ਤੂੰ ਆਜਾ ਦਿਲਬਰ
ਦਰ ਮੇਰੇ ਤੂੰ ਆਜਾ ਦਿਲਬਰ

ਭੁੱਲਕੇ  ਸਾਰੇ  ਰੋਸੇ  ਸ਼ਿਕਵੇ
ਪਰ ਮੇਰੇ  ਤੂੰ ਆਜਾ ਦਿਲਬਰ

ਬੇਸ਼ੱਕ ਜਾਨ ਤਲੀ  ਦੇ  ਉੱਤੇ
ਧਰ ਮੇਰੇ  ਤੂੰ ਆਜਾ ਦਿਲਬਰ

ਇਸ਼ਕ ਸਮੁੰਦਰ  ਠਾਠਾਂ ਮਾਰੇ
ਤਰ ਮੇਰੇ  ਤੂੰ ਆਜਾ ਦਿਲਬਰ

ਬਣਕੇ ਕਿ੍ਸ਼ਨ ਮੁਰਾਰੀ ਦੁਖੜੇ
ਹਰ ਮੇਰੇ  ਤੂੰ ਆਜਾ ਦਿਲਬਰ

ਨੇਰ੍ਹੇ ਜੀਵਨ ਦੇ ਵਿੱਚ ਚਾਨਣ
ਕਰ ਮੇਰੇ  ਤੂੰ ਆਜਾ ਦਿਲਬਰ

'ਬੋਪਾਰਾਏ ' ਝੋਲੀ  ਖੁਸ਼ੀਆਂ
ਭਰ ਮੇਰੇ  ਤੂੰ ਆਜਾ ਦਿਲਬਰ

ਸੰਪਰਕ: +91 98550 91442

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ