Mon, 23 October 2017
Your Visitor Number :-   1097987
SuhisaverSuhisaver Suhisaver
ਏਸ਼ੀਆ ਹਾਕੀ ਕੱਪ; ਭਾਰਤ ਸ਼ਾਨਦਾਰ ਜਿੱਤ ਨਾਲ ਫਾਈਨਲ 'ਚ ਪਹੁੰਚਿਆ               ਕਸ਼ਮੀਰ ਵਾਦੀ 'ਚ ਸੁਰੱਖਿਆ ਹਾਲਾਤ ਪਹਿਲਾਂ ਨਾਲੋਂ ਬੇਹਤਰ : ਜਨਰਲ ਰਾਵਤ              

ਮਨਫੀ ਪੰਜਾਬ - ਵਰਗਿਸ ਸਲਾਮਤ

Posted on:- 24-10-2016

suhisaver

ਕਹਿਣ ਨੂੰ ਮੈਂ ਪੰਜਾਬ
ਪੰਜ ਮਨਫੀ ਦੋ
ਅੱਜ ਹੈ ਮੇਰਾ ਆਬ
ਨਹੀਂ  ਅੱਤਕਥਨੀ
ਜੇ ਕਹੋ ਤਿਨਾਬ
ਬਸ ਕਹਿਣ ਨੂੰ ਮੈ ਪੰਜਾਬ

ਰਕਬਾ 'ਨਫੀ
ਰੁਤਬਾ 'ਨਫੀ
ਪ੍ਰਕਾਸ਼ 'ਨਫੀ
ਪ੍ਰਤਾਪ 'ਨਫੀ
'ਨਫੀ  ਬੁਲੰਦ ਅਵਾਜ਼
ਕਹਿਣ ਬਸ ਨੂੰ ਮੈ ਪੰਜਾਬ

ਤੀਆਂ 'ਨਫੀ
ਧੀਆਂ 'ਨਫੀ
ਬਾਗ਼ 'ਨਫੀ
ਪੀਂਘਾ 'ਨਫੀ
'ਨਫੀ ਰੀਤ ਰਿਵਾਜ਼
ਕਹਿਣ ਬਸ ਨੂੰ ਮੈ ਪੰਜਾਬ

ਬੇਲੇ 'ਨਫੀ
ਮੇਲੇ 'ਨਫੀ
ਮੱਝਾਂ 'ਨਫੀ
ਸੱਥਾਂ 'ਨਫੀ
'ਨਫੀ  ਖੁੰਡ ਵਿਚਾਰ
ਬਸ ਕਹਿਣ ਨੂੰ ਮੈ ਪੰਜਾਬ

ਮੁਆਫ ਕਰਨਾ ਤਿਨਾਬ ਜੀ !
ਇਕ ਅਰਜ ਹੈ ਜਨਾਬ ਜੀ !!
ਐਵੇਂ ਨਾ ਮੈਨੂੰ ਡਰਾਈ ਜਾਓ
ਚੱਕਰਾਂ ਵਿਚ ਨਾ ਪਾਈ ਜਾਓ
ਜਮਾਂ ਦੀ ਵੀ ਗੱਲ ਕਰੋ
'ਨਫੀ -'ਨਫੀ ਨਾ ਗਾਈ ਜਾਓ !

ਹਾਂ
ਹਾਂ ਵਰਗਿਸ
ਹਾਂ
ਸੁਣ ਦੇਖ
ਜਮਾਂ ਦੀ ਗੱਲ ਕਹਾਂ


ਅਫਸਰਸ਼ਾਹੀ 'ਚ ਭ੍ਰਿਸ਼ਟਾਚਾਰ ਜਮਾਂ
ਕੌਮਾਂ 'ਚ ਫਿਰਕਾਵਾਦ ਜਮਾਂ
ਰਾਜਨੀਤੀ 'ਚ ਕੁਨਬਾਵਾਦ ਜਮਾਂ
ਅਵਾਮ 'ਚ ਦਹਿਸ਼ਤਵਾਦ ਜਮਾਂ
ਸਮਾਜ 'ਚ ਲੁਟਮਾਰ ਜਮਾਂ
ਨੌਜਵਾਨਾਂ 'ਚ ਬੇਰੁਜ਼ਗ਼ਾਰ ਜਮਾਂ


ਇਹ ਨੇ ਮੇਰੇ ਤਨ ਦੇ ਫੋੜੇ
ਇਹ ਨੇ ਮੇਰੇ ਦਿਲ ਦੇ ਸੂਲ
ਮੈਂ ਹਾਂ ਕੋਹੜੀ 'ਤੇ ਅੱਧਰੰਗੀ
ਮੇਰੀਆਂ ਨਸਾਂ ਦਾ ਸੁੱਕਿਆ ਖੁਨ
ਨਸਾਂ 'ਚ ਜਮਾਂ ਨਸ਼ਾ ਬੇਹਿਸਾਬ
ਬਸ ਕਹਿਣ ਨੂੰ ਮੈ ਪੰਜਾਬ
ਬਸ ਕਹਿਣ ਨੂੰ ਮੈ ਪੰਜਾਬ......

ਸੰਪਰਕ: +91 98782 61522

Comments

Kuldeep hanspal

Virgis slamat ji bohut vadia

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ