Sat, 23 September 2017
Your Visitor Number :-   1088082
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਜਾਂਚ – ਹਰਦੀਪ ਸਿੰਘ

Posted on:- 19-11-2016

suhisaver

ਹੋ ਗਿਆ ਕੰਮ ਇਹ ਮਾੜਾ ਇਹਦੀ ਜਾਂਚ ਬਿਠਾ ਦਿਓ
ਪੈ ਜਾਊ ਠੰਡੇ ਬਸਤੇ ਲੋਕਾਂ ਨੂੰ ਸ਼ਾਂਤ ਹੀ ਕਰਾ ਦਿਓ

ਚਲਦੀ ਰਹੂ ਜਾਂਚ ਫੇਰ ਕਿਹੜਾ ਕਿਸੇ ਨੂੰ ਯਾਦ ਰਹੂ
ਹਾਲ ਡੀ ਘੜੀ ਤਾਂ ਤੁਸੀਂ ਸਾਡਾ ਪਿੱਛਾ ਛੁਡਵਾ ਦਿਓ

ਐਵੇਂ ਭੜਕ ਜਾਂਦੇ ਇਹ ਤਾਂ ਕਿਹੜਾ ਵੱਡੀ ਗੱਲ ਸੀ
ਲੋਕਾਂ ਦੇ ਹੱਥ ਕੋਈ ਨਾ ਗਲਤ ਮਸਲਾ ਫੜਾ ਦਿਓ

ਸਾਨੂੰ ਬੈਠੇ ਏ ਸੀ ਜਰਦੇ ਨਹੀਂ ਇਹ ਜਨਤਾ ਵਾਲੇ
ਸੁਣੋ ਭੱਜਕੇ, ਕੋਈ ਨਾ ਅਰਾਮ ਸਾਡਾ ਕੋਈ ਛੁੜਾ ਦਿਓ

ਲਾ ਕੇ ਬਹਿ ਜਾਂਦੇ ਜਾਮ ਸਾਨੂੰ ਫ਼ਰਕ ਨਾ ਵੈਸੇ ਤਾਂ
ਲੋਕਾਂ ਦੀ ਖਾਤਿਰ ਹੀ ਲੋਕਾਂ ਨੂੰ ਰਾਹੋਂ ਉਠਾ ਦਿਓ

ਤੋੜਕੇ ਸਰਕਾਰ ਦੀ ਸੰਪੱਤੀ ਸਮਝਦੇ ਬੜਾ ਮਾਣ
ਤੋੜ ਲੈਣ ਦਿਓ ਥੋੜਾ ਇਹਨਾਂ ਦੇ ਚਾਅ ਲਾਹ ਦਿਓ

ਸੰਪਰਕ: +91 90416 00900

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ