Tue, 17 October 2017
Your Visitor Number :-   1096456
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਪੱਕੇ ਦੁਸ਼ਮਨ - ਬਿੰਦਰ ਜਾਨ ਏ ਸਾਹਿਤ

Posted on:- 27-11-2016

suhisaver

ਭਾਰਤ ਸਾਡਾ ਪੱਕਾ ਦੁਸ਼ਮਨ
ਸੁਣ ਬਈ ਪਾਕਿਸਤਾਨੀਆਂ

ਪਾਕਿ ਪੜੌਸੀ ਪੱਕਾ ਵੈਰੀ
ਸੋਚ ਲੈ ਹਿੰਦੁਸਤਾਨੀਆਂ

ਨਫਰਤ ਵਾਲ਼ਾ ਬੀਜ ਬਿਜਿਆ
ਗੋਰਿਆ ਇੰਗਲਿਸਤਾਨੀਆਂ

ਵੇਖ ਖੂਨ ਦੀ ਤਿ੍ਹਾਈਆਂ ਨੇ
ਅੱਜ ਵੀ ਤੇਰੀ ਸ਼ੈਤਾਨੀਆਂ

ਰੂਹ ਅਜੇ ਵੀ ਜੰਗਲੀ ਜ਼ਹਿਰੀ
ਮਨ ਵਿੱਚ ਮੌਤ ਵੀਰਾਨੀਆਂ

ਅਨਪੜਤਾ ਨਾ ਮੁੱਕੀ ਦਿਲ ਚੋਂ
ਸੋਚ ਕੇ ਹੋਣ ਹੈਰਾਨੀਆਂ

ਰਲ ਮਿਲ ਸਭ ਨੇ ਲਈ ਅਜ਼ਾਦੀ
ਭੁੱਲੀਆਂ ਹੁਣ ਕੁਰਬਾਨੀਆਂ

ਪੰਜ ਦਰਿਆ ਦੇ ਪੁੱਤਰ ਦੋਵੇਂ
ਧਰਤਾਂ ਅੱਜ ਬੇਗਾਨੀਆਂ

ਮਜ਼ਹਵਾਂ ਦੇ ਮਸਲੇ ਹੋਏ ਵੱਡੇ
ਵੱਡੀਆਂ ਅੱਜ ਨਦਾਨੀਆਂ

ਕਦੋਂ ਛੱਡਣਗੇ ਬਿੰਦਰਾ ਕਮਲੇ
ਕਰਨੀਆਂ ਨਾ ਫੁਰਮਾਨੀਆਂ

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ