Sun, 22 October 2017
Your Visitor Number :-   1097647
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਉੱਡ ਜਾਣਗੇ ! - ਹਰਜਿੰਦਰ ਗੁਲਪਰ

Posted on:- 26-02-2017

suhisaver

ਅਜੇ ਰਾਜਸੀ ਹਵਾ ਹੈ 'ਹਵਾ' ਹੋਈ,
ਦੋ ਚਿੱਤੀ 'ਚ ਪਏ ਵਿਭਾਗ ਸਾਰੇ।

ਕਈ ਉੱਠ ਕੇ ਚੇਪੀਆਂ ਲਾਉਣ ਲੱਗੇ,
ਖੁੱਲੇ ਕਈਆਂ ਦੇ ਅਜੇ ਸੁਰਾਗ ਸਾਰੇ।

ਸਮਾਂ ਥੋੜਾ ਕੁਕਰਮਾਂ ਦੀ ਬਾਤ ਲੰਬੀ,
ਧੋਤੇ ਜਾਣੇ ਨੀ ਲੱਗੇ ਹੋਏ ਦਾਗ ਸਾਰੇ ।

ਨਵੀਂ ਬੀਨ ਤੇ ਨੱਚਣਗੇ ਫੇਰ ਮੁੜ ਕੇ,
ਕੁੰਜ ਲਾਹ ਕੇ ਜਲਦ ਹੀ ਨਾਗ ਸਾਰੇ।

ਸੁਪਨੇ ਆਉਣਗੇ ਭੁੱਜੇ ਕਬਾਬ ਵਾਲੇ,
ਉਠਕੇ ਖਾਣਗੇ ਸਰੋਂ ਦਾ ਸਾਗ ਸਾਰੇ।

ਰਾਗ ਗਾਉਣਗੇ ਪੰਥ ਦਾ ਫੇਰ 'ਜੋਧੇ'
ਭੁੱਲ ਗਏ ਜੋ ਰਾਗਣੀਆਂ,ਰਾਗ ਸਾਰੇ।

ਅਸਲ ਜੇਹਲ ਨੀ ਕਿਸੇ ਨੇ ਕਦੇ ਦੇਖੀ,
ਗੱਪਾਂ ਮਾਰਦੇ ਆਣਕੇ 'ਘਾਗ' ਸਾਰੇ,

ਗਿੱਧਾਂ,ਚਿੜੀਆਂ,ਤੇ ਬਾਜ ਅਲੋਪ ਹੋਏ,
ਉੱਡ ਜਾਣਗੇ ਰਾਜ ਚੋੰ 'ਕਾਗ' ਸਾਰੇ।

ਸੰਪਰਕ: 0061 470 605255

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ