Sat, 23 September 2017
Your Visitor Number :-   1088108
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਅੱਗ -ਕੁਲਵਿੰਦਰ ਕੌਸ਼ਲ

Posted on:- 02-03-2017

suhisaver

ਸਰਕਾਰੀ ਟੂਟੀ 'ਚੋਂ
ਵਾਰੀ ਆਉਣ 'ਤੇ
ਅਚਾਨਕ ਪਾਣੀ ਮੁੱਕ ਜਾਣਾ
ਮਾਂ ਦੇ ਮੂੰਹੋਂ ਨਿਕਲਣਾ
ਜੈਵੱਢਿਆਂ ਦੇ ਨੂੰ

ਹੁਣੇ ਅੱਗ ਲੱਗਣੀ ਸੀ

ਅਸੀਂ ਕੋਲ ਖੜ੍ਹਿਆਂ
ਹਾਸਾ ਚੱਕ ਦੇਣਾ
ਪਾਣੀਆਂ ਨੂੰ ਵੀ ਕਦੇ
ਅੱਗ ਲੱਗੀ ਏ


ਕਿੰਨੇ ਅਣਜਾਣ ਸੀ ਅਸੀਂ
ਸ਼ਾਇਦ ਮਾਂ ਵੀ ਨਾ ਜਾਣਦੀ ਹੋਵੇ
ਪਾਣੀਆਂ ਨੂੰ ਵੀ ਅੱਗ ਲੱਗਦੀ ਏ
ਨਹਿਰਾਂ ਦੇ ਨਾਂ 'ਤੇ
ਵੋਟਾਂ ਦੇ ਨਾਂ 'ਤੇ
ਤੇ ਜਦੋਂ ਇਹ ਲੱਗਦੀ ਏ
ਘਰਾਂ ਦੇ ਘਰ ਫੂਕਦੀ ਏ

ਸੰਪਰਕ: +91 94176 36255

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ