Thu, 21 September 2017
Your Visitor Number :-   1087170
SuhisaverSuhisaver Suhisaver
ਹਨੀਪ੍ਰੀਤ ਵਿਰੁੱਧ ਦੇਸ਼ ਧ੍ਰੋਹ ਦਾ ਮਾਮਲਾ ਦਰਜ               ਜਾਖੜ ਲੜਨਗੇ ਗੁਰਦਾਸਪੁਰ ਤੋਂ ਚੋਣ              

ਬਨੇਗਾ ਦੀ ਪ੍ਰਾਪਤੀ ਲਈ ਵਿਦਿਆਰਥੀਆਂ 'ਚ ਜੋਸ਼ - ਏ.ਆਈ.ਐਸ.ਐਫ

Posted on:- 23-03-2017

suhisaver

ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ 23 ਮਾਰਚ ਦੇ ਸ਼ਹੀਦੀ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਦਿਹਾੜੇ ਦੇ ਸੰਬੰਧ 'ਚ ਏ.ਆਈ.ਐਸ.ਐਫ ਦੀ ਪੰਜਾਬੀ ਯੂਨੀਵਰਸਿਟੀ ਇਕਾਈ ਵੱਲੋਂ ਬਨੇਗਾ (ਭਗਤ ਸਿੰਘ ਕੌਮੀ ਰੁਜਗਾਰ ਗਾਰੰਟੀ ਕਾਨੂੰਨ) ਦੀ ਪ੍ਰਾਪਤੀ ਲਈ ਦੋ ਰੋਜ਼ਾ ਦਸਤਖਤੀ ਮੁਹਿੰਮ ਦਾ ਆਗਾਜ਼ ਕੀਤਾ। ਇਸ ਦਸਤਖਤੀ ਮਹਿੰਮ ਦੀ ਸ਼ੁਰੂਆਤ ਭਾਈ ਕਾਨ੍ਹ ਸਿੰਘ ਲਾਈਬ੍ਰੇਰੀ ਤੋਂ ਕੀਤੀ ਗਈ। ਸਾਰਾ ਦਿਨ ਹੀ ਵਿਦਿਆਰਥੀਆਂ ਨੂੰ ਆਗੂਆਂ ਵੱਲੋਂ ਬਨੇਗਾ ਦੇ ਸੰਬੰਧ 'ਚ ਜਾਣਕਾਰੀ ਦਿੱਤੀ ਗਈ ਤੇ ਉਨ੍ਹਾਂ ਦੇ ਕੋਲੋਂ ਦਸਤਖਤ ਇੱਕਠੇ ਕੀਤੇ ਗਏ। ਇਸ ਸਮੇਂ ਪੱਤਰਕਾਰਾਂ ਨੂੰ ਜਾਣਕੲਰੀ ਦਿੰਦੇ ਹੋਏ ਕੋ-ਕਨਵੀਨਰ ਗੁਰਮੁੱਖ ਨੇ ਦੱਸਿਆ ਕਿ ਭਗਤ ਸਿੰਘ ਦੇ ਜੀਵਨ ਤੋਂ ਸੇਧ ਲੈ ਕੇ ਅਸੀਂ ਸਮਾਜ ਨੂੰ ਬਿਹਤਰੀ ਦੇ ਰਾਹ 'ਤੇ ਲੈ ਕੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਰਾਜਨੀਤੀ ਅਹਿੰਮ ਸਥਾਨ ਹੁੰਦਾ ਹੈ।

ਉਨ੍ਹਾਂ ਦੱਸਿਆ ਕਿ ਅੱਜ ਸਮਾਜ 'ਚ ਭਿਆਨਕ ਸਮੱਸਿਆਵਾਂ ਮੂੰਹ ਅੱਡੀ ਖੜੀਆਂ ਹਨ। ਸਾਰੇ ਸਾਧਨਾਂ 'ਤੇ ਨਿੱਜੀ ਮਾਲਕੀ ਦਾ ਬੋਲਬਾਲਾ ਹੈ। ਨੌਜਵਾਨਾਂ ਲਈ ਸਰਕਾਰ ਵੱਲੋਂ ਨਾ ਤਾਂ ਪੜਾਈ ਲਈ ਕੋਈ ਚੰਗੀ ਨੀਤੀ ਹੈ ਤੇ ਨਾ ਹੀ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਏ.ਆਈ.ਐਸ.ਐਫ ਪਿਛਲੇ ਦੋ ਸਾਲਾਂ ਤੋਂ ਦੇਸ਼ ਭਰ 'ਚ ਨੌਜਵਾਨਾਂ ਦੇ ਰੁਜ਼ਗਾਰ ਦੀ ਗਾਰੰਟੀ ਦੇ ਲਈ ਬਨੇਗਾ (ਭਗਤ ਸਿੰਘ ਕੌਮੀ ਰੁਜਗਾਰ ਗਾਰੰਟੀ ਕਾਨੂੰਨ) ਨੂੰ ਦੇਸ਼ ਦੀ ਪਾਰਲੀਮੈਂਟ ਤੇ ਵਿਧਾਨਸਭਾਵਾਂ 'ਚੋਂ ਪਾਸ ਕਰਵਾਉਣ ਲਈ ਲਾਮਬੰਦ ਕਰ ਰਹੀ ਹੈ। ਇਸ ਮੌਕੇ ਕਨਵੀਨਰ ਸੰਦੀਪ ਨੇ ਕਿਹਾ ਕਿ ਬਨੇਗਾ ਨੂ ਲੈ ਕੇ ਸਾਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ 'ਚ ਕਾਫੀ ਉਤਸ਼ਹ ਹੈ। ਉਨ੍ਹਾਂ ਇਸ ਕਾਨੂੰਨ ਨੂੰ ਸਮਾਜਿਕ ਰਾਜਨੀਤਿਕ ਬਦਲ ਦਾ ਨਾਮ ਦਿੱਤਾ। ਉਨ੍ਹਾਂ ਕਿਹਾ ਕਿ ਇਸ ਵਾਰ ਏ.ਆਈ.ਐਸ.ਐਫ 23 ਮਾਰਚ ਨੂੰ ਬਨੇਗਾ ਦਿਨ ਦੇ ਤੌਰ ਉੱਤੇ ਮਨਾ ਰਹੀ ਹੈ ਤੇ ਇਸ ਮੁਹਿੰਮ ਦੇ ਤਹਿਤ ਹੀ ਕਾਲਜਾਂ ਯੂਨੀਵਰਸਿਟੀਆਂ 'ਚ ਬਨੇਗਾ ਕਾਨੂੰਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਗੁਰਜੰਟ, ਅਰੁਣ, ਹਨਦੀਪ, ਗੁਰਪ੍ਰੀਤ, ਸ਼ੈਸ਼ਵ, ਸ਼ਾਮ,ਰਹਿਤ, ਗੁਰਜੰਟ ਟਿਵਾਣਾ, ਗੁਰਲਾਲ, ਹਰਦੀਪ, ਅਮਨ ਆਦਿ ਆਗੂ ਮੌਜੂਦ ਸਨ।

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ