Sat, 23 November 2019
Your Visitor Number :-   1928455
SuhisaverSuhisaver Suhisaver
ਰਾਫੇਲ ਮਾਮਲੇ ਦੀ ਸੀ ਬੀ ਆਈ ਜਾਂਚ ਹੋਵੇ : ਪ੍ਰਸ਼ਾਂਤ, ਸ਼ੋਰੀ               ਮਲਵਿੰਦਰ ਤੇ ਸ਼ਿਵਿੰਦਰ ਹੱਤਕ ਅਦਾਲਤ ਦੇ ਦੋਸ਼ੀ ਕਰਾਰ              

ਦੋਹਾਂ ਪੰਜਾਬਾਂ ਦੇ ਨਾਂ -ਡਾ. ਗੁਰਮਿੰਦਰ ਸਿੱਧੂ

Posted on:- 20-06-2013

ਆਓ ਨਾ ! ਚਿੱਠੀਆਂ  ਭੇਜੀਏ ਮੁਹੱਬਤਾਂ ਵਿੱਚ ਗੁੰਨ੍ਹ  ਕੇ
ਆਓ  ਮੁਹੱਬਤਾਂ  ਭੇਜੀਏ ! ਸੱਤਾਂ  ਸੁਰਾਂ ਵਿੱਚ  ਬੰਨ੍ਹ ਕੇ
ਕਿ ਨਫ਼ਰਤਾਂ ਦੇ ਸੇਕ ਨੇ , ਖੁਸ਼ੀਆਂ  ਦਾ ਪਿੰਡਾ ਪੀੜਿਆ
ਕੰਡਿਆਲੀਆਂ  ਵਾੜਾਂ  ਨੇ ਤਾਂ ਵਸਲਾਂ ਦਾ ਬੂਹਾ ਭੀੜਿਆ

 
ਆਓ ਨਾ ਭੇਲੀ ਭੇਜੀਏ, ਗੁੜ ਦੀ ਸ਼ਗਨ ਦੀ, ਅਮਨ ਦੀ
ਭਾਜੀ ਨਹੀਂ  ਪਾਉਣੀ ਅਸਾਂ , ਭਾਜੀ  ਤੁਸੀਂ ਨਾ ਮੋੜਿਓ !
ਆਓ ਨਾ  ਛਿੱਟੇ  ਮਾਰੀਏ ! ਪਰਮਾਣੂੰਆਂ ਦੀ ਤਪਸ਼ 'ਤੇ
ਜ਼ਿੰਦਗੀ ਦੀ ਡੋਲੀ ਸੋਹਣਿਓ! ਸਿਵਿਆਂ ਦੇ ਰਾਹ ਨਾ ਤੋਰਿਓ!
 
ਆਓ ਨਾ ਕਰਵਾ-ਈਦ ਨੂੰ ,ਮਿੱਠੀਆਂ ਸੁਗਾਤਾਂ ਘੱਲੀਏ
ਪੰਜ ਆਬਾਂ ਤੋਂ ਭਰ ਚੂਲੀਆਂ, ਰੋਸੇ ਦਾ ਵਰਤ ਤੋੜੀਏ,
ਆਓ ਨਾ ਸਾਹਵੇਂ ਰੱਖੀਏ, ਰੂਹਾਂ ਦੀ  ਸੁੱਚੀ ਛਾਨਣੀ
ਟੁੱਟੇ  ਹੋਏ  ਚੰਦ  ਨੂੰ  ਦੇ ਕੇ  ਅਰਘ  ਫਿਰ  ਜੋੜੀਏ
 
ਆਓ  ਨਾ ਰਲ ਕੇ ਖੇਡੀਏ ! ਆਓ ਨਾ ਪਾਈਏ ਆੜੀਆਂ
ਅੰਬਾਂ ਉੱਤੇ,ਬੰਬਾਂ  ਦੀਆਂ  ਛਾਵਾਂ  ਨੇ  ਹੁੰਦੀਆਂ ਮਾੜੀਆਂ
ਆਓ ਪੰਜਾਬਾਂ ਵਾਲਿਓ ! ਆਓ ਨਾ ਮੁਲਕਾਂ ਵਾਲਿਓ !
ਸੰਭਲੋ  ਵੇ ਆਰ  ਵਾਲਿਓ ! ਸੰਭਲੋ  ਵੇ ਪਾਰ ਵਾਲਿਓ!

ਤਲੀਆਂ 'ਤੇ ਮਹਿੰਦੀ ਦੀ ਜਗਾਹ,ਅੰਗਿਆਰੀਆਂ ਨਾ ਧਰ ਦਿਓ
ਬਾਲਾਂ  ਦਿਆਂ  ਨੈਣਾਂ  'ਚ ਨਾ , ਬਾਰੂਦ-ਸੁਰਮਾ  ਭਰ  ਦਿਓ
ਹਾੜ੍ਹਾ ਵੇ ! ਰੱਬ ਦਾ ਵਾਸਤਾ! ਅੰਬਰ  ਨਾ ਕਤਲ ਕਰ ਦਿਓ
ਵੱਡੇ  ਪੁਲਾੜਾਂ ਵਾਲਿਓ  ! ਧਰਤੀ   ਨਾ ਵਿਧਵਾ ਕਰ  ਦਿਓ
 
ਆਓ  ਨਾ  ਸੋਚਾਂ  ਫੋਲੀਏ !  ਆਓ   ਨਾ  ਗੰਢਾਂ  ਖੋਲ੍ਹੀਏ
ਸਰਹੱਦਾਂ  ਦੀ ਸਰਦਲ  ਉੱਤੇ , ਚੌਲਾਂ  ਦੀ ਮੁੱਠੀ ਡੋਲ੍ਹੀਏ
ਰਿਸ਼ਤਿਆਂ ਦੇ ਜ਼ਖਮਾਂ 'ਤੇ  ਬੱਦਲਾਂ ਦੇ ਫੈਹੇ ਧਰ ਦਈਏ
ਜ਼ਿੰਦਗੀ ਨੂੰ  ਫੇਰ  ਆਪਾਂ  ਜੀਣ-ਜੋਗੀ  ਕਰ  ਦਈਏ ।
 
 
ਈ ਮੇਲ:  gurmindersidhu13@gmail.com

Comments

Nirmal Datt

ਬਹੁਤ ਵਧੀਆ ਕਵਿਤਾ.ਮੁਬਾਰਕ,ਡਾ.ਸਿੱਧੂ.

ਡਾ: ਗੁਰਮਿੰਦਰ ਸਿਧੂ

ਬਹੁਤ ਬਹੁਤ ਸ਼ੁਕਰੀਆ ਪ੍ਰੋ: ਨਿਰਮਲ ਦੱਤ ਜੀਓ

jaswant dhaap

shaandar janab

ਡਾ: ਗੁਰਮਿੰਦਰ ਸਿਧੂ

ਬੇਹੱਦ ਧੰਨਵਾਦੀ ਹਾਂ ਜਸਵੰਤ ਜੀਓ

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ