Mon, 10 December 2018
Your Visitor Number :-   1547724
SuhisaverSuhisaver Suhisaver
ਮਾਲਿਆ ਹਵਾਲਗੀ ਕੇਸ; ਸੀ ਬੀ ਆਈ ਤੇ ਈ ਡੀ ਲੰਡਨ ਰਵਾਨਾ               ਭਾਜਪਾ ਦੰਗਾ ਭੜਕਾਉਣਾ ਚਾਹੁੰਦੀ : ਸ਼ਿਵਪਾਲ              

ਗ਼ਜ਼ਲ - ਮਲਕੀਅਤ ‘ਸੁਹਲ’

Posted on:- 28-11-2013



ਕਦੇ ਮਾਣ ਨਾ ਕਰੀਏ ਖੁੰਢੇ ਹਥਿਆਰਾਂ ’ਤੇ ।
ਝੂਠੇ ਮੱਥੇ ਨਾ ਟੇਕੀਏ ਮੰਦਿਰਾਂ ਮਜ਼ਾਰਾਂ ’ਤੇ ।

ਬੜੇ ਕਤਲ ਹੁੰਦੇ ਨੇ ਜ਼ਬਰਾਂ - ਜਨਾਹਾਂ ਦੇ,
ਤਾਂ ਵੀ ਦੋਸ਼ ਮੜ੍ਹਦੇ ਹੋ ਚਲੀਆਂ ਤਲਵਾਰਾਂ ’ਤੇ ।

ਜੋ ਵੀ ਮਾਣ ਕਰਦੇ ਨੇ ਸੁੰਦਰ ਜਵਾਨੀ ਦਾ,
ਛਡ ਕੇ ਘਰ ਆਪਣੇ ਨੂੰ ਅੱਖ ਰਖਣ ਹਜ਼ਾਰਾਂ ’ਤੇ ।

ਡੁੱਬਕੇ ਮਰਦੇ ਵੀ ਨਹੀਂ ਜੋ ਬੇ-ਗੈਰਤ ਨੇ ਬੰਦੇ,
ਭਾਵੇਂ ਛਪਦੀ ਹੈ ਉਨ੍ਹਾਂ ਦੀ ਸੁਰਖ਼ੀ ਅਖਬਾਰਾਂ ’ਤੇ ।

ਨਸ਼ੇ ਵਿਚ ਹੋ ਕੇ ਚੂਰ ਜੋ ਆਪਾ ਵੀ ਭੁੱਲੇ ਨੇ,
ਕਿਵੇਂ ਕਰੀਏ ਇਤਬਾਰ ਇਹੋ ਜਿਹੇ ਗ਼ਵਾਰਾਂ ’ਤੇ ।

ਸੁਬ੍ਹਾ ਦਾ ਭੁੱਲਿਆ ਜੋ ਸ਼ਾਮੀਂ ਘਰ ਨਾ ਆਵੇ ,
ਗੁਮਸ਼ੁਦਾ ਦੇ ਇਸ਼ਤਿਹਾਰ ਲਾਈਏ ਦੀਵਾਰਾਂ ’ਤੇ ।

"ਸੁਹਲ" ਫਿਰ ਨਹੀਂ ਮਿਲਣੀ ਇਹ ਜ਼ਿੰਦਗੀ ਤੈਨੂੰ,
ਆਓ ਸੱਬਰ ਕਰਨਾ ਸਿੱਖੀਏ ਪੱਤਝੜ ਬਹਾਰਾਂ ’ਤੇ ।

ਸੰਪਰਕ: +91 98728 48610

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ