Mon, 23 October 2017
Your Visitor Number :-   1097979
SuhisaverSuhisaver Suhisaver
ਏਸ਼ੀਆ ਹਾਕੀ ਕੱਪ; ਭਾਰਤ ਸ਼ਾਨਦਾਰ ਜਿੱਤ ਨਾਲ ਫਾਈਨਲ 'ਚ ਪਹੁੰਚਿਆ               ਕਸ਼ਮੀਰ ਵਾਦੀ 'ਚ ਸੁਰੱਖਿਆ ਹਾਲਾਤ ਪਹਿਲਾਂ ਨਾਲੋਂ ਬੇਹਤਰ : ਜਨਰਲ ਰਾਵਤ              

ਸੁੱਚਾ ਸਿੰਘ ਲੰਗਾਹ ਦੀ ਗ੍ਰਿਫ਼ਤਾਰੀ ਅਤੇ ਗੁਰਦਾਸਪੁਰ ਦਾ ਚੋਣ ਦੰਗਲ

Posted on:- 05-10-2017

suhisaver

ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁੱਚਾ ਸਿੰਘ ਲੰਗਾਹ ਬਲਾਤਕਾਰ ਅਤੇ ਧੋਖਾ-ਧੜੀ ਦੇ ਮਾਮਲੇ ਵਿੱਚ ਗ੍ਰਿਫਤਾਰ ਹੋ ਚੁੱਕੇ ਹਨ। ਸੁੱਚਾ ਸਿੰਘ ਲੰਗਾਹ ਕਾਫੀ ਸਮੇਂ ਤੋਂ ਵਿਵਾਦਾਂ ਵਿੱਚ ਘਿਰੇ ਰਹੇ ਹਨ। ਲੰਗਾਹ, ਕਦੇ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ, ਕਦੇ ਗੁਰਦੁਆਰੇ ਵਿੱਚ ਪੈਸੇ ਵੰਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ’ਤੇ ਸਹੁੰ ਚੁਕਾ ਕੇ ਕਿ ਵੋਟ ਅਕਾਲੀ ਦਲ ਨੂੰ ਪਾਉਣੀ ਹੈ, ਅਜਿਹੇ ਮਾਮਲਿਆਂ ਪੱਖੋਂ ਇੱਕ ਬਦਨਾਮ ਕਿਰਦਾਰ ਰਿਹਾ ਹੈ।  ਹੁਣ ਜਦੋਂ ਕਾਫੀ ਸਮੇਂ ਤੋਂ ਬਾਅਦ ਲੰਗਾਹ ਪੁਲਿਸ ਦੇ ਅੜਿੱਕੇ ਆਇਆ ਤਾਂ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੀ ਲੰਗਾਹ ਨੂੰ ਅਪਨਾਉਣ ਤੋਂ ਕੰਨੀਂ ਕਤਰਾ ਰਹੀ ਹੈ। ਜੋ ਲੰਗਾਹ ਦੇ ਕਾਲੇ ਕਾਰਨਾਮਿਆਂ ਦੇ ਕਦੀ ਭਾਗੀਦਾਰ ਰਹੇ ਸਨ ਉਹ ਹੁਣ ਉਸ ਤੋਂ ਖਹਿੜਾ ਛੁਡਾ ਰਹੇ ਹਨ।

ਸੁੱਚਾ ਸਿੰਘ ਲੰਗਾਹ  ਦਾ ਇਖ਼ਲਾਕ ਤੋਂ ਡਿੱਗਿਆ ਕਿਰਦਾਰ ਗੁਰਦਾਸਪੁਰ ਦੀਆਂ ਚੋਣਾਂ ਵਿੱਚ ਸਮੱਸਿਆ ਬਣ ਸਕਦਾ ਹੈ। ਗੁਰਦਾਸਪੁਰ ਦੀਆਂ ਚੋਣਾਂ ਵਿੱਚ ਵਿਰੋਧੀ ਪਾਰਟੀ, ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਸੁੱਚਾ ਸਿੰਘ ਲੰਗਾਹ ਦੇ ਮਾਮਲੇ ਨੂੰ ਕਾਫੀ ਜ਼ੋਰ ਸ਼ੋਰ ਨਾਲ ਚੁੱਕ ਰਹੀਆਂ ਹਨ।

ਸੁੱਚਾ ਸਿੰਘ ਲੰਗਾਹ ਮਾਮਲਾ ਅਕਾਲੀ ਦਲ ਉੱਤੇ ਕਾਫੀ ਭਾਰੂ ਪੈਂਦਾ ਮਹਿਸੂਸ ਹੋ ਰਿਹਾ ਹੈ।  ਕਹਾਣੀ ਸਿਰਫ ਸੁੱਚਾ ਸਿੰਘ ਲੰਗਾਹ ’ਤੇ ਖ਼ਤਮ ਨਹੀਂ ਹੁੰਦੀ , ਸਗੋਂ ਗੁਰਦਾਸਪੁਰ ਚੋਣਾਂ ਵਿੱਚ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਹੋਰ ਕਿਰਦਾਰਾਂ ਦੇ ਵੀ ਮੁੱਦੇ ਸਾਹਮਣੇ ਆ ਰਹੇ ਹਨ। ਸਾਧੂ ਸਿੰਘ ਰਾਗੀ ਜਿਹਦੀ ਪੱਗ ਵਿੱਚੋਂ ਅਫੀਮ ਫੜੀ ਜਾਂਦੀ ਹੈ, ਸ਼੍ਰੋਮਣੀ ਕਮੇਟੀ ਨਾਲ ਹੀ ਸਬੰਧਤ ਇੱਕ ਇਹੋ ਜੇਹਾ ਬੰਦਾ ਜੋ ਆਪਣੇ ਸਾਥੀ ਦੀ ਪਤਨੀ ਨਾਲ ਅਸ਼ਲੀਲ ਹਰਕਤਾਂ ਕਰਦਾ ਫੜਿਆ ਗਿਆ, ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦਾ ਇੱਕ ਮੈਂਬਰ ਜੋ ਕੁਝ ਸਾਲ ਪਹਿਲਾਂ ਸ਼ਰੇਆਮ ਇੱਕ ਵਿਆਹ ਸਮਾਗਮ ਵਿੱਚ ਨਸ਼ੇ ਨਾਲ ਟੱਲੀ ਹੁੰਦਾ ਹੈ ਇਹ ਅਜਿਹੇ ਮੁੱਦੇ ਹਨ ਜਿਨ੍ਹਾਂ ਦਾ ਸੇਕ ਗੁਰਦਾਸਪੁਰ ਦੀਆਂ ਚੋਣਾਂ ਵਿੱਚ ਅਕਾਲੀ ਦਲ ਨੂੰ ਲੱਗ ਰਿਹਾ ਹੈ।ਅਕਾਲੀ ਦਲ ਲਈ ਹੁਣ ਸਥਿਤੀ ਬਚਣ ਵਾਲੀ ਨਹੀਂ ਜਾਪਦੀ। ਸੁੱਚਾ ਸਿੰਘ ਲੰਗਾਹ ਦਾ ਕਿਰਦਾਰ ਅਕਾਲੀ ਭਾਜਪਾ ਦੀ ਰਾਹ ਵਿੱਚ ਕਿਵੇਂ ਅੜਿੱਕੇ ਪਾਉਂਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ।

Comments

Name (required)

Leave a comment... (required)

Security Code (required)ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ