Mon, 23 October 2017
Your Visitor Number :-   1097979
SuhisaverSuhisaver Suhisaver
ਏਸ਼ੀਆ ਹਾਕੀ ਕੱਪ; ਭਾਰਤ ਸ਼ਾਨਦਾਰ ਜਿੱਤ ਨਾਲ ਫਾਈਨਲ 'ਚ ਪਹੁੰਚਿਆ               ਕਸ਼ਮੀਰ ਵਾਦੀ 'ਚ ਸੁਰੱਖਿਆ ਹਾਲਾਤ ਪਹਿਲਾਂ ਨਾਲੋਂ ਬੇਹਤਰ : ਜਨਰਲ ਰਾਵਤ              

ਪ੍ਰਧਾਨ ਮੰਤਰੀ ਅਤੇ ਅਰਥਚਾਰਾ

Posted on:- 06-10-2017

suhisaver

ਭਾਰਤ ਮੌਜੂਦਾ ਸਮੇਂ ਜਿਸ ਤਰ੍ਹਾਂ ਦੇ ਅਰਥਚਾਰੇ ਦੇ ਨਿਘਾਰ ’ਚੋਂ ਲੰਘ ਰਿਹਾ ਹੈ, ਉਸ ਬਾਰੇ ਬੀ.ਜੇ.ਪੀ. ਦੇ ਆਪਣੇ ਬਹੁਤ ਸਾਰੇ ਨੇਤਾਵਾਂ, ਜਿਨ੍ਹਾਂ ਵਿੱਚ ਅਰੁਣ ਸ਼ੋਰੀ, ਜਸਵੰਤ ਸਿਨਹਾ ਵੀ ਸ਼ਾਮਲ ਹਨ, ਦੀਆਂ ਟਿੱਪਣੀਆਂ ਆ ਰਹੀਆਂ ਹਨ। ਪਰ ਜਾਪਦਾ ਨਹੀਂ ਕਿ ਇਸਦਾ ਨਰੇਂਦਰ ਮੋਦੀ ਉੱਤੇ ਕੋਈ ਅਸਰ ਹੋਇਆ ਹੈ। ਉਹ ਹਾਲੇ ਵੀ ਇਹ ਆਖ ਰਹੇ ਹਨ ਕਿ ਮਨਮੋਹਨ ਸਿੰਘ ਸਮੇਂ ਕੀ ਹਾਲਾਤ ਸਨ ਅਤੇ ਹੁਣ ਬਹੁਤ ਵਧੀਆ ਹਨ। ਪਰ ਇੱਕ ਗੱਲ ਸਹੀ ਹੈ ਕਿ ਨੋਟਬੰਦੀ ਅਤੇ ਜੀ.ਐੱਸ.ਟੀ. ਨੇ ਲੱਕ ਤੋੜਿਆ ਹੈ। ਨੋਟਬੰਦੀ ਆਪਣੇ ਆਪ ਵਿੱਚ ਇੱਕ ਗ਼ੈਰ-ਸੰਵਿਧਾਨਕ ਫੈਸਲਾ ਸੀ। ਜੀ.ਐੱਸ.ਟੀ.  ਨੇ ਛੋਟੇ ਵਪਾਰੀ ਵਰਗ ਨੂੰ ਪੂਰੀ ਤਰ੍ਹਾਂ ਮਾਯੂਸ ਕੀਤਾ ਹੈ। ਪੂਰੇ ਮੁਲਕ ਦਾ ਅਰਥਚਾਰਾ ਮੁੱਧੇ-ਮੂੰਹ ਡਿੱਗਿਆ ਪਿਆ ਹੈ, ਪਰ ਪ੍ਰਧਾਨ ਮੰਤਰੀ ਦਾ ਲਹਿਜ਼ਾ ਜੁਝਾਰੂ ਹੈ।

ਨਰੇਂਦਰ ਮੋਦੀ ਬਾਰੇ ਮਸ਼ਹੂਰ ਹੈ ਕਿ ਉਹ ਆਪਣੇ ਵਿਰੋਧੀਆਂ ਦੀ ਬਿਆਨਬਾਜ਼ੀ ਨੂੰ ਅਣਦੇਖਿਆ ਕਰਦੇ ਹਨ ਅਤੇ ਜਵਾਬ ਦੇਣ ਤੋਂ ਗੁਰੇਜ਼ ਕਰਦੇ ਹਨ। ਫਿਰ ਜਦੋਂ ਉਹ ਪੱਕੇ ਪੈਰੀਂ ਹੋ ਜਾਂਦੇ ਹਨ ਤਾਂ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਪਰ ਇਸ ਵਾਰ ਉਨ੍ਹਾਂ ਆਪਣੇ ਨਿੰਦਕਾਂ ਨੂੰ ਕਰੜੇ ਹੱਥੀਂ ਲੈਣ ਦੀ ਜ਼ਿਆਦਾ ਉਡੀਕ ਨਹੀਂ ਕੀਤੀ। ਅਰਥਚਾਰੇ ਸਬੰਧੀ ਪੂਰੀ ਤਰ੍ਹਾਂ ਉਨ੍ਹਾਂ ਪ੍ਰਚਾਰ ਕੀਤਾ। ਪਰ ਸੱਚ, ਸੱਚ ਹੈ। ਸੱਚ ਇਹ ਹੈ ਕਿ ਆਪਣਿਆਂ ਵੱਲੋਂ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀ.ਜੇ.ਪੀ ਸਰਕਾਰ ਵੱਲੋਂ ਜੋ ਸਬਜ਼ਬਾਗ ਦਿਖਾਏ ਗਏ ਸਨ ਉਨ੍ਹਾਂ ਦਾ ਹੁਣ ਸੱਚ ਸਾਹਮਣੇ ਆ ਰਿਹਾ ਹੈ। ਆਮ ਵਰਗ, ਕਿਰਤੀ ਵਰਗ ਚਾਹੇ ਛੋਟਾ ਵਪਾਰੀ ਹੋਵੇ, ਹਰ ਵਰਗ ਸਰਕਾਰ ਤੋਂ ਪ੍ਰੇਸ਼ਾਨ ਹੈ। ਅਰਥਚਾਰੇ ਦਾ ਪੂਰੀ ਤਰ੍ਹਾਂ ਬੁਰਾ ਹਾਲ ਹੋ ਚੁੱਕਾ ਹੈ। ਮਹਿੰਗਾਈ ਜਿਸ ਤਰ੍ਹਾਂ ਵੱਧ ਰਹੀ ਹੈ ਉਸ ਕਾਰਨ ਆਮ ਆਦਮੀ ਬੀ.ਜੇ.ਪੀ ਤੋਂ ਦੁਖੀ ਵੀ ਹੈ ਅਤੇ ਨਾਲ ਹੀ ਪ੍ਰਧਾਨ ਮੰਤਰੀ ਦੀ ਗ਼ੈਰ-ਸੰਵੇਦਨਸ਼ੀਲਤਾ ਵੀ ਸਾਹਮਣੇ ਆਉਂਦੀ ਹੈ।


Comments

Name (required)

Leave a comment... (required)

Security Code (required)



ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ