Mon, 23 October 2017
Your Visitor Number :-   1097986
SuhisaverSuhisaver Suhisaver
ਏਸ਼ੀਆ ਹਾਕੀ ਕੱਪ; ਭਾਰਤ ਸ਼ਾਨਦਾਰ ਜਿੱਤ ਨਾਲ ਫਾਈਨਲ 'ਚ ਪਹੁੰਚਿਆ               ਕਸ਼ਮੀਰ ਵਾਦੀ 'ਚ ਸੁਰੱਖਿਆ ਹਾਲਾਤ ਪਹਿਲਾਂ ਨਾਲੋਂ ਬੇਹਤਰ : ਜਨਰਲ ਰਾਵਤ              

ਕਿਸਾਨ ਖ਼ੁਦਕੁਸ਼ੀਆਂ ਅਤੇ ਸਰਕਾਰ ਦੀ ਨੀਤੀ

Posted on:- 12-10-2017

suhisaver

ਆਏ ਦਿਨ ਅਸੀਂ ਅਖ਼ਬਾਰਾਂ ਦੇ ਪੰਨਿਆਂ ’ਤੇ ਦੇਖਦੇ/ਪੜ੍ਹਦੇ ਹਾਂ ਕਿ ਕਿਸਾਨ ਖ਼ੁਦਕੁਸ਼ੀਆਂ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ। ਖੇਤੀ ਲਗਾਤਾਰ ਘਾਟੇ ਦਾ ਸੌਦਾ ਹੁੰਦੀ ਜਾ ਰਹੀ ਹੈ। ਇਸ ਸਬੰਧੀ ਸਰਕਾਰਾਂ ਨੇ ਵੱਡੇ ਵੱਡੇ ਦਾਅਵੇ ਕੀਤੇ ਹਨ, ਭਾਵੇਂ ਉਹ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਗੱਲ ਹੋਵੇ ਜਾਂ ਕਿਸਾਨ ਕਰਜ਼ੇ ਮੁਆਫ਼ ਕਰਨ ਦੀ, ਪਰ ਹੁਣ ਕੇਂਦਰੀ ਸਰਕਾਰ ਨੇ ਇਸ ਪੱਖੋਂ ਆਪਣਾ ਹੱਥ ਖਿੱਚ ਲਿਆ ਹੈ। ਕੇਂਦਰੀ ਖੇਤੀ ਮੰਤਰੀ  ਰਾਧਾ ਮੋਹਨ ਸਿੰਘ ਦਾ ਇਸ ਮਾਮਲੇ ਬਾਰੇ ਆਖਣਾ ਹੈ ਕਿ ਸੂਬਾ ਸਰਕਾਰਾਂ ਕਿਸਾਨ ਖ਼ੁਦਕੁਸ਼ੀਆਂ ਮਾਮਲੇ ਸਬੰਧੀ ਖ਼ੁਦ ਹੀ ਨਜਿੱਠਣ। ਦੂਜੇ ਪਾਸੇ ਦੇਖਣ ਵਾਲੀ ਗੱਲ ਹੈ ਕਿ ਸੂਬੇ ਦੀਆਂ ਸਰਕਾਰਾਂ ਦੀ ਮਾਨਸਿਕਤਾ ਵੀ ਇਸੇ ਤਰ੍ਹਾਂ ਦੀ ਹੀ ਹੈ। ਯੂ.ਪੀ ਸਰਕਾਰ ਨੇ ਕਿਸਾਨਾਂ ਦੇ ਕਰਜ਼ਾ ਮੁਆਫ਼ ਕਰਨ ਦੀ ਗੱਲ ਕੀਤੀ ਸੀ। ਇਸ ਸਬੰਧੀ ਜੋ ਕਰਜ਼ੇ ਮੁਆਫ਼ ਹੋਏ, ਉਹ ਵੀ ਦੇਖਣ ਵਾਲੇ ਹਨ। ਕੋਈ ਇੱਕ ਰੁਪਏ, ਕੋਈ ਪੰਜਾਹ ਪੈਸੇ ਤੇ ਕੋਈ ਪੱਚੀ ਪੈਸੇ, ਜੋ ਕਿ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਸਵਾਲ ਇਹ ਹੈ ਕਿ ਇਸ ਮਸਲੇ  ਦਾ ਹੱਲ ਕੀ ਹੋਵੇ ?

ਅੱਜ ਜੋ ਸਰਮਾਈਦਾਰੀ ਯੁੱਗ ਹੈ, ਉਸ ਵਿੱਚ ਛੋਟੇ ਕਿਸਾਨਾਂ ਦਾ ਭਵਿੱਖ ਖ਼ਤਮ ਹੈ। ਅਜਿਹੇ ਹਾਲਾਤ ਵਿੱਚ ਸਰਕਾਰਾਂ ਦੀਆਂ ਨੀਤੀਆਂ ਕਿਸਾਨ ਪੱਖੀ ਨਹੀਂ ਹਨ ਉਹ ਕਾਰਪੋਰੇਟ ਪੱਖੀ ਹਨ। ਇਸ ਹਾਲਾਤ ਵਿੱਚ ਜਾਂ ਤਾਂ ਸਰਕਾਰਾਂ ਸਿੱਧਾਂ ਕਿਸਾਨਾਂ ਨੂੰ ਕਹਿਣ ਕਿ ਉਹ ਸਾਡੇ ਏਜੰਡੇ ਵਿੱਚ ਨਹੀਂ ਹਨ ਜਾਂ ਫਿਰ ਸਰਕਾਰਾਂ ਇਹ ਦਮ ਨਾ ਭਰਨ ਕਿ ਅਸੀਂ ਕਿਸਾਨਾਂ ਲਈ ਕੰਮ ਕਰਾਂਗੇ।

Comments

Name (required)

Leave a comment... (required)

Security Code (required)



ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ