Tue, 12 November 2019
Your Visitor Number :-   1868930
SuhisaverSuhisaver Suhisaver
ਕਰਤਾਰਪੁਰ ਲਾਂਘਾ ਸਮਝੌਤੇ 'ਤੇ ਦਸਤਖਤ, ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ               ਕਣਕ ਦੇ ਭਾਅ 'ਚ 85 ਰੁਪਏ ਦਾ ਵਾਧਾ              

ਮਾਨਸਾ ਵਿੱਚ 17 ਆਰ.ਓ ਪਲਾਂਟਾਂ ਨੂੰ ਬੰਦ ਕਰਨ ਦੇ ਹੁਕਮ -ਜਸਪਾਲ ਸਿੰਘ ਜੱਸੀ

Posted on:- 23-04-2014

ਘਾਟੇ ਦਾ ਸ਼ਿਕਾਰ ਨੇ ਵੱਡੀ ਗਿਣਤੀ ਆਰ.ਓ ਪਲਾਂਟ : ਕੰਪਨੀ
ਪਲਾਂਟ ਬੰਦ ਕਰਨ ਦੇ ਫੈਸਲੇ ਦਾ ਵਿਰੋਧ ਕਰਾਂਗੇ : ਯੂਨੀਅਨ


ਬੁਢਲਾਡਾ: ਕੈਸਰ ਬੈਲਟ ਵਜੋ ਜਾਣੇ ਜਾਂਦੇ ਪੰਜਾਬ ਦੇ ਮਾਲਵਾ ਖੇਤਰ ਨਾਲ ਸਬੰਧਤ ਲੋਕਾਂ ਦੀ ਨਿਰੋਈ ਸਿਹਤ ਲਈ ਪੰਜਾਬ ਸਰਕਾਰ ਨਾਲ ਸਸਤੇ ਭਾਅ ਪੀਣਯੋਗ ਪਾਣੀ ਮੁਹਈਆ ਕਰਾਉਣ ਦਾ ਵਾਅਦਾ ਕਰਨ ਵਾਲੀ ਨਾਂਦੀ ਕਮਿਉਨਿਟੀ ਵਾਟਰ ਸਰਵਿਸਜ ਨਾਮਕ ਕੰਪਨੀ ਨੇ ਸਾਲ 2013-14 ਦੌਰਾਨ ਵਿੱਤੀ ਘਾਟਾ ਪੈਣ ਦੀਆਂ ਗੱਲਾਂ ਕਰਕੇ ਮਾਨਸਾ ਜਿਲੇ ਦੇ 17 ਆਰ.ਓ ਪਲਾਂਟਾਂ ਨੂੰ ਚੁੱਪ-ਚੁਪੀਤੇ ਬੰਦ ਕਰਨ ਦਾ ਨਿਰਣਾ ਲਿਆ ਹੈ।ਜਿਸ ਦੀ ਸ਼ੁਰੂਆਤ ਕੰਪਨੀ ਨੇ ਜਿਲੇ ਦੇ ਪਿੰਡ ਤਾਲਬਵਾਲਾ ਦੇ ਆਰ.ਓ ਪਲਾਂਟ ਨੂੰ ਜਿੰਦਰਾ ਲਾਕੇ ਕਰ ਦਿੱਤੀ ਹੈ, ਜਿਸ ਦੀ ਪੁਸ਼ਟੀ ਪਿੰਡ ਦੀ ਸਰਪੰਚ ਛਿੰਦਰਪਾਲ ਕੌਰ ਦੇ ਪਤੀ ਸੁਖਵਿੰਦਰ ਸਿੰਘ ਨੇ ਕੀਤੀ।ਕੰਪਨੀ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਉਝ ਤਾਂ ਇਹ ਪਲਾਂਟ ਪਹਿਲੀ ਅਪ੍ਰੈਲ 2014 ਤੋ ਬੰਦ ਕੀਤੇ ਜਾਣੇ ਸਨ ਪਰ ਲੋਕ ਸਭਾ ਚੋਣਾਂ ਨੂੰ ਮੱਦੇਨਜਰ ਉਕਤ ਫੈਸਲਾ ਕੁਝ ਦਿਨਾਂ ਲਈ ਮੁਲਤਵੀ ਹੈ।ਬੰਦ ਕੀਤੇ ਜਾਣ ਵਾਲੇ ਉਕਤ ਆਰ.ਓ ਪਲਾਂਟਾਂ ਚੋ ਸਭ ਤੋ ਵੱਧ ਪਲਾਂਟ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਪਿੰਡਾਂ ਚ ਹਨ।ਇਹ ਸਾਰੇ ਉਹ ਪਲਾਂਟ ਹਨ ਜਿੰਨਾਂ ਦੇ 50 ਤੋ ਘੱਟ ਖਪਤਕਾਰ ਹਨ।ਕਿਹੜੇ ਕਿਹੜੇ ਪਿੰਡਾਂ ਦੇ ਬੰਦ ਹੋਣਗੇ ਆਰ.ਓ :
ਸ਼ੇਰਖਾਂ ਵਾਲਾ, ਆਂਡਿਆਂਵਾਲੀ, ਜੁਗਲਾਨ, ਕਾਹਨਗੜ੍ਹ, ਮਲਕਪੁਰ ਭੀਮੜਾ, ਮੰਢਲੀ, ਪਿਪਲੀਆਂ, ਜੋਈਆਂ, ਆਲੀਕੇ, ਅੱਕਾਂਵਾਲੀ, ਲਖਮੀਰਵਾਲਾ, ਮੱਲ ਸਿੰਘ ਵਾਲਾ, ਫੰਮਣ ਸਿੰਘ ਵਾਲਾ, ਮੱਤੀ, ਕਣਕਵਾਲ ਚਹਿਲਾਂ, ਸਤੀਕੇ ਅਤੇ ਤਾਲਬਵਾਲਾ ਪਿੰਡਾਂ ਚ ਸਥਿਤ ਆਰ.ਓ ਪਲਾਂਟ ਵਿੱਤੀ ਘਾਟੇ ਦਾ ਬਹਾਨਾਂ ਲਾਕੇ ਬੰਦ ਕਰਨ ਸਬੰਧੀ ਕੰਪਨੀ ਦੇ ਮੁਲਾਜਮਾਂ ਨੂੰ ਜੁਬਾਨੀ ਆਦੇਸ਼ ਦਿੱਤੇ ਜਾ ਚੁੱਕੇ ਹਨ।

ਮੰਢਾਲੀ ਦਾ ਆਰ.ਓ ਪਲਾਂਟ ਪਹਿਲਾਂ ਹੀ ਹੈ ਠੱਪ :
ਇੱਥੇ ਦੱਸ ਦੇਈਏ ਕਿ ਮਈ ਚ ਬੰਦ ਹੋਣ ਵਾਲੇ ਪਲਾਂਟਾਂ ਚੋ ਇੱਕ ਮੰਢਾਲੀ ਪਿੰਡ ਦਾ ਪਲਾਂਟ ਵੀ ਦਰਜ ਹੈ ਪਰ ਇਹ ਪਲਾਂਟ ਦਾ ਪਹਿਲਾਂ ਹੀ ਪਿਛਲੇ 4 ਮਹੀਨਿਆਂ ਤੋ ਠੱਪ ਹੈ।ਪਲਾਂਟ ਬੰਦ ਹੋਣ ਕਾਰਨ ਇਥੋ ਦੇ ਲੋਕਾਂ ਨੂੰ ਧਰਤੀ ਹੇਠਲਾ ਦੂਸ਼ਿਤ ਤੇ ਸ਼ੋਰਾ ਯੁਕਤ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ।ਸਮਾਜ ਸੇਵੀ ਅਤੇ ਨੌਜਵਾਨ ਆਗੂ ਤਰਸੇਮ ਸਿੰਘ ਅਤੇ ਗੁਰਤੇਜ ਸਿੰਘ ਨੇ ਦੱਸਿਆ ਕਿ ਪੂਰੇ ਜ਼ਿਲੇ ਦੀ ਤਰਜ ਤੇ ਉਨਾਂ ਦਾ ਧਰਤੀ ਹੇਠਲਾ ਪਾਣੀ ਵੀ ਬੇਹੱਦ ਖਾਰਾ,ਦੂਸ਼ਿਤ ਅਤੇ ਸ਼ੋਰਾ ਯੁਕਤ ਹੈ,ਪਿੰਡ ਚ ਇਹ ਆਰ.ਓ ਪਲਾਂਟ ਲੱਗਣ ਨਾਲ ਲੋਕ ਬੇਹੱਦ ਖੁਸ਼ੀ ਸਨ ਅਤੇ ਲੋਕਾਂ ਨੇ ਵੱਡੀ ਮਾਤਰਾ ਚ ਇਥੋ ਪਾਣੀ ਵੀ ਖਰੀਦਣਾ ਸ਼ੁਰੂ ਕਰ ਦਿੱਤਾ ਪਰ ਕੰਪਨੀ ਦੀ ਘਟੀਆ ਕਾਰਗੁਜਾਰੀ ਦੇ ਚੱਲਦਿਆਂ ਪਲਾਂਟ ਕੁਝ ਹੀ ਮਹੀਨਿਆਂ ਬਾਅਦ ਖਰਾਬ ਹੋਣਾ ਸ਼ੁਰੂ ਹੋ ਗਿਆ , ਜਿਸ ਨਾਲ ਜਿਥੇ ਕਈ ਕਈ ਦਿਨ ਪਾਣੀ ਦੀ ਸਪਲਾਈ ਠੱਪ ਰਹੀ ਉਥੇ ਖਪਤਕਾਰਾਂ ਦਾ ਮੋਹ ਵੀ ਪਲਾਂਟ ਤੋ ਭੰਗ ਹੁੰਦਾ ਗਿਆ।ਉਨ੍ਹਾਂ ਦੱਸਿਆ ਕਿ ਇੱਕ ਸਮੇ ਪਿੰਡ ਚ 120 ਤੋ ਵੱਧ ਖਪਤਕਾਰ ਵੀ ਸਨ ਪਰ ਨਿਰਵਿਘਨ ਪਾਣੀ ਸਪਾਲਈ ਕਰਨ ਦੇ ਵਾਅਦੇ ਤੇ ਖਰੇ ਨਾ ਉੱਤਰਦਿਆਂ ਦੇਖ ਕਈ ਪਰਿਵਾਰਾਂ ਨੇ ਪਲਾਂਟ ਤੋ ਪਾਣੀ ਲੈਣਾ ਬੰਦ ਕਰ ਦਿੱਤਾ।

ਕੀ ਕਹਿੰਦੇ ਨੇ ਕੰਪਨੀ ਦੇ ਅਧਿਕਾਰੀ :
ਇਸ ਪੂਰੇ ਮਾਮਲੇ ਬਾਰੇ ਜਦ ਕੰਪਨੀ ਦੇ ਮਾਨਸਾ ਕਲਸਟਰ ਅਤੇ ਪ੍ਰਬੰਧਕੀ ਇੰਚਾਰਜ ਜਿਲਾ ਮਾਨਸਾ ਸ੍ਰੀ.ਸਿਮਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਮੰਨਿਆਂ ਕਿ ਜਿਲੇ ਵੱਡੀ ਗਿਣਤੀ ਆਰ.ਓ ਪਲਾਂਟਾਂ ਚ ਖਪਤਕਾਰ ਘੱਟ ਹੋਣ ਕਾਰਨ ਪਲਾਂਟ ਉਪਰ ਆਉਣ ਵਾਲੇ ਮਾਸਿਕ ਖਰਚੇ ਵੀ ਪੂਰੇ ਨਹੀ ਆ ਰਹੇ ਤੇ ਪਲਾਂਟ ਘਾਟੇ ਦਾ ਸ਼ਿਕਾਰ ਹਨ।ਉਨ੍ਹਾਂ ਕਿਹਾ ਕਿ ਉਕਤ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਆਪਣੀ ਇਸ ਸਮੱਸਿਆ ਬਾਰੇ ਵਾਰ ਵਾਰ ਜਾਣੂ ਕਰਵਾਇਆ ਗਿਆ ਸੀ।ਉਨ੍ਹਾਂ ਕਿਹਾ ਕੰਪਨੀ ਕਿੰਨਾਂ ਸਮਾਂ ਘਾਟੇ ਚ ਕੰਮ ਕਰੇਗੀ।

ਪਲਾਂਟ ਬੰਦ ਕਰਨ ਵਾਲੇ ਫੈਸਲੇ ਦਾ ਵਿਰੋਧ ਕਰਾਂਗੇ : ਜਸਵਿੰਦਰ ਸਿੰਘ
ਇਸ ਸਬੰਧੀ ਗੱਲਬਾਤ ਕਰਦਿਆਂ ਆਰ.ਓ ਪਲਾਂਟ ਅਪ੍ਰੇਟਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਨੇ ਕਿਹਾ ਕਿ ਉਹ ਕੰਪਨੀ ਦੇ ਇਹ ਫੈਸਲੇ ਦਾ ਵਿਰੋਧ ਕਰਦੇ ਹਨ ਅਤੇ ਕੰਪਨੀ ਨੂੰ ਆਪਣੇ ਇਨਾਂ ਮਨਸੂਬਿਆਂ ਚ ਕਾਮਯਾਬ ਨਹੀ ਹੋਣ ਦਿਆਂਗੇ।ਉਨਾਂ ਕਿ ਜੇ ਆਰ.ਓ ਪਲਾਂਟ ਘਾਟੇ ਦਾ ਸ਼ਿਕਾਰ ਹਨ ਤਾਂ ਉਸ ਦੇ ਜ਼ਿੰਮੇਦਾਰ ਕੰਪਨੀ ਅਧਿਕਾਰੀ ਹਨ ਜਿਹੜੇ ਲੋਕਾਂ ਨੂੰ ਆਰ.ਓ ਪਲਾਂਟਾਂ ਦੇ ਚੰਗੇ ਪਾਣੀ ਦੇ ਗੁਣਾਂ ਅਤੇ ਧਰਤੀ ਹੇਠਲੇ ਪਾਣੀ ਦੀਆਂ ਕਮੀਆਂ ਅਤੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਾਉਣ ਦੇ ਨਾਮ ਤੇ ਸਰਕਾਰ ਪਾਸੋ ਤਾਂ ਕਰੋੜਾਂ ਰੁਪਏ ਦੀਆਂ ਰਿਆਇਤਾਂ ਪ੍ਰਾਪਤ ਕਰ ਰਹੇ ਹਨ, ਪਰ ਲੋਕਾਂ ਨੂੰ ਜਾਣੂ ਉੱਕਾ ਹੀ ਨਹੀ ਕਰਾਇਆ ਗਿਆ।ਉਨਾਂ ਕਿ ਉਨਾਂ ਦੀ ਯੂਨੀਅਨ ਕੰਪਨੀ ਦੀ ਇਸ ਨਲਾਇਕੀ ਦਾ ਠੀਕਰਾ ਲੋਕਾਂ ਸਿਰ ਨਹੀ ਭੰਨਣ ਦੇਵੇਗੀ।

ਲੋਕਾਂ ਨੂੰ ਮੌਤ ਵੰਡ ਰਿਹੈ ਧਰਤੀ ਹੇਠਲਾ ਸ਼ੋਰਾ ਯੁਕਤ ਪਾਣੀ:
ਸੈਟਰਲ ਗਰਾਂਉਡ ਵਾਟਰ ਬੋਰਡ (ਸੀ.ਜੀ.ਡਬਲਓ.ਬੀ) ਦੀ ਇੱਕ ਰਿਪੋਰਟ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਧਰਤੀ ਹੇਠਲੇ ਪਾਣੀ 'ਚ ਕੋਲਰਾਈਡ, ਪੋਟਾਸ਼ੀਅਮ, ਕਾਰਬੋਨੇਟ, ਬਾਈਕਾਰਬੋਨੇਟ, ਸੋਡੀਅਮ, ਫੋਲੋਰਾਈਡ, ਕੌਪਰ, ਕੈਲਸ਼ੀਅਮ, ਮੈਗਨੀਸ਼ੀਅਮ ਵਰਗੀਆਂ ਧਾਤਾਂ ਜਹਿਰੀਲੇ ਪੱਧਰ 'ਤੇ ਮੌਜੂਦ ਹਨ।ਜਿਸ ਕਾਰਨ ਜ਼ਿਲ੍ਹੇ 'ਚ ਕੈਂਸਰ ਸਮੇਤ ਹੋਰ ਘਾਤਕ ਬਿਮਾਰੀਆਂ ਦੇ ਮਰੀਜਾਂ 'ਚ ਦਿਨ ਪ੍ਰਤੀ ਦਿਨ ਵਾਧਾ ਦਰਜ ਕੀਤਾ ਜਾ ਰਿਹਾ ਹੈ।ਬੋਰਡ ਦੀ ਇਹ ਰਿਪੋਰਟ ਜੂਨ, 2010 'ਚ ਜ਼ਿਲ੍ਹੇ ਦੇ ਬਲਾਕ ਭੀਖੀ ਅਤੇ ਮਾਨਸਾ ਤੇ ਸਤੰਬਰ, 2011 'ਚ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ-ਸ਼ਹਿਰਾਂ 'ਚੋਂ ਲਏ 300 ਧਰਤੀ ਹੇਠਲੇ ਪਾਣੀ ਦੇ ਸੈਂਪਲਾਂ 'ਤੇ ਆਧਾਰਤ ਹੈ।ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਮੁਤਾਬਕ ਜ਼ਿਲ੍ਹੇ ਦਾ 40 ਫੀਸਦ ਪਾਣੀ ਨਾ ਤਾ ਪੀਣ ਯੋਗ ਹੈ ਅਤੇ ਨਾ ਹੀ ਸਿੰਚਾਈ ਲਈ ਵਰਤਣ ਯੋਗ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਨੁਸਾਰ ਪਾਣੀ 'ਚ ਕੋਲੋਰਾਈਡ ਦੀ ਮਾਤਰਾ 2.5 ਮਿਲੀਗ੍ਰਾਮ ਪ੍ਰਤੀ ਲੀਟਰ ਤੱਕ ਜਾਇਜ਼ ਹੈ ਅਤੇ ਜੇਕਰ ਇਸ ਦੀ ਮਾਤਰਾ 5 ਮਿਲੀਗ੍ਰਾਮ ਪ੍ਰਤੀ ਲੀਟਰ ਨੂੰ ਪਾਰ ਕਰ ਜਾਂਦੀ ਹੈ ਤਾਂ ਇਹ ਪਾਣੀ ਆਯੋਗ ਹੈ। ਧਰਤੀ ਹੇਠਲਾ ਪਾਣੀ ਜਿਸ 'ਚ ਅਰਜੈਨਿਕ ਦੀ ਮਾਤਰਾ 0.01 ਪ੍ਰਤੀ ਬਿਲੀਅਨ ਹੈ ਤੇ ਫੋਲੋਰਾਈਡ ਦੀ ਮਾਤਰਾ 0.5 ਤੋਂ 1.5 ਪ੍ਰਤੀ ਮਿਲੀਗ੍ਰਾਮ ਹੈ, ਪੀਣ ਯੋਗ ਹੈ।ਅਰਜੈਨਿਕ ਅਤੇ ਫੋਲੋਰਾਈਡ ਨਾਮਕ ਧਾਤਾਂ ਦਾ ਲੋੜ ਤੋਂ ਵੱਧ ਹੋਣਾ ਕੈਂਸਰ ਸਮੇਤ ਹੋਰ ਜਾਨਲੇਵਾ ਬਿਮਾਰੀਆਂ ਨੂੰ ਜਨਮ ਦਿੰਦਾ ਹੈ।ਮੰਦਬੁੱਧੀ ਬੱਚਿਆਂ ਦਾ ਪੈਦਾ ਹੋਣ ਪਿਛੇ ਵੀ ਇਹ ਧਾਤਾਂ ਕਾਰਨ ਬਣਦੀਆਂ ਹਨ।

Comments

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ