Thu, 18 April 2024
Your Visitor Number :-   6982317
SuhisaverSuhisaver Suhisaver

ਹੁਸਨ ਦੇ ਪੱਟੇ ਲੀਡਰ -ਬ੍ਰਿਸ ਭਾਨ ਬੁਜਰਕ

Posted on:- 22-02-2012

ਭਾਰਤ ਵਿੱਚ ਸੋਹਣੀਆਂ ਔਰਤਾਂ ਦੇ ਆਸ਼ਕ ਦੇਵ ਅਤੇ ਦਾਨਵਾਂ ਤੋਂ ਬਾਅਦ ਖਾਨਦਾਨੀ ਰਾਜਿਆਂ ਨੇ ਇਹ ਕੰਮ ਫੜ ਲਿਆ ਸੀ। ਜਿਹੜੇ ਆਪਣੇ ਮਹਿਲਾਂ ਅੰਦਰ ਅਣਗਣਿਤ ਔਰਤਾਂ ਨੂੰ ਰੱਖ ਕੇ ਉਹਨਾਂ ਨਾਲ ਸਰੀਰਕ ਸਬੰਧ ਬਣਾਉਦੇ ਸਨ। ਪਰ ਦੇਸ਼ ਵਿੱਚੋ ਰਾਜਿਆਂ ਦੇ ਰਾਜ ਖਤਮ ਹੋਣ ਕਰਕੇ ਲੋਕ ਰਾਜ ਦੀ ਸਥਾਪਨਾ ਹੋਣ ਤੋਂ ਬਾਅਦ ਇਹ ਸਾਰਾ ਕੁਝ ਸਿਆਸਤਦਾਨਾਂ ਵਿੱਚ ਬਦਲ ਗਿਆ। ਹੁਣ ਇੱਥੇ ਕਿਸੇ ਰਾਜੇ ਦਾ ਰਾਜ ਨਹੀ ਸਗੋਂ ਸਿਆਸਤ ਨਾਲ ਜੁੜੀਆਂ ਵੱਖੋ-ਵੱਖਰੀਆਂ ਪਾਰਟੀਆਂ ਦਾ ਰਾਜ ਹੈ। ਸੱਤਾ ਦੀ ਇਸ ਤਾਕਤ ਨੇ ਸਿਆਸਤਦਾਨਾਂ ਨੂੰ ਕੁਰਾਹੇ ਹੀ ਨਹੀ ਪਾਇਆ ਸਗੋਂ ਗੈਰ ਸਮਾਜਿਕ ਰਸਤੇ ਵੀ ਤੋਰਿਆ ਹੈ। ਉਹ ਰਸਤਾ ਹੈ। ਸੋਹਣੀਆਂ ਔਰਤਾਂ ਦੇ ਆਸ਼ਕ ਹੋਣਾ, ਅਜਿਹੀਆਂ ਸਥਿਤੀਆਂ ਤੋਂ ਸਿਆਸਤਦਾਨ ਤਾਂ ਕੀ ਭਗਵੇਂ ਬਾਣੇ ਵਾਲੇ ਵੀ ਨਹੀ ਬਚ ਸਕੇ। ਜਿਹਨਾਂ ’ਤੇ ਸਰੇਆਮ ਹੀ ਡੇਰਿਆਂ ਦੇ ਨਾਮ ਹੇਠ ਸੈਕੜੇ ਸੋਹਣੀਆਂ ਕੁੜੀਆਂ ਰੱਖਣ ਦੇ ਮਾਮਲੇ ਸਾਹਮਣੇ ਆਏ ਹਨ ਜੇਕਰ ਇੱਥੇ ਨਿੱਤਿਆ ਨੰਦ ਵਰਗੇ ਪਾਖੰਡੀ ਸਾਧ ਦੀ ਹੀ ਗੱਲ ਕਰ ਲਈਏ ਤਾਂ ਉਹ ਇਕੱਲਾ ਹੀ ਇੱਕ ਹਜਾਰ ਤੋਂ ਵੱਧ ਕੁੜੀਆ ਆਪਣੇ ਆਸਰਮਾਂ ਵਿੱਚ ਰੱਖਦਾ ਸੀ। ਜਿੱਥੇ ਛੋਟੇ ਤੋਂ ਲੈ ਕੇ ਵੱਡੇ ਤੱਕ ਮੰਤਰੀ ਆਪਣੀਆਂ ਰਾਤਾਂ ਰੰਗੀਨ ਕਰਨ ਆਉਦੇ ਸਨ। ਇਹਨਾਂ ਹੀ ਰੰਗੀਨ ਰਾਤਾਂ ਨੇ ਕਈ ਸਿਆਸਤਦਾਨਾਂ ਦੀ ਜਿੰਦਗੀ ਵਿੱਚ ਅਜਿਹਾ ਹਨੇਰਾ ਕੀਤਾ ਕਿ ਉਹਨਾਂ ਨੂੰ ਸਾਰੀ ਉਮਰ ਹੀ ਚਾਨਣ ਦੀ ਆਸ ਨਹੀ ਹੈ। ਜਿਹਨਾਂ ਵਿੱਚ ਹਰਿਆਣੇ ਦਾ ਉਪ ਮੁੱਖ ਮੰਤਰੀ ਚੰਦਰ ਮੋਹਨ ਵੀ ਸਾਮਲ ਹੈ। ਜਿਹੜਾ ਅਨੁਰਾਧਾ ਬਾਲੀ ਉਰਫ ਫਿਜਾ ਦੇ ਚੱਕਰ ਵਿੱਚ ਫਸ ਕੇ ਆਪਣਾ ਭਵਿੱਖ ਹੀ ਖਰਾਬ ਕਰ ਬੈਠਾ। ਰਾਜਸਥਾਨ ਦਾ ਸਾਬਕਾ ਮੰਤਰੀ ਮਹੀਪਾਲ ਮਦਰੇਨਾ ਅਤੇ ਇੱਕ ਵਿਧਾਇਕ ਮਲਖਾਨ ਭਵਰੀ ਦੇਵੀ ਸੈਕਸ ਸਕੈਡਲ ਦਾ ਸਾਹਮਣਾ ਕਰ ਰਹੇ ਹਨ। ਭੰਵਰੀ ਦੇਵੀ ਦੇ ਪਤੀ ਅਮਰ ਚੰਦ ਦਾ ਕਹਿਣਾ ਹੈ ਕਿ ਮੈ ਤਾਂ ਨਾਮ ਦਾ ਹੀ ਪਤੀ ਸੀ। ਅਸਲ ਵਿੱਚ ਤਾਂ ਕਾਂਗਰਸੀ ਵਿਧਾਇਕ ਮਲਖਾਨ ਹੀ ਉਸ ਦਾ ਪਤੀ ਸੀ। ਜਿਸ ਦੇ ਸਬੰਧਾਂ ਕਾਰਨ ਭੰਵਰੀ ਦੇਵੀ ਦੇ ਇੱਕ ਕੁੜੀ ਹੋਈ ਸੀ ਅਤੇ ਪਿਛਲੇ ਸਾਲ ਦਸੰਬਰ ਮਹੀਨੇ ਭੰਵਰੀ ਨੇ ਇਸ ਸਬੰਧੀ ਪੁਲਸ ਕੋਲ ਸ਼ਿਕਾਇਤ ਵੀ ਕੀਤੀ ਸੀ। ਕੁੜੀ ਦਾ ਮਾਮਲਾ ਡੀ.ਐੱਨ.ਏ. ਟੈਸਟ ਕਰਵਾਉਣ ਤੱਕ ਪਹੁੰਚ ਚੁੱਕਿਆ ਸੀ। ਜਿਸ ਕਰਕੇ ਇਹਨਾਂ ਮੰਤਰੀਆਂ ਨੇ ਆਪਣੀ ਇੱਜਤ ਬਚਾਉਣ ਲਈ ਭਵਰੀ ਦੇਵੀ ਨੂੰ ਗਾਇਬ ਕਰ ਦਿੱਤਾ। ਸ਼ਸ਼ੀ ਥਰੂਰ ਵਰਗੇ ਮੰਤਰੀ ਨੂੰ ਤਾਂ ਆਪਣੀ ਦੋਸਤ ਬਣੀ ਔਰਤ ਸੂਨੰਦਾ ਨਾਲ ਵਿਆਹ ਤੱਕ ਕਰਵਾਉਣਾ ਪਿਆ ਸੀ। ਇਸ ਗੱਲੋਂ ਪੰਜਾਬ ਦੇ ਸਿਆਸਤਦਾਨ ਵੀ ਨਹੀ ਬਚ ਸਕੇ। ਗਗਨਜੀਤ ਬਰਨਾਲਾ ਆਪਣੀ ਹੀ ਨੌਕਰਾਣੀ ਨਾਲ ਕਥਿਤ ਸਬੰਧ ਬਣਾਉਣ ਦੇ ਚੱਕਰ ਵਿੱਚ ਉਲਝਿਆ ਰਿਹਾ ਅਤੇ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਰਿਹਾ। ਪੰਜਾਬ ਦਾ ਹੀ ਗੁਰਕੀਰਤ ਸਿੰਘ ਇੱਕ ਵਿਦੇਸੀ ਔਰਤ ਨਾਲ ਛੇੜਖਾਨੀ ਕਰਨ ਦੇ ਚੱਕਰ ਵਿੱਚ ਕੋਰਟ ਕਚਹਿਰੀਆਂ ਅੰਦਰ ਘੁੰਮਦਾ ਰਿਹਾ।


ਜ਼ਿਲ੍ਹੇ ਸੰਗਰੂਰ ਨਾਲ ਸਬੰਧਤ ਇੱਕ ਵੱਡਾ ਸਿਆਸਦਾਨ ਵੀ ਕੱਪੜੇ ਸਿਉਣ ਵਾਲੀਆਂ ਮਸੀਨਾਂ ਵੰਡਣ ਦੀ ਆੜ ਹੇਠ ਔਰਤਾਂ ਨਾਲ ਨਜਾਇਜ਼ ਸਬੰਧ ਬਣਾਉਣ ਦੇ ਚੱਕਰ ਵਿੱਚ ਆਪਣੀ ਬਣੀ ਬਣਾਈ ਇੱਜ਼ਤ ਗਵਾ ਬੈਠਾ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਦੀ ਆਸ਼ਕੀ ਦੇ ਚਰਚੇ ਵੀ ਖੂਬ ਰਹੇ। ਇਸ ਤੋਂ ਅੱਗੇ ਜਿਲੇ ਪਟਿਆਲੇ ਦੇ ਕਈ ਉੱਚੇ ਕੱਦ ਵਾਲੇ ਸਿਆਸਤਦਾਨਾਂ ਦੀ ਸੈਕਸੀ ਸੀ.ਡੀ. ਵਿਧਾਨ ਸਭਾ ਚੋਣਾਂ ਦੌਰਾਨ ਧਮਾਕਾ ਪਾ ਸਕਦੀ ਹੈ। ਕਿਉਂਕਿ ਇਸ ਸੀ.ਡੀ. ਵਿੱਚ ਹਲਕਾ ਸੁਤਰਾਣਾ ਨਾਲ ਸਬੰਧਤ ਤਿੰਨ ਚਾਰ ਲੀਡਰ ਹੋਰ ਜੁੜੇ ਹੋਏ ਦੱਸੇ ਜਾ ਰਹੇ ਹਨ। ਪੰਜਾਬ ਦੇ ਹੀ ਮੋਗੇ ਜਿਲੇ ਨਾਲ ਸਬੰਧਤ ਸੈਕਸ ਸਕੈਡਲ ਵਿੱਚ ਕਈ ਵੱਡੇ ਸਿਆਸਤਦਾਨਾਂ ਦੀ ਫਸਣ ਦੀ ਸੰਭਾਵਨਾ ਹੈ। ਇਹਨਾਂ ਸਿਆਸਤਦਾਨਾਂ ਨੂੰ ਸੋਹਣੀਆਂ ਨਾਰਾਂ ਸਪਲਾਈ ਕਰਨ ਵਾਲੇ ਏਜੰਟ ਹੀ ਇਹਨਾਂ ਦੀਆਂ ਅਸਲੀਲ ਫਿਲਮਾਂ ਬਣਾ ਕੇ ਪ੍ਰਚਾਰ ਕਰ ਦਿੰਦੇ ਹਨ। ਜਾਹਨ ਬੈਰੀਮੋਰ ਨਾਮ ਦੇ ਇੱਕ ਬੁੱਧੀਜੀਵੀ ਨੇ ਕਿਹਾ ਸੀ ਕਿ ਨਾਰਾਂ ਅਜਿਹੀਆਂ ਚੀਜਾਂ ਹਨ। ਜਿਹੜੀਆਂ ਸਭ ਤੋਂ ਘੱਟ ਸਮਾਂ ਲੈ ਕੇ ਵੱਡੀ ਮੁਸੀਬਤ ਵਿੱਚ ਪਾ ਦਿੰਦੀਆਂ ਹਨ।


ਜੇਕਰ ਰਾਜਸਥਾਨ ਦੇ ਭਵਰੀ ਦੇਵੀ ਕਾਂਡ ਵੱਲ ਝਾਤ ਮਾਰੀ ਜਾਵੇ ਤਾਂ ਨਰਸ ਭਵਰੀ ਦੇਵੀ ਦੀ ਲਾਸ ਅਜੇ ਤੱਕ ਨਹੀ ਮਿਲੀ ਪਰ ਜਲ ਸਰੋਤ ਮੰਤਰੀ ਮਹੀਪਾਲ ਮਦਰੇਨਾ ਨਾਲ ਨਜਾਇਜ ਸਬੰਧਾਂ ਵਾਲੀ ਸੈਕਸੀ ਸੀ.ਡੀ.ਮਿਲ ਵੀ ਗਈ ਹੈ। ਇਹ ਉਹਨਾਂ ਹੀ ਏਜੰਟਾਂ ਦੀ ਕਰਾਮਾਤ ਹੈ ਜਿਹੜੇ ਇਹਨਾਂ ਸਿਆਸਦਾਨਾਂ ਕੋਲ ਕੁੜੀਆਂ ਭੇਜਦੇ ਹਨ। ਕਾਂਗਰਸ ਦੇ ਅਜਿਹੇ ਸਿਆਸਤਦਾਨ ਹਰ ਰਾਜ ਅੰਦਰ ਅੰਦਰ ਬੈਠੇ ਹਨ। ਜਿਹੜੇ ਆਪਣੀ ਸਿਆਸੀ ਤਾਕਤ ਨਾਲ ਹਰ ਪੁੱਠਾ-ਸਿੱਧਾ ਕੰਮ ਕਰਨ ਲਈ ਤਿਆਰ ਰਹਿੰਦੇ ਹਨ। ਭਵਰੀ ਦੇਵੀ ਮਾਮਲੇ ਨੂੰ ਰਫਾ-ਦਫਾ ਕਰਨ ਲਈ ਕਾਂਗਰਸ ਹਾਈਕਮਾਂਡ ਨੇ ਦਿਗਵਿਜੇ ਸਿੰਘ ਨੂੰ ਜੈਪੁਰ ਭੇਜਿਆ ਸੀ। ਜਿੱਥੇ ਇਸ ਨੇ ਭਾਜਪਾ ਦੇ ਆਗੂਆਂ ਦੀਆਂ ਵੀ ਅਜਿਹੀਆਂ ਸੀਡੀਆਂ ਲੋਕਾਂ ਦੇ ਸਾਹਮਣੇ ਕਰਨ ਦੀ ਗੱਲ ਕੀਤੀ ਪਰ ਅਜੇ ਤੱਕ ਕੋਈ ਸਬੂਤ ਨਹੀ ਦੇ ਸਕਿਆ। ਨਰਸ ਭਵਰੀ ਦੇਵੀ ਕਾਂਡ ਵਿੱਚ ਫਸੇ ਮਦਰੇਨਾ ਨੇ ਹਸਪਤਾਲ ਵਿੱਚ ਦਾਖਲ ਹੋ ਕੇ ਆਪਣੀ ਸਿਹਤ ਖਰਾਬ ਹੋਣ ਦਾ ਫਿਲਮੀ ਨਾਟਕ ਕੀਤਾ ਪਰ ਮਾਨਯੋਗ ਹਾਈਕੋਰਟ ਨੇ ਪੜਤਾਲ ਕਰਵਾਉਣ ਤੋਂ ਬਾਅਦ ਤੰਦਰੁਸਤ ਪਾਏ ਜਾਣ ’ਤੇ ਜੇਲ ਭੇਜ ਦਿੱਤਾ। ਇਸ ਤੋਂ ਪਹਿਲਾਂ ਇਟਲੀ ਦੇ ਪ੍ਰਧਾਨ ਮੰਤਰੀ ਬਰਲੂਸਕੋਨੀ ਦੇ ਕਿੱਸੇ ਸਾਹਮਣੇ ਆਏ ਸਨ ਜਿਸ ਕਾਰਨ ਉਸ ਦਾ ਅਹੁਦਾ ਜਾਦਾ ਰਿਹਾ। ਅਜਿਹੇ ਹੀ ਕਿੱਸੇ ਅਮਰੀਕੀ ਰਾਸਟਰਪਤੀਆਂ ਜਾਹਨ ਐਫ ਕੈਨੇਡੀ ਤੋਂ ਲੈ ਕੇ ਬਿਲ ਕਲਿੰਟਨ ਦੇ ਹੋ ਚੁੱਕੇ ਹਨ। ਹੁਣ ਭਾਰਤੀ ਲੋਕਾਂ ਨੂੰ ਇਹਨਾਂ ਕਿੱਸਿਆਂ ਵੱਲ ਬਹੁਤਾ ਧਿਆਨ ਦੇਣ ਦੀ ਵੀ ਜਰੂਰਤ ਨਹੀ ਹੈ ਕਿਉਕਿ ਉਹਨਾ ਦੇ ਆਪਣੇ ਹੀ ਦੇਸ਼ ਅੰਦਰ ਅਜਿਹੀਆਂ ਕਹਾਣੀਆਂ ਸੁਰੂ ਹੋ ਗਈਆਂ ਹਨ। ਉਤਰ ਪ੍ਰਦੇਸ ਦਾ ਇੱਕ ਮੰਤਰੀ ਨਰਾਇਣ ਤਿਵਾੜੀ 1970 ਤੋਂ ਲੈ ਕੇ ਅੱਜ ਵੀ ਸੋਹਣੀਆਂ ਨਾਰਾਂ ਦਾ ਉਲਝਾਇਆ ਠੀਕ ਨਹੀ ਹੋ ਸਕਿਆ। ਇਸ ਮੰਤਰੀ ਦੇ ਕਿਸੇ ਮਾਸਟਰਨੀ ਨਾਲ ਨਜਾਇਜ਼ ਸਬੰਧ ਸਨ। ਜਦੋਂ ਉਸ ਦੇ ਗਰਭ ਵਿੱਚੋ ਪੈਦਾ ਹੋਣ ਵਾਲਾ ਲੜਕਾ ਵੱਡਾ ਹੋਇਆ ਤਾਂ ਉਸ ਨੇ ਆਪਣਾ ਬਾਪ ਤਿਵਾੜੀ ਨੂੰ ਸਾਬਿਤ ਕਰਨ ਲਈ ਅਦਾਲਤ ਵਿੱਚ ਡੀ.ਐਨ .ਏ. ਟੈਸਟ ਕਰਵਾਉਣ ਦੀ ਅਰਜੀ ਦੇ ਦਿੱਤੀ ਪਰ ਮੰਤਰੀ ਇਹ ਟੈਸਟ ਕਰਵਾਉਣ ਤੋਂ ਭੱਜ ਰਿਹਾ ਹੈ। ਰਾਜਸਥਾਨ ਦੇ ਹੀ ਇੱਕ ਜੰਗਲਾਤ ਮੰਤਰੀ ਰਾਮ ਲਾਲ ਜਾਟ ਨੂੰ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ ਕਿਉਕਿ ਉਸ ਦਾ ਨਾਮ ਭੀਲਵਾੜਾ ਡੇਅਰੀ ਦੇ ਚੇਅਰਮੈਨ ਰਤਨ ਲਾਲ ਜਾਟ ਦੀ ਪਤਨੀ ਪਾਰਸੀ ਦੇਵੀ ਦੀ ਮੌਤ ਨਾਲ ਜੋੜਿਆ ਗਿਆ ਸੀ। ਇਸ ਔਰਤ ਨੂੰ ਜਹਿਰ ਦੇ ਕੇ ਮਾਰ ਦਿੱਤਾ ਗਿਆ ਸੀ। ਇਸ ਮੰਤਰੀ ਨੇ ਵੀ ਉਸਦਾ ਪੋਸਟਮਾਰਟਮ ਕਰਨ ’ਤੇ ਰੋਕ ਲਾਉਣ ਅਤੇ ਆਪਣੇ ਸਬੰਧਾਂ ਬਾਰੇ ਚਰਚਾ ਹੋਣ ਤੋਂ ਰੋਕਣ ਲਈ ਬਹੁਤ ਜੋਰ ਲਾਇਆ ਸੀ ਪਰ ਆਖਰਕਾਰ ਅਸਤੀਫਾ ਹੀ ਦੇਣਾ ਪਿਆ।

ਉੱਤਰ ਪ੍ਰਦੇਸ ਦੇ ਹੀ ਇੱਕ ਹੋਰ ਮੰਤਰੀ ’ਤੇ ਮਧੂਮਿਤਾ ਨਾਮ ਦੀ ਇੱਕ ਕਵਿੱਤਰੀ ਨਾਲ ਨਜਾਇਜ ਸਬੰਧ ਬਣਨ ਤੋਂ ਬਾਅਦ ਪੈਦਾ ਹੋਣ ਵਾਲੇ ਬੱਚੇ ਨੂੰ ਲੈ ਕੇ ਹੋਏ ਝਗੜੇ ਵਿੱਚ ਕਤਲ ਕਰਨ ਦੇ ਦੋਸ਼ ਲੱਗੇ ਸਨ। ਇਸ ਤਰਾਂ ਇਸ ਰਾਜ ਦੇ ਹੋਰ ਵੀ ਕਈ ਮੰਤਰੀਆਂ ’ਤੇ ਔਰਤਾਂ ਨਾਲ ਨਜਾਇਜ ਸਬੰਧਾਂ ਅਤੇ ਕਤਲ ਦੇ ਮਾਮਲੇ ਦਰਜ ਹੋਏ। ਝਾਰਖੰਡ ਦੇ ਸਾਬਕਾ ਖੇਤੀਬਾੜੀ ਮੰਤਰੀ ਸਤਿਆਨੰਦ ਝਾਅ ’ਤੇ ਵੀ ਇੱਕ ਅਧਿਆਪਕਾ ਨਾਲ ਸਬੰਧ ਬਣਾ ਕੇ ਰੱਖਣ ਦੀ ਚਰਚਾ ਹੋਈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕਈ ਲੀਡਰਾਂ ਦੀਆਂ ਸਿਵਿਆਂ ’ਚ ਲੱਤਾਂ ਹੋਣ ਦੇ ਬਾਵਜੂਦ ਵੀ ਉਹ ‘ਸੋਹਣੀ ਔਰਤ’ ਦੀ ਇੱਛਾ ਰਖਦੇ ਹਨ। ਦੇਸ਼ ਅੰਦਰ ਇੰਨਾਂ ਕੁਝ ਵਾਪਰਨ ਦੇ ਬਾਵਜੂਦ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਕਿਹੜੇ ਮੰਤਰੀ ਦੀ ਸੈਕਸੀ ਸੀ.ਡੀ. ਜਾਂ ਫਿਰ ਪਹਾੜੀ ਇਲਾਕੇ ਵਿੱਚ ਜਾ ਕੇ ਮੌਜ ਮਸਤੀ ਕਰਨ ਵਾਲੀਆ ਦੀਆਂ ਔਰਤਾਂ ਨਾਲ ਖਿੱਚੀਆਂ ਗਈਆਂ ਫੋਟੋਆਂ ਚਰਚਾ ਦਾ ਵਿਸਾ ਬਣਦੀਆਂ ਹਨ। ਇਹ ਗੱਲ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।  


ਸੰਪਰਕ: 98761  01698 

Comments

vinod mittal

changi khabar lai a veer ne. . .

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ